ਯੁਵਰਾਜ ਹੰਸ ਨੇ ਮੰਨਾਰਾ ਚੋਪੜਾ ਨਾਲ ਆਪਣੀ ਅਗਲੀ ਫ਼ਿਲਮ 'ਓਹੀ ਚੰਨ ਓਹੀ ਰਾਤਾਂ' ਦੀ ਸ਼ੂਟਿੰਗ ਕੀਤੀ ਸ਼ੁਰੂ

Reported by: PTC Punjabi Desk | Edited by: Pushp Raj  |  April 05th 2022 06:19 PM |  Updated: April 05th 2022 06:19 PM

ਯੁਵਰਾਜ ਹੰਸ ਨੇ ਮੰਨਾਰਾ ਚੋਪੜਾ ਨਾਲ ਆਪਣੀ ਅਗਲੀ ਫ਼ਿਲਮ 'ਓਹੀ ਚੰਨ ਓਹੀ ਰਾਤਾਂ' ਦੀ ਸ਼ੂਟਿੰਗ ਕੀਤੀ ਸ਼ੁਰੂ

ਮਸ਼ਹੂਰ ਪੰਜਾਬੀ ਅਦਾਕਾਰ ਯੁਵਰਾਜ ਹੰਸ ਜਲਦ ਹੀ ਆਪਣੀ ਇੱਕ ਹੋਰ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਯੁਵਰਾਜ ਹੰਸ ਨੇ ਅਦਾਕਾਰਾ ਮੰਨਾਰਾ ਚੋਪੜਾ ਦੇ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਓਹੀ ਚੰਨ ਓਹੀ ਰਾਤ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

Yuvraaj Hans, Mannara Chopra begin shooting for their next 'Ohi Chann Ohi Raatan' Image Source: Instagram

ਕੇ ਸੁਨੀਲ ਦੁਆਰਾ ਨਿਰਦੇਸ਼ਿਤ, ਫਿਲਮ 'ਓਹੀ ਚੰਨ ਓਹੀ ਰਾਤ' ਪਵਨ ਚੋਪੜਾ, ਧਰਮੇਸ਼ ਸੂਦ ਅਤੇ ਸੁਖਬੀਰ ਸਿੰਘ ਸਹੋਤਾ ਵੱਲੋਂ ਬਣਾਈ ਜਾ ਰਹੀ ਹੈ। ਇਸ ਫਿਲਮ ਦੇ ਵਿੱਚ ਸੰਗੀਤ ਦਾ ਕੰਮ ਡੇਵੀ ਸਿੰਘ ਵੱਲੋਂ ਸੰਭਾਲਿਆ ਜਾ ਰਿਹਾ ਹੈ ਜੋ ਫਿਲਮ ਦਾ ਹਿੱਸਾ ਵੀ ਹਨ। ਇਹ ਫਿਲਮ ਸਟੈਲਰ ਫਿਲਮ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋਵੇਗੀ।ਯੁਵਰਾਜ ਹੰਸ ਅਤੇ ਮੰਨਾਰਾ ਚੋਪੜਾ ਤੋਂ ਇਲਾਵਾ, ਫਿਲਮ ਵਿੱਚ ਡੇਵੀ ਸਿੰਘ, ਦਿਲਾਵਰ ਸਿੱਧੂ, ਅਤੇ ਵਿਕਟਰ ਜੌਨ ਹਨ। ਇਹ ਫਿਲਮ ਇਸ ਸਾਲ ਹੀ ਰਿਲੀਜ਼ ਹੋਵੇਗੀ, ਹਾਲਾਂਕਿ ਇਸ ਦੀ ਰਿਲੀਜ਼ ਡੇਟ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਹ ਖ਼ਬਰ ਯਕੀਨੀ ਤੌਰ 'ਤੇ ਯੁਵਰਾਜ ਹੰਸ ਅਤੇ ਮੰਨਾਰਾ ਚੋਪੜਾ ਦੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰਨ ਵਾਲੀ ਹੈ। ਫਿਲਮ ਨਿਰਮਾਤਾਵਾਂ ਨੇ 'ਓਹੀ ਚੰਨ ਓਹੀ ਰਾਤ' ਦੇ ਸੈੱਟ ਤੋਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਯੁਵਰਾਜ ਅਤੇ ਮੰਨਾਰਾ ਦੋਵੇਂ ਹੱਥਾਂ ਵਿੱਚ ਕਲੈਪਬੋਰਡ ਫੜ ਕੇ ਖੜੇ ਹੋਏ ਹਨ।

ਇੱਕ ਤਸਵੀਰ ਵਿੱਚ, ਯੁਵਰਾਜ ਨੂੰ ਕਾਲੇ ਰੰਗ ਦੀ ਟੀ-ਸ਼ਰਟ ਅਤੇ ਚਿੱਟੀ ਜੀਨਸ ਪਹਿਨੇ ਹੋਏ ਦੇਖਿਆ ਜਾ ਸਕਦਾ ਹੈ, ਉਨ੍ਹਾਂ ਨੇ ਬਲੈਕ ਜੈਕੇਟ ਦੇ ਨਾਲ ਲੁੱਕ ਪੂਰਾ ਕੀਤਾ ਹੈ। ਇਸੇ ਤਰ੍ਹਾਂ, ਮੰਨਾਰਾ ਨੂੰ ਗੁਲਾਬੀ ਸੂਟ ਵਿੱਚ ਦੇਖਿਆ ਜਾ ਸਕਦਾ ਹੈ, ਜੋ ਇੱਕ ਸੰਪੂਰਨ ਪੰਜਾਬੀ ਕੁੜੀ ਦੇ ਕਿਰਦਾਰ ਨੂੰ ਦਰਸਾਉਂਦਾ ਹੈ।

Yuvraaj Hans, Mannara Chopra begin shooting for their next 'Ohi Chann Ohi Raatan' Image Source: Instagram

ਹੋਰ ਪੜ੍ਹੋ : ਫ਼ਿਲਮ ਦਸਵੀਂ ਦਾ ਗੀਤ ਘਣੀਂ ਟ੍ਰਿਪ ਹੋਇਆ ਰਿਲੀਜ਼, ਨਜ਼ਰ ਆਇਆ ਅਭਿਸ਼ੇਕ ਦਾ ਹਰਿਆਣਵੀ ਅੰਦਾਜ਼

ਦੋਹਾਂ ਦੇ ਫੈਨਜ਼ ਉਨ੍ਹਾਂ ਜੀ ਇਸ ਨਵੀਂ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਜਦੋਂ ਵੀ ਯੁਵਰਾਜ ਦੀ ਗੱਲ ਆਉਂਦੀ ਹੈ, ਹਰ ਕੋਈ ਉਸ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕਰਦਾ ਹੈ ਜੋ ਉਸ ਨੇ ਹਮੇਸ਼ਾ ਦਿੱਤਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network