ਕਿੰਨਾ ਬਦਲ ਗਈ ਬਾਲੀਵੁੱਡ ਦੀ ਇਹ ਅਦਾਕਾਰਾ,ਪਛਾਨਣਾ ਵੀ ਹੋਇਆ ਮੁਸ਼ਕਿਲ,ਤਸਵੀਰਾਂ ਆਈਆਂ ਸਾਹਮਣੇ
ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਕਿਸੇ ਜ਼ਮਾਨੇ 'ਚ ਖ਼ੂਬਸੂਰਤੀ ਲਈ ਜਾਣੇ ਜਾਂਦੇ ਸਨ । ਉਨ੍ਹਾਂ ਨੇ ਆਪਣੇ ਜ਼ਮਾਨੇ 'ਚ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ । ਜ਼ੀਨਤ ਅਮਾਨ ਰਜ਼ਾ ਮੁਰਾਦ ਦੀ ਕਜ਼ਨ ਹੈ । ਪਰ ਉਮਰ ਦੇ ਇਸ ਪੜਾਅ 'ਤੇ ਆ ਕੇ ਉਨ੍ਹਾਂ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋ ਗਿਆ ਹੈ ।
ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ਅਤੇ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋ ਜਾਵੇਗਾ ਕਿ ਇਹ ਜ਼ੀਨਤ ਅਮਾਨ ਹੀ ਹਨ ।
ਜ਼ੀਨਤ ਅਮਾਨ ਨੇ ਫ਼ਿਲਮਾਂ 'ਚ ਕਈ ਬੋਲਡ ਕਿਰਦਾਰ ਨਿਭਾਏ।ਸਤਿਅਮ ਸ਼ਿਵਮ ਸੁੰਦਰਮ 'ਚ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਕਾਫੀ ਸਰਾਹਿਆ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਅਮਾਨੁੱਲਾ ਖ਼ਾਨ ਇੱਕ ਰਾਈਟਰ ਸਨ ਅਤੇ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦੀ ਸਕਰਿਪਰਟ ਲਿਖੀ ਸੀ ।