ਜਦੋਂ ਦੀਪਿਕਾ ਪਾਦੂਕੋਣ ਨੇ ਪੰਜਾਬੀ ‘ਚ ਕੀਤੀ ਗੱਲਬਾਤ, ਵੇਖੋ ਸੋਨਮ ਬਾਜਵਾ ਦੇ ਨਾਲ ਵਾਇਰਲ ਹੋ ਰਿਹਾ ਵੀਡੀਓ
ਦੀਪਿਕਾ ਤੋਂ ਸੋਨਮ ਬਾਜਵਾ ਪੁੱਛਦੀ ਹੈ ਕਿ ‘ਕਾਸ਼ ਤੁਹਾਨੂੰ ਪੰਜਾਬੀ ਆਉਂਦੀ ਹੁੰਦੀ, ਜਿਸ ਦੇ ਜਵਾਬ ‘ਚ ਦੀਪਿਕਾ ਕਹਿੰਦੀ ਹੈ ਕਿ ਉਹ ਹੌਲੀ ਹੌਲੀ ਪੰਜਾਬੀ ਸਿੱਖ ਲਵੇਗੀ’। ਇਸ ਤੋਂ ਬਾਅਦ ਦੀਪਿਕਾ ਪੰਜਾਬੀ ‘ਚ ਸੋਨਮ ਬਾਜਵਾ ਨੂੰ ਜਵਾਬ ਵੀ ਦਿੰਦੀ ਹੈ ।
ਦੀਪਿਕਾ ਪਾਦੂਕੋਣ (Deepika Padukone) ਅਤੇ ਸੋਨਮ ਬਾਜਵਾ (Sonam Bjawa) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਪੰਜਾਬੀ ਬੋਲਦੀ ਹੋਈ ਨਜ਼ਰ ਆ ਰਹੀ ਹੈ । ਹਾਲਾਂਕਿ ਇਹ ਵੀਡੀਓ ਪੁਰਾਣਾ ਹੈ ਜਿਸ ‘ਚ ਦੀਪਿਕਾ ਤੋਂ ਸੋਨਮ ਬਾਜਵਾ ਪੁੱਛਦੀ ਹੈ ਕਿ ‘ਕਾਸ਼ ਤੁਹਾਨੂੰ ਪੰਜਾਬੀ ਆਉਂਦੀ ਹੁੰਦੀ, ਜਿਸ ਦੇ ਜਵਾਬ ‘ਚ ਦੀਪਿਕਾ ਕਹਿੰਦੀ ਹੈ ਕਿ ਉਹ ਹੌਲੀ ਹੌਲੀ ਪੰਜਾਬੀ ਸਿੱਖ ਲਵੇਗੀ’। ਇਸ ਤੋਂ ਬਾਅਦ ਦੀਪਿਕਾ ਪੰਜਾਬੀ ‘ਚ ਸੋਨਮ ਬਾਜਵਾ ਨੂੰ ਜਵਾਬ ਵੀ ਦਿੰਦੀ ਹੈ ।
ਹੋਰ ਪੜ੍ਹੋ : ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਪਰਿਵਾਰ ਦੇ ਨਾਲ ਆਏ ਨਜ਼ਰ, ਗਾਇਕਾ ਨੇ ਲਿਖਿਆ ‘ਕੰਪਲੀਟ ਫੈਮਿਲੀ’
ਪੀਟੀਸੀ ਸ਼ੋਅਕੇਸ ‘ਚ ਫ਼ਿਲਮ ਦੀ ਪ੍ਰਮੋਸ਼ਨ ਕਰਨ ਪੁੱਜੀ ਸੀ ਦੀਪਿਕਾ
ਦੱਸ ਦਈਏ ਕਿ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੀ ਫ਼ਿਲਮ ‘ਛਪਾਕ’ ਦੀ ਪ੍ਰਮੋਸ਼ਨ ਕਰਨ ਦੇ ਲਈ ਪੀਟੀਸੀ ਪੰਜਾਬੀ ਦੇ ਸ਼ੋਅਕੇਸ ‘ਚ ਪਹੁੰਚੀ ਸੀ । ਇਸ ਦੌਰਾਨ ਦੀਪਿਕਾ ਦੇ ਨਾਲ ਸੋਨਮ ਬਾਜਵਾ ਨੇ ਇਸ ਫ਼ਿਲਮ ਨੂੰ ਲੈ ਕੇ ਗੱਲਬਾਤ ਕੀਤੀ ਸੀ । ਫ਼ਿਲਮ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਦੀ ਜ਼ਿੰਦਗੀ ‘ਤੇ ਬਣੀ ਸੀ ।
ਜਿਸ ਨੂੰ ਲੈ ਕੇ ਦੀਪਿਕਾ ਪ੍ਰਮੋਸ਼ਨ ਦੇ ਦੌਰਾਨ ਕਈ ਵਾਰ ਭਾਵੁਕ ਵੀ ਹੋ ਗਈ ਸੀ । ਕਿਉਂਕਿ ਉਸ ਨੇ ਲਕਸ਼ਮੀ ਅਗਰਵਾਲ ਦੇ ਦਰਦ ਨੂੰ ਪਰਦੇ ‘ਤੇ ਉਕੇਰਨ ਦੀ ਕੋਸ਼ਿਸ਼ ਕੀਤੀ ਸੀ ।ਪੀਟੀਸੀ ਸ਼ੋਅਕੇਸ ਦਾ ਇਹ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।
ਸੋਨਮ ਬਾਜਵਾ ਫ਼ਿਲਮ ‘ਕੈਰੀ ਆਨ ਜੱਟਾ-3’ ਨੂੰ ਲੈ ਕੇ ਚਰਚਾ ‘ਚ
ਦੱਸ ਦਈਏ ਕਿ ਅਦਾਕਾਰਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕੈਰੀ ਆਨ ਜੱਟਾ-੩’ ਨੂੰ ਲੈ ਕੇ ਚਰਚਾ ‘ਚ ਹੈ । ਉਹ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ‘ਅੜਬ ਮੁਟਿਆਰਾਂ’ ਫ਼ਿਲਮ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ । ਇਸ ਤੋਂ ਇਲਾਵਾ ‘ਗੁੱਡੀਆਂ ਪਟੋਲੇ’, ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਸਣੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੀ ਹੈ ।