ਯੁਵਰਾਜ ਹੰਸ, ਰੇਦਾਨ ਤੇ ਮਾਨਸੀ ਸ਼ਰਮਾ ਦੀ ਇਹ ਨਵੀਂ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਦੇ ਬੇਟੇ ਰੇਦਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ । ਇੱਕ ਨਵਾਂ ਫੋਟੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ।
ਇਸ ਨਵੇਂ ਫੋਟੋ ‘ਚ ਰੇਦਾਨ ਆਪਣੇ ਮੰਮੀ ਪਾਪਾ ਦੇ ਨਾਲ ਨਜ਼ਰ ਆ ਰਿਹਾ ਹੈ । ਫੋਟੋ ‘ਚ ਤਿੰਨੋ ਜਣੇ ਸਰਕਲ ਬਣਾ ਕੇ ਪਏ ਹੋਏ ਨਜ਼ਰ ਆ ਰਹੇ ਨੇ ਤੇ ਕੈਮਰੇ ਵੱਲ ਦੇਖ ਰਹੇ ਨੇ । ਇਹ ਤਸਵੀਰ ਬਹੁਤ ਹੀ ਪਿਆਰੀ ਹੈ । ਦਰਸ਼ਕਾਂ ਨੂੰ ਰੇਦਾਨ ਦੀ ਕਿਊਟਨੈੱਸ ਬਹੁਤ ਪਸੰਦ ਆ ਰਹੀ ਹੈ ।
ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਅਫ਼ਸਾਨਾ ਖ਼ਾਨ ਦੇ ਨਵੇਂ ਗੀਤ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ । ਇਸ ਤੋਂ ਇਲਾਵਾ ਉਹ ਯਾਰ ਅਣਮੁੱਲੇ ਰਿਟਰਨਜ਼ ‘ਚ ਹਰੀਸ਼ ਵਰਮਾ ਤੇ ਪ੍ਰਭ ਗਿੱਲ ਦੇ ਨਾਲ ਨਜ਼ਰ ਆਉਣਗੇ । ਮਾਨਸੀ ਸ਼ਰਮਾ ਨੇ ਮਾਂ ਬਣਨ ਕਰਕੇ ਟੀਵੀ ਜਗਤ ਤੋਂ ਕੁਝ ਸਮੇਂ ਲਈ ਦੂਰੀ ਬਣਾ ਲਈ ਹੈ ।