ਯੁਵਰਾਜ ਤੇ ਮਾਨਸੀ ਦਾ ਪੁੱਤਰ ਰੇਦਾਨ ਹੋਇਆ ਛੇ ਮਹੀਨੇ ਦਾ, ਇਸ ਖੁਸ਼ੀ ਨੂੰ ਪੂਰੇ ਪਰਿਵਾਰ ਦੇ ਨਾਲ ਕੇਕ ਕੱਟ ਕੇ ਮਨਾਇਆ ਜਸ਼ਨ, ਤਾਏ-ਤਾਈ ਨੇ ਸਾਂਝੀ ਕੀਤੀ ਵੀਡੀਓ
ਪੰਜਾਬੀ ਗਾਇਕ ਤੇ ਐਕਟਰ ਯੁਵਰਾਜ ਹੰਸ ਜੋ ਕਿ ਇਸ ਸਾਲ ਪਿਤਾ ਬਣਨੇ । ਉਨ੍ਹਾਂ ਦੀ ਪਤਨੀ ਤੇ ਨਾਮੀ ਟੀਵੀ ਐਕਟਰੈੱਸ ਮਾਨਸੀ ਸ਼ਰਮਾ ਨੇ ਮਈ ਮਹੀਨੇ ‘ਚ ਬੇਟੇ ਨੂੰ ਜਨਮ ਦਿੱਤਾ ਸੀ । ਦੋਵਾਂ ਨੇ ਆਪਣੇ ਪੁੱਤਰ ਦਾ ਨਾਂਅ ਰੇਦਾਨ ਹੰਸ ਰੱਖਿਆ ਹੈ ।
ਰੇਦਾਨ ਦੇ ਛੇ ਮਹੀਨੇ ਦੇ ਹੋਣ ਮੌਕੇ ਬਹੁਤ ਖ਼ਾਸ ਜਸ਼ਨ ਦਾ ਪ੍ਰਬੰਧ ਕੀਤਾ । ਇਸ ਖਾਸ ਸੈਲੀਬ੍ਰੇਸ਼ਨ ਉਨ੍ਹਾਂ ਨੇ ਆਪਣੇ ਜਲੰਧਰ ਵਾਲੇ ਘਰ ‘ਚ ਪੂਰੇ ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ ਹੈ ।
ਰੇਦਾਨ ਦੇ ਤਾਏ ਨਵਰਾਜ ਹੰਸ ਤੇ ਤਾਈ ਅਜੀਤ ਮਹਿੰਦੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਜਸ਼ਨ ਦੀਆਂ ਕੁਝ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ । ਵੀਡੀਓ ‘ਚ ਰੇਦਾਨ ਆਪਣੇ ਮੰਮੀ-ਪਾਪਾ ਤੇ ਤਾਏ-ਤਾਈ ਦੇ ਨਾਲ ਬਹੁਤ ਖੁਸ਼ ਦਿਖਾਈ ਦੇ ਰਿਹਾ ਹੈ । ਇਹ ਵੀਡੀਓਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ।
ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਹੰਸ ਰਾਜ ਹੰਸ ਆਪਣੇ ਪੋਤੇ ਉੱਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ ।