ਲੌਂਗ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ, ਬਿਮਾਰੀਆਂ 'ਚ ਵੀ ਰਾਹਤ ਮਿਲਦੀ ਹੈ
ਭਾਰਤੀ ਖਾਣਿਆਂ ‘ਚ ਮਸਾਲਿਆਂ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਇਨ੍ਹਾਂ ਮਸਾਲਿਆਂ
‘ਚ ਕਈ ਔਸ਼ਧੀ ਗੁਣ ਵੀ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਲੌਂਗ ਦੇ ਫਾਇਦੇ ਬਾਰੇ ਦੱਸਾਂਗੇ । ਜ਼ਿਆਦਾਤਰ ਲੌਂਗ
ਨੂੰ ਚਾਹ ‘ਚ ਪਾਇਆ ਜਾਂਦਾ ਹੈ । ਜਿਸ ਨਾਲ ਚਾਹ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ । ਇਸ ਦੇ ਨਾਲ ਹੀ ਇਸ
ਦੇ ਹੋਰ ਵੀ ਕਈ ਫਾਇਦੇ ਹਨ ।
ਹੋਰ ਪੜ੍ਹੋ : ਕਾਰਤਿਕ ਆਰਯਨ ਦੇ ਰਵੱਈਏ ਕਾਰਨ ‘ਦੋਸਤਾਨਾ -2’ ਫ਼ਿਲਮ ਚੋਂ ਬਦਲਿਆ ਗਿਆ
ਲੌਂਗ ਆਮ ਤੌਰ ’ਤੇ ਵਰਤਿਆ ਜਾਣ ਵਾਲਾ ਇੱਕ ਭਾਰਤੀ ਮਸਾਲਾ ਹੈ, ਜੋ ਨਾ ਸਿਰਫ਼ ਕਿਸੇ ਡਿਸ਼ ਦਾ ਸੁਆਦ ਵਧਾਉਂਦਾ ਹੈ, ਸਗੋਂ ਉਸ ਦੀ ਪੌਸ਼ਟਿਕਤਾ ਵੀ ਵਧਾਉਂਦਾ ਹੈ। ਲੌਂਗ ਆਯੁਰਵੇਦ ’ਚ ਆਪਣੇ ਔਸ਼ਧੀ ਵਾਲੇ ਗੁਣਾਂ ਲਈ ਸਦੀਆਂ ਤੋਂ ਵਰਤਿਆ ਜਾ ਰਿਹਾ ਹੈ।
ਨਿਯਮਤ ਤੌਰ ’ਤੇ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਪੇਟ ਦੀਆਂ ਬਿਮਾਰੀਆਂ ਦੇ ਨਾਲ-ਨਾਲ ਦੰਦਾਂ ਤੇ ਗਲ਼ੇ ਦੇ ਦਰਦ ਵਿੱਚ ਵੀ ਰਾਹਤ ਮਿਲਦੀ ਹੈ। ਇਸ ਵਿੱਚ ਵਿਟਾਮਿਨ ਈ, ਵਿਟਾਮਿਨ ਸੀ, ਫ਼ੋਲੇਟ, ਵਿਟਾਮਿਨ ਏ, ਥਿਆਮਿਨ, ਵਿਟਾਮਿਨ ਡੀ, ਓਮੇਗਾ ੩ ਫ਼ੈਟੀ ਐਸਿਡ ਦੇ ਨਾਲ-ਨਾਲ ਹੋਰ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ।
ਰਾਤੀਂ ਲੌਂਗ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼ੀ, ਦਸਤ ਰੋਗ, ਐਸੀਡਿਟੀ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਨਾਲ ਤੁਹਾਡੇ ਹਾਜ਼ਮੇ ਵਿੱਚ ਵੀ ਸੁਧਾਰ ਹੁੰਦਾ ਹੈ।