ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ, ਦੱਸੀ ਇਹ ਵਜ੍ਹਾ
ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਨਾਉਣ ਦਾ ਐਲਾਨ ਕੀਤਾ ਹੈ । ਇਸ ਸਭ ਨੂੰ ਲੈ ਕੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ । ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਉਹ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਰਹੀ ਹੈ।
image from hazel keech's Instagram
ਹੋਰ ਪੜ੍ਹੋ :
ਆਰ ਨੇਤ ਦਾ ਨਵਾਂ ਗੀਤ ‘ਡਾਕੂ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਆਪਣੀ ਪੋਸਟ 'ਚ ਹੇਜ਼ਲ ਨੇ ਲਿਖਿਆ ਕਿ ਉਹ ਆਪਣੇ ਫੈਨਸ ਤੋਂ ਵਾਸਤਵਿਕ ਦੁਨੀਆ 'ਚ ਰਹਿਣ ਲਈ ਆਸ਼ੀਰਵਾਦ ਤੇ ਸ਼ੁਭਕਾਮਨਾਵਾਂ ਦੀ ਆਸ ਕਰਦੀ ਹੈ ਤੇ ਇੱਕ ਸਧਾਰਨ ਸ਼ਖਸ਼ ਵਾਂਗ ਰਹਿਣਾ ਚਾਹੁੰਦੀ ਹੈ। ਹੇਜ਼ਲ ਕੀਚ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਮੈਸੇਜ ਕਰਨ ਦੀ ਬਜਾਏ ਸਿੱਧੀ ਕਾਲ ਕਰ ਸਕਦੇ ਹਨ।
image from hazel keech's Instagram
ਉਸ ਨੇ ਇਹ ਵੀ ਦੱਸਿਆ ਕਿ ਉਹ ਬਹੁਤ ਜਲਦੀ ਸੋਸ਼ਲ ਮੀਡੀਆ 'ਤੇ ਵਾਪਸ ਨਹੀਂ ਆਵੇਗੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਹੇਜ਼ਲ ਨੇ ਆਪਣਾ ਜਨਮ ਦਿਨ ਮਨਾਇਆ ਸੀ । ਜਿਸ ਲਈ ਖ਼ਾਸ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ । ਇਸ ਪਾਰਟੀ ਦੀਆਂ ਫੋਟੋਆਂ ਅਤੇ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਵਿੱਚੋਂ ਇੱਕ ਤਸਵੀਰ ਨੂੰ ਵੇਖਦੇ ਹੋਏ ਫੈਨਸ ਅੰਦਾਜ਼ਾ ਲਾ ਰਹੇ ਸੀ ਕਿ ਹੇਜ਼ਲ ਗਰਭਵਤੀ ਹੈ।