'ਪੁਸ਼ਪਾ' ਫ਼ਿਲਮ ਦੇ ਰੰਗਾਂ 'ਚ ਰੰਗੇ ਯੁਜ਼ਵੇਂਦਰ ਚਾਹਲ, ਵੇਖੋ ਵੀਡੀਓ
ਸਾਊਥ ਮੂਵੀ ਪੁਸ਼ਪਾ ਦਾ ਜਾਦੂ ਹਰ ਕਿਸੇ ਦੇ ਸਿਰ ਚੜ ਕੇ ਬੋਲ ਰਿਹਾ ਹੈ । ਇਸ ਫ਼ਿਲਮ ਦੇ ਡਾਈਲੌਗ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ । ਇਸ ਫ਼ਿਲਮ ਦਾ ਜਾਦੂ ਦੇਸ਼ ਹੀ ਨਹੀਂ ਵਿਦੇਸ਼ੀਆਂ ਦੇ ਵੀ ਸਿਰ ਚੜ ਕੇ ਬੋਲ ਰਿਹਾ ਹੈ । ਕ੍ਰਿਕੇਟਰ ਯੁਜ਼ਵੇਂਦਰ ਚਾਹਲ (Yuzvendra Chahal) ਦਾ ਇੱਕ ਵੀਡੀਓ (Video) ਵੀ ਸੋਸ਼ਲ ਮੀਡੀਆ ਤੇ ਖੂਬ ਵੇਖਿਆ ਜਾ ਰਿਹਾ ਹੈ । ਇਸ ਵੀਡੀਓ 'ਚ ਯੁਜ਼ਵੇਂਦਰ ਚਾਹਲ ਪੁਸ਼ਪਾ ਫ਼ਿਲਮ ਦੇ ਡਾਈਲੌਗ 'ਤੇ ਐਕਟ ਕਰਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ਤੇ ਕ੍ਰਿਕੇਟਰ ਦਾ ਇਹ ਵਡੀਓ ਖੂਬ ਵੇਖਿਆ ਜਾ ਰਿਹਾ ਹੈ ਅਤੇ ਵਾਇਰਲ ਹੋ ਰਿਹਾ ਹੈ ।
ਹੋਰ ਪੜ੍ਹੋ : ਨੇਹਾ ਕੱਕੜ ਦਾ ਇਹ ਰੂਪ ਵੇਖ ਕੇ ਪ੍ਰਸ਼ੰਸਕ ਹੋਏ ਪ੍ਰੇਸ਼ਾਨ, ਵੇਖੋ ਵੀਡੀਓ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਡੇਵਿਡ ਵਾਰਨਰ, ਸੁਰੇਸ਼ ਰੈਨਾ ਅਤੇ ਦਿ ਗ੍ਰੇਟ ਖਲੀ ਵੀ ਅੱਲੂ ਅਰਜੁਨ ਦੇ ਇਕ ਡਾਇਲਾਗ 'ਤੇ ਰੀਲ ਬਣਾਉਂਦੇ ਨਜ਼ਰ ਆਏ ਸੀ । ਕ੍ਰਿਕਟਰ ਯੁਜਵੇਂਦਰ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਹ ਅੱਲੂ ਅਰਜੁਨ ਦੇ 'ਝੁਕੇਗਾ ਨਹੀਂ' ਡਾਇਲਾਗ 'ਤੇ ਲਿਪ-ਸਿੰਕ ਕਰਦੇ ਨਜ਼ਰ ਆ ਰਹੇ ਹਨ ।
ਉਹ ਉਹੀ ਇਸ਼ਾਰੇ ਕਰਦੇ ਨਜ਼ਰ ਆ ਰਹੇ ਹਨ, ਜੋ ਫਿਲਮ 'ਚ ਅੱਲੂ ਅਰਜੁਨ ਨੇ ਕੀਤਾ ਸੀ। ਯੁਜ਼ਵੇਂਦਰ ਚਾਹਲ ਨੇ ਧਨਾਸ਼ਰੀ ਵਰਮਾ ਨੇ ਇੱਕ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਧਨਾਸ਼ਰੀ ਪੇਸ਼ੇ ਤੋਂ ਇੱਕ ਡਾਕਟਰ ਹੈ । ਪਰ ਉਹ ਇੱਕ ਵਧੀਆ ਡਾਂਸਰ ਵੀ ਹੈ । ਉਸ ਦੇ ਡਾਂਸ ਵੀਡੀਓ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਕੁਝ ਸਮਾਂ ਪਹਿਲਾਂ ਉਹ ਸਰਗੁਨ ਮਹਿਤਾ ਦੇ ਨਾਲ ਵੀ ਲਾਕਡਾਊਨ ਦੌਰਾਨ ਵੀਡੀਓ ਬਣਾਉਂਦੀ ਦਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਯੁਜ਼ਵੇਂਦਰ ਦੀ ਪਤਨੀ ਜੱਸੀ ਗਿੱਲ ਦੇ ਨਾਲ ਇੱਕ ਗੀਤ 'ਚ ਵੀ ਨਜ਼ਰ ਆ ਚੁੱਕੀ ਹੈ ।
View this post on Instagram