ਅਨੰਤ ਤੇ ਰਾਧਿਕਾ ਦੇ ਪ੍ਰੀ ਵੈਡਿੰਗ ‘ਚ ਨਜ਼ਰ ਆਈ ਭਾਰਤੀ ਸੱਭਿਆਚਾਰ ਦੀ ਝਲਕ, ਨੀਤਾ ਅੰਬਾਨੀ ਨੇ ਪੇਸ਼ ਕੀਤਾ ਸ਼ਾਨਦਾਰ ਡਾਂਸ, ਵੇਖੋ ਵੀਡੀਓ

By  Pushp Raj March 5th 2024 11:12 AM

Nita Ambani Dance on Anant and Radhikas pre wedding: ਅਨੰਤ ਤੇ ਰਾਧਿਕਾ ਦੇ ਪ੍ਰੀ ਵੈਡਿੰਗ ਸੈਲੀਬ੍ਰੇਸ਼ਨ  (Anant Ambani and Radhika wedding)   ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਜਿੱਥੇ ਇਸ ਤਿੰਨ ਦਿਨੀਂ ਸਮਾਗਮ ਵਿੱਚ ਕਈ ਬਾਲੀਵੁੱਡ ਸੈਲਬਸ ਨੇ ਪਰਫਾਰਮ ਕੀਤਾ ਉੱਥੇ ਹੀ ਦੂਜੇ ਪਾਸੇ ਅੰਬਾਨੀ ਪਰਿਵਾਰ ਦੀ ਸਭ ਤੋਂ ਵੱਡੀ ਨੂੰਹ ਨੀਤਾ ਅੰਬਾਨੀ ਨੇ ਵੀ ਖਾਸ ਡਾਸ ਪੇਸ਼ ਕੀਤਾ, ਜਿਸ 'ਚ ਭਾਰਤੀ ਸੱਭਿਆਚਾਰ ਦੀ ਝਲਕ ਨਜ਼ਰ ਆਈ। 


ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਘਰ ‘ਸ਼ਹਿਨਾਈ’ ਜਲਦ ਹੀ ਵੱਜਣ ਵਾਲੀ ਹੈ। ਦਰਅਸਲ, ਅਨੰਤ ਅੰਬਾਨੀ 12 ਜੁਲਾਈ ਨੂੰ ਰਾਧਿਕਾ ਮਰਚੈਂਟ  (Anant Ambani and Radhika wedding) ਨਾਲ ਸੱਤ ਫੇਰੇ ਲੈਣਗੇ। ਇਸ ਤੋਂ ਪਹਿਲਾਂ, ਜੋੜੇ ਦਾ ਤਿੰਨ ਦਿਨਾਂ ਪ੍ਰੀ-ਵੈਡਿੰਗ ਫੰਕਸ਼ਨ ਗੁਜਰਾਤ ਦੇ ਜਾਮਨਗਰ ਵਿੱਚ ਆਯੋਜਿਤ ਕੀਤਾ ਗਿਆ।

View this post on Instagram

A post shared by Varinder Chawla (@varindertchawla)

 

ਨੀਤਾ ਅੰਬਾਨੀ ਨੇ ਪੇਸ਼ ਕੀਤਾ ਖੂਬਸੂਰਤ ਡਾਂਸ 

ਨੀਤਾ ਅੰਬਾਨੀ  (Nita Ambani) ਡਾਂਸ ਦੀ ਕਲਾ ਵਿੱਚ ਨਿਪੁੰਨ ਹੈ। ਉਹ ਅਕਸਰ ਅੰਬਾਨੀ ਫੈਮਿਲੀ ਦੇ ਫੰਕਸ਼ਨ 'ਚ ਆਪਣੀ ਪਰਫਾਰਮੈਂਸ ਨਾਲ ਹੈਰਾਨ ਕਰਦੀ ਰਹਿੰਦੀ ਹੈ। ਅਨੰਤ ਅਤੇ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਦੇ ਆਖਰੀ ਦਿਨ, ਨੀਤਾ ਅੰਬਾਨੀ ਨੇ ਆਪਣੇ ਡਾਂਸ ਦਾ ਪ੍ਰਦਰਸ਼ਨ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। 

 

ਆਪਣੇ ਛੋਟੇ ਬੇਟੇ ਦੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ, ਨੀਤਾ ਅੰਬਾਨੀ ਨੇ ‘ਯਾ ਦੇਵੀ ਸਰਵਭੂਤੇਸ਼ੁ’ ‘ਤੇ ਸ਼ਾਨਦਾਰ ਕਲਾਸਿਕਲ ਡਾਂਸ ਦਾ ਪ੍ਰਦਰਸ਼ਨ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਸਮਾਗਮ ਤੋਂ ਸਾਹਮਣੇ ਆਇਆ ਉਨ੍ਹਾਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਨੀਤਾ ਅੰਬਾਨੀ ਆਰੇਂਜ ਕਲਰ ਦੀ ਸਾੜ੍ਹੀ ਪਹਿਨੀ ਨਜ਼ਰ ਆਈ।

View this post on Instagram

A post shared by Varinder Chawla (@varindertchawla)

 



ਹੋਰ ਪੜ੍ਹੋ:  ਜੈਜ਼ੀ ਬੀ ਨੇ ਸ਼ੁਭਮਨ ਗਿੱਲ ਨਾਲ ਸਾਂਝੀ ਕੀਤੀ ਤਸਵੀਰ, ਸੋਸ਼ਲ ਮੀਡੀਆ 'ਤੇ ਹੋਈ ਵਾਇਰਲ


ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਸਟਾਰ ਕ੍ਰਿਕਟਰ ਵੀ ਇਕੱਠੇ ਹੋਏ। ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਤੋਂ ਲੈ ਕੇ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡਵੇਨ ਬ੍ਰਾਵੋ ਨੇ ਵੀ ਇਸ ਸਮਾਰੋਹ ‘ਚ ਸ਼ਿਰਕਤ ਕੀਤੀ। ਸਮਾਗਮ ਦੇ ਦੂਜੇ ਦਿਨ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਡਵੇਨ ਬ੍ਰਾਵੋ ਨਾਲ ਡਾਂਡੀਆ ਖੇਡਦੇ ਨਜ਼ਰ ਆਏ। ਇੰਨਾ ਹੀ ਨਹੀਂ ਧੋਨੀ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਨਾਲ ਡਾਂਡੀਆ ਖੇਡਦੇ ਵੀ ਨਜ਼ਰ ਆਏ।

 

Related Post