ਪਰਦੇ ਤੇ ਫਿਰ ਦਿਖੀ ਕਰਨ - ਅਰਜੁਨ ਦੀ ਜੋੜੀ, ਸਲਮਾਨ - ਸ਼ਾਹਰੁਖ਼ ਨੇ ਬੰਨੇ ਰੰਗ , ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  December 04th 2018 05:05 PM |  Updated: December 04th 2018 05:05 PM

ਪਰਦੇ ਤੇ ਫਿਰ ਦਿਖੀ ਕਰਨ - ਅਰਜੁਨ ਦੀ ਜੋੜੀ, ਸਲਮਾਨ - ਸ਼ਾਹਰੁਖ਼ ਨੇ ਬੰਨੇ ਰੰਗ , ਦੇਖੋ ਵੀਡੀਓ

ਪਰਦੇ ਤੇ ਫਿਰ ਦਿਖੀ ਕਰਨ - ਅਰਜੁਨ ਦੀ ਜੋੜੀ, ਸਲਮਾਨ - ਸ਼ਾਹਰੁਖ਼ ਨੇ ਬੰਨੇ ਰੰਗ : ਸ਼ਾਹਰੁਖ ਖਾਨ , ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਜ਼ੀਰੋ' ਦਾ ਦੂਜਾ ਗਾਣਾ 'ਇਸ਼ਬਾਜ਼ੀ' ਰਿਲੀਜ਼ ਹੋ ਗਿਆ ਹੈ। ਗਾਣੇ 'ਚ ਸ਼ਾਹਰੁਖ ਖਾਨ ਦੇ ਨਾਲ ਸਲਮਾਨ ਖਾਨ ਦੀ ਦੇਸੀ ਅੰਦਾਜ਼ 'ਚ ਜੁਗਲਬੰਦੀ ਦੇਖਣ ਨੂੰ ਮਿਲ ਰਹੀ ਹੈ। ਗੀਤ ਨੂੰ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਸ਼ਾਹਰੁਖ ਖਾਨ ਨੇ ਲਿਖਿਆ ਹੈ ਕਿ 'ਇੱਕਲੇ ਚੱਲੇ ਸੀ ਇਸ਼ਕ ਦੇ ਸਫ਼ਰ 'ਚ , ਕਰਨ ਲਈ ਮੁਹੱਬਤ ਨੂੰ ਰਾਜ਼ੀ , ਦੋਸਤ ਅਜਿਹਾ ਮਿਲਿਆ ਰਾਹ 'ਚ ਕਰ ਆਏ ਇਸ਼ਕਬਾਜ਼ੀ।'

https://www.youtube.com/watch?v=eTls6-julhU

ਗਾਨੇ ਦੀ ਸ਼ੁਰੁਆਤ ਬੋਲਡ ਅਦਾਂਜ 'ਚ ਹੁੰਦੀ ਹੈ। ਸ਼ਾਹਰੁਖ ਖਾਨ ਆਮ ਤੌਰ 'ਤੇ ਸਕਰੀਨ 'ਤੇ ਕਿਸ‍ਿੰਗ ਸੀਨ ਨਹੀਂ ਸ਼ੂਟ ਕਰਦੇ।ਪਰ ਇਸ ਗਾਣੇ 'ਚ ਕਟਰੀਨਾ ਸ਼ਾਹਰੁੱਖ ਨੂੰ ਕਿਸ ਕਰਦੀ ਨਜ਼ਰ ਆ ਰਹੇ ਹਨ। ਇਸ ਖੁਸ਼ੀ 'ਚ ਸ਼ਾਹਰੁੱਖ ਜੋ ਫਿਲਮ 'ਚ ਬਉਆ ਸਿੰਘ ਦਾ ਰੋਲ ਕਰ ਰਹੇ ਹਨ , ਉਹ ਝੂਮਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਖੁਸ਼ੀ 'ਚ ਸਾਥ ਦਿੰਦੇ ਹਨ ਸਲਮਾਨ ਖਾਨ , ਜੋ ਫਿਲਮ 'ਚ ਕੇਮਿਊ ਰੋਲ 'ਚ ਹਨ। ਸ਼ਾਹਰੁਖ ਖਾਨ ਅਤੇ ਸਲਮਾਨ ਦੀ ਅਜਿਹੀ ਜੁਗਲਬੰਦੀ ਦਰਸ਼ਕਾਂ ਨੇ ਪਹਿਲਾਂ ਕਦੇ ਨਹੀਂ ਵੇਖੀ ਹੋਵੇਗੀ। ਫੈਂਸ ਲਈ ਇਹ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਸ਼ਾਹਰੁਖ ਅਤੇ ਸਲਮਾਨ ਦੀ ਦੇਸੀ ਇਸ਼ਕਬਾਜ਼ੀ ਸੋਸ਼ਲ ਮੀਡ‍ਿਆ 'ਤੇ ਛਾਈ ਹੋਈ ਹੈ।

ਹੋਰ ਪੜ੍ਹੋ : ਵਾਲ-ਵਾਲ ਬਚੇ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ, ਦੇਖੋ ਤਸਵੀਰਾਂ

https://twitter.com/iamsrk/status/1069852254180663296?ref_src=twsrc^tfw|twcamp^tweetembed|twterm^1069852254180663296&ref_url=https://aajtak.intoday.in/story/zero-issaqbaazi-song-out-katrina-kaif-kiss-shah-rukh-khan-viral-salman-dance-tmov-1-1044550.html

ਗਾਣੇ ਦੇ ਬੋਲ ਅਰਸ਼ਦ ਕਾਮਿਲ ਨੇ ਲਿਖੇ ਹਨ ਅਤੇ ਮਿਊਜ਼ਿਕ ਅਜੇ ਅਤੁਲ ਵੱਲੋ ਦਿੱਤਾ ਗਿਆ ਹੈ। ਗਾਣੇ ਨੂੰ ਆਵਾਜ਼ ਦਿੱਤੀ ਹੈ ਸਾਡੇ ਹਰਮਨ ਪਿਆਰੇ ਸਿੰਗਰ ਸੁਖਿਵੰਦਰ ਸਿੰਘ ਅਤੇ ਦਿਵਿਆ ਕੁਮਾਰ ਨੇ। ਗਾਣਾ ਟੀ ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਫਿਲਮ ਜ਼ੀਰੋ 21 ਦਿਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਵੱਡੇ ਬਜਟ ਦੀ ਫਿਲਮ ਹੈ ਜਿਸ 'ਚ ਸ਼ਾਹਰੁਖ ਖਾਨ , ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਦੀ ਜੋੜੀ ਤਕਰੀਬਨ 6ਸਾਲ ਬਾਅਦ ਇਕੱਠੇ ਨਜ਼ਰ ਆਉਣਗੇ। ਫਿਲਮ 'ਚ ਸ਼ਾਹਰੁਖ ਖਾਨ ਮੇਰਠ ਦੇ ਬਾਊਆ ਸਿੰਘ ਦਾ ਰੋਲ ਕਰ ਰਹੇ ਹਨ, ਜੋ ਕਿ ਕੱਦ ਤੋਂ ਬੌਣੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network