ਅਦਾਕਾਰਾ ਜ਼ਾਇਰਾ ਵਸੀਮ ਨੇ ਕਿਹਾ ਮੇਰੀਆਂ ਤਸਵੀਰਾਂ ਫੈਨ ਪੇਜ ਤੋਂ ਹਟਾਓ
ਬਾਲੀਵੁੱਡ ਛੱਡਣ ਨੂੰ ਲੈ ਕੇ ਸੁਰਖੀਆਂ ਵਟੋਰਨ ਵਾਲੀ ਜ਼ਾਇਰਾ ਵਸੀਮ ਨੇ ਆਪਣੇ ਇੰਸਟਾਗ੍ਰਾਮ ‘ਤੇ ਮੁੜ ਤੋਂ ਇੱਕ ਪੋਸਟ ਸਾਂਝਾ ਕੀਤਾ ਹੈ । ਜਿਸ ਤੋਂ ਬਾਅਦ ਉਹ ਇੱਕ ਵਾਰ ਮੁੜ ਤੋਂ ਸੁਰਖੀਆਂ ‘ਚ ਆ ਗਈ ਹੈ । ਉਨ੍ਹਾਂ ਨੇ ਆਪਣੇ ਵੱਲੋਂ ਸਾਂਝੀ ਕੀਤੀ ਗਈ ਪੋਸਟ ‘ਚ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀਆਂ ਸਾਰੀਆਂ ਤਸਵੀਰਾਂ ਹਟਾ ਦੇਣ ।
ਜ਼ਾਇਰਾ ਵਸੀਮ ਨੇ ਇੱਕ ਲੰਮਾ ਚੌੜਾ ਪੋਸਟ ਲਿਖ ਕੇ ਇਹ ਵੀ ਕਿਹਾ ਕਿ ਇੰਟਰਨੈੱਟ ‘ਤੇ ਸਾਰੀਆਂ ਤਸਵੀਰਾਂ ਹਟਾ ਪਾਉਣਾ ਸੰਭਵ ਨਹੀਂ ਹੋਵੇਗਾ। ਪਰ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਤਾਂ ਕਰ ਹੀ ਸਕਦੇ ਹਾਂ ਜ਼ਾਇਰਾ ਵਸੀਮ ਨੇ ਪੋਸਟ ਦੇ ਇੱਕ ਕੈਪਸ਼ਨ ‘ਚ ਲਿੁਖਆ ਹੈ ਕਿ ‘ਪਿਛਲੇ ਸਾਲ ਮੈਂ ਫੈਨ ਪੇਜ ‘ਤੇ ਇੱਕ ਸੁਨੇਹਾ ਦਿੱਤਾ ਸੀ, ਜੇ ਉੇਹ ਨਹੀਂ ਵੇਖਿਆ ਤਾਂ ਫਿਰ ਤੋਂ ਸ਼ੇਅਰ ਕਰ ਰਹੀ ਹਾਂ’।
ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਸਨਾ ਖ਼ਾਨ ਨੇ ਫ਼ਿਲਮੀ ਦੁਨੀਆ ਨੂੰ ਇਸ ਵਜ੍ਹਾ ਕਰਕੇ ਹਮੇਸ਼ਾ ਲਈ ਕਿਹਾ ਅਲਵਿਦਾ
ਜ਼ਾਇਰਾ ਵਸੀਮ ਵੱਲੋਂ ਸ਼ੇਅਰ ਕੀਤੀ ਇਸ ਪੋਸਟ ‘ਤੇ ਫੈਨਸ ਦੇ ਖੂਬ ਰਿਐਕਸ਼ਨ ਆ ਰਹੇ ਹਨ ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਨੇ ਬਾਲੀਵੁੱਡ ਛੱਡਣ ਨੂੰ ਲੈ ਕੇ ਇਹ ਦਲੀਲ ਦਿੱਤੀ ਸੀ ਕਿ ਉਹ ਇਸ ਕੰਮ ਤੋਂ ਖੁਸ਼ ਨਹੀਂ ਹਨ ।ਕਿਉਂਕਿ ਉਨ੍ਹਾਂ ਦਾ ਧਰਮ ਰਸਤੇ ‘ਚ ਆ ਰਿਹਾ ਹੈ ।
View this post on Instagram