ਜੈਜ਼ੀ ਬੀ ਨੇ ਸ਼ੁਭਮਨ ਗਿੱਲ ਨਾਲ ਸਾਂਝੀ ਕੀਤੀ ਤਸਵੀਰ, ਸੋਸ਼ਲ ਮੀਡੀਆ 'ਤੇ ਹੋਈ ਵਾਇਰਲ

Written by  Pushp Raj   |  March 04th 2024 11:33 AM  |  Updated: March 04th 2024 11:33 AM

ਜੈਜ਼ੀ ਬੀ ਨੇ ਸ਼ੁਭਮਨ ਗਿੱਲ ਨਾਲ ਸਾਂਝੀ ਕੀਤੀ ਤਸਵੀਰ, ਸੋਸ਼ਲ ਮੀਡੀਆ 'ਤੇ ਹੋਈ ਵਾਇਰਲ

Jazzy B With Shubman Gill: ਮਸ਼ਹੂਰ ਪੰਜਾਬੀ ਗਾਇਕ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਇਨ੍ਹੀਂ ਦਿਨੀਂ ਗਾਇਕ ਆਪਣੀ ਨਵੀਂ ਐਲਬਮ ਉੱਤੇ ਕੰਮ ਰਹੇ ਹਨ। ਹਾਲ ਹੀ 'ਚ ਜੈਜ਼ੀ ਬੀ  (Jazzy B)  ਨੇ ਮਸ਼ਹੂਰ ਕ੍ਰਿਕਟਰ ਸ਼ੁਭਮਨ ਗਿੱਲ (Shubman Gill ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਗਾਇਕੀ ਦੇ ਨਾਲ -ਨਾਲ ਜੈਜ਼ੀ ਬੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਜ਼ਿੰਦਗੀ ਤੇ ਪ੍ਰਫੈਸ਼ਨ ਨਾਲ ਜੁੜੇ ਅਪਡੇਟਸ ਸ਼ੇਅੜ ਕਰਦੇ ਰਹਿੰਦੇ ਹਨ। 

 

ਜੈਜ਼ੀ ਬੀ ਨੇ ਕ੍ਰਿਕਟਰ ਸ਼ੁਭਮਨ ਗਿੱਲ ਨਾਲ ਸਾਂਝੀ ਕੀਤੀ ਤਸਵੀਰ 

ਜੈਜ਼ੀ ਬੀ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਉਹ ਇੱਕ ਕ੍ਰਿਕੇਟਰ ਸਟਾਰ ਨਾਲ ਨਜ਼ਰ ਆ ਰਹੇ ਹਨ।  ਗਾਇਕ ਵੱਲੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਕੋਈ ਹੋਰ ਨਹੀਂ ਸਗੋਂ ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਖਿਡਾਰੀ ਸ਼ੁਭਮਨ ਗਿੱਲ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਨਾਲ ਮੁਲਾਕਾਤ ਕਰਕੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ ਤੇ ਇਹ ਤਸਵੀਰ ਜਿਮ ਦੇ ਵਿੱਚ ਖਿੱਚੀ ਗਈ ਹੈ। ਫੈਨਜ਼ ਦੋਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

ਜੈਜ਼ੀ ਬੀ ਦਾ ਵਰਕ ਫਰੰਟ 

ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਪਿਛਲੇ 31 ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ (Pollywood) ਦੇ ਵਿੱਚ ਸਰਗਰਮ ਹਨ। ਜੈਜ਼ੀ ਬੀ ਦੀ ਪਹਿਲੀ ਐਲਬਮ 'ਘੁੱਗੀਆਂ ਦਾ ਜੋੜਾ' 1993 'ਚ ਰਿਲੀਜ਼ ਹੋਈ ਸੀ। ਉਹ ਉਦੋਂ ਲੈਕੇ ਹੁਣ ਤੱਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਜੈਜ਼ੀ ਬੀ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਬੀਤੇ ਦਿਨੀਂ ਜੈਜ਼ੀ ਬੀ ਦੀ ਨਵੀਂ ਈਪੀ 'ਇਸ਼ਕ' ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। 

 

ਹੋਰ ਪੜ੍ਹੋ: ਧਰਮਿੰਦਰ ਦਾ ਨਵਾਂ ਟਵੀਟ ਵੇਖ ਫਿਕਰਾਂ 'ਚ ਪਏ ਫੈਨਜ਼, ਕਿਹਾ -'ਤੁਹਾਨੂੰ ਕਿਤੇ ਨਹੀਂ ਜਾਣ ਦਿਆਂਗੇ'ਦੱਸ ਦਈਏ ਕਿ ਜੈਜ਼ੀ ਬੀ ਇੰਨੀਂ ਆਪਣੀ ਆਉਣ ਵਾਲੀ ਐਲਬਮ  Ustad Ji King Forever  'ਚ ਰੁੱਝੇ ਹੋਏ  ਹਨ। ਇਸ ਐਲਬਮ ਨੂੰ ਉਨ੍ਹਾਂ ਨੇ ਆਪਣੇ  ਸੰਗੀਤ ਦੇ ਗੁਰੂ ਕੁਲਦੀਪ ਮਾਣਕ (Kuldeep Manak) ਜੀ ਨੂੰ ਡੈਡੀਕੇਟ ਕੀਤੀ ਹੈ। ਇਸ ਐਲਬਮ ਵਿੱਚ ਕੁਲਦੀਪ ਮਾਣਕ ਜੀ ਦੇ ਕਈ ਮਸ਼ਹੂਰ ਗੀਤ ਅਤੇ ਉਨ੍ਹਾਂ ਦੇ ਬੇਟੇ ਯੁੱਧਵੀਰ ਮਾਣਕ ਦੇ ਗੀਤ ਵੀ ਸ਼ਾਮਲ ਹਨ। ਇਸ ਐਲਬਮ ਦੇ ਵਿੱਚ ਕੁੱਲ 13 ਗੀਤ ਹੋਣਗੇ ਤੇ ਇਹ 10 ਮਾਰਚ ਨੂੰ ਰਿਲੀਜ਼ ਹੋਵੇਗੀ।   

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network