ਯੁਵਿਕਾ ਚੌਧਰੀ ਨੇ ਵਿਆਹ ਦੀ ਦੂਜੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਕੇ ਪ੍ਰਿੰਸ ਨਰੂਲਾ ਨੂੰ ਕੀਤਾ ਵਿਸ਼, ਦਰਸ਼ਕ ਦੇ ਰਹੇ ਨੇ ਜੋੜੀ ਨੂੰ ਵਧਾਈਆਂ
ਬਾਲੀਵੁੱਡ ਤੇ ਪਾਲੀਵੁੱਡ ਐਕਟਰੈੱਸ ਯੁਵਿਕਾ ਚੌਧਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਨੇ ਆਪਣੀ ਮੈਰਿਜ਼ ਐਨਵਰਸਿਰੀ ਮੌਕੇ ‘ਤੇ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ ।
ਟੀਵੀ ਜਗਤ ਦੀ ਚਰਚਿਤ ਜੋੜੀ ਯੁਵਿਕਾ ਤੇ ਪ੍ਰਿੰਸ ਜਿਨ੍ਹਾਂ ਨੇ ਦੋ-ਤਿੰਨ ਸਾਲ ਤੱਕ ਇੱਕ-ਦੂਜੇ ਨੂੰ ਡੇਟ ਕਰਦੇ ਹੋਏ ਸਾਲ 2018 ‘ਚ ਵਿਆਹ ਕਰਵਾ ਲਿਆ ਸੀ । ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਜੋ ਕਿ 12 ਅਕਤੂਬਰ ਨੂੰ ਵਿਆਹ ਦੇ ਪਵਿੱਤਰ ਰਿਸ਼ਤੇ ‘ਚ ਬੱਝੇ ਗਏ ਸਨ । ਅੱਜ ਉਹ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਸੈਲੀਬਰੇਟ ਕਰ ਰਹੇ ਨੇ ।
ਯੁਵਿਕਾ ਚੌਧਰੀ ਵੱਲੋਂ ਸ਼ੇਅਰ ਕੀਤੀ ਵੀਡੀਓ ‘ਚ ਉਨ੍ਹਾਂ ਦੇ ਵਿਆਹ ਦੀਆਂ ਅਣਦੇਖੀਆਂ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਹਨ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਪ੍ਰਸ਼ੰਸਕ ਵੀ ਕਮੈਂਟਸ ਕਰਕੇ ਜੋੜੀ ਨੂੰ ਵਧਾਈ ਦੇ ਰਹੇ ਨੇ ।