ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਪਰਿਵਾਰ ਦੇ ਨਾਲ ਆਏ ਨਜ਼ਰ, ਗਾਇਕਾ ਨੇ ਲਿਖਿਆ ‘ਕੰਪਲੀਟ ਫੈਮਿਲੀ’
ਗਾਇਕ ਕੁਲਵਿੰਦਰ ਕੈਲੀ (Kulwinder Kally) ਅਤੇ ਗੁਰਲੇਜ ਅਖਤਰ (Gurlej Akhtar) ਨੇ ਬੀਤੇ ਦਿਨ ਆਪਣੇ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਕੀਤਾ । ਜਿਸ ਦੀਆਂ ਤਸਵੀਰਾਂ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਇਸ ਮੌਕੇ ਗਾਇਕ ਜੋੜੀ ਨੇ ਆਪਣੇ ਪੁੱਤਰ ਦਾਨਵੀਰ ਸਿੰਘ ਦੀ ਦਸਤਾਰਬੰਦੀ ਵੀ ਕਰਵਾਈ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਦੇ ਨਾਲ-ਨਾਲ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ ਸੀ । ਇਸ ਮੌਕੇ ਗਾਇਕ ਜੋੜੀ ਦੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਵੀ ਰਖਵਾਇਆ ਗਿਆ ਸੀ ।ਹੁਣ ਗਾਇਕਾ ਨੇ ਆਪਣੇ ਪਰਿਵਾਰ ਦੇ ਜੀਆਂ ਦੀ ਗਰੁੱਪ ਫੋਟੋ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਗੁਰਲੇਜ ਅਖਤਰ ਦੇ ਪੇਕੇ ਪਰਿਵਾਰ ਅਤੇ ਸਹੁਰੇ ਪਰਿਵਾਰ ਦੇ ਸਭ ਮੈਂਬਰ ਮੌਜੂਦ ਹਨ । ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਕੰਵਰ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਨੀ ਜਿੰਦੇ’ ਹਰ ਕਿਸੇ ਨੂੰ ਕਰ ਰਿਹਾ ਭਾਵੁਕ, ਪ੍ਰਦੇਸੀਆਂ ਦੀ ਪੀੜ ਨੂੰ ਬਿਆਨ ਕਰਦਾ ਹੈ ਗੀਤ
ਗੁਰਲੇਜ ਅਖਤਰ ਦੀ ਭੈਣ ਜੈਸਮੀਨ ਦਾ ਹੋਇਆ ਵਿਆਹ
ਬੀਤੇ ਦਿਨੀਂ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਘਰ ਕਈ ਖੁਸ਼ੀਆਂ ਆਈਆਂ। ਜਿੱਥੇ ਗਾਇਕਾ ਦੀ ਭੈਣ ਜੈਸਮੀਨ ਅਖਤਰ ਦਾ ਵਿਆਹ ਹੋਇਆ । ਜਿਸ ‘ਚ ਪਰਿਵਾਰ ਦੇ ਲੋਕਾਂ ਨੇ ਖੂਬ ਇਨਜੁਆਏ ਕੀਤਾ ।
ਵਿਆਹ ਤੋਂ ਬਾਅਦ ਗੁਰਲੇਜ ਅਖਤਰ ਨੇ ਆਪਣੇ ਨਵੇਂ ਘਰ ‘ਚ ਪ੍ਰਵੇਸ਼ ਕੀਤਾ। ਇਸ ਤੋਂ ਇੱਕ ਮਹੀਨਾ ਪਹਿਲਾਂ ਇਸ ਗਾਇਕ ਜੋੜੀ ਦੇ ਘਰ ਧੀ ਰਾਣੀ ਨੇ ਜਨਮ ਲਿਆ ਸੀ । ਜਿਸ ਦੀਆਂ ਤਸਵੀਰਾਂ ਵੀ ਕਪਲ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ ।
ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਦਿੱਤੇ ਕਈ ਹਿੱਟ ਗੀਤ
ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਪਿਛਲੇ ਕਈ ਸਾਲਾਂ ਤੋਂ ਫ਼ਿਲਮ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ ।ਇਸ ਗਾਇਕ ਜੋੜੀ ਦਾ ਪੁੱਤਰ ਦਾਨਵੀਰ ਵੀ ਆਪਣੇ ਮਾਪਿਆਂ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੋਇਆ ਗਾਇਕੀ ਦੀਆਂ ਬਾਰੀਕੀਆਂ ਸਿੱਖ ਰਿਹਾ ਹੈ । ਉਸ ਦੀ ਆਵਾਜ਼ ‘ਚ ਇੱਕ ਸ਼ਬਦ ਵੀ ਕੁਝ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ ।
- PTC PUNJABI