ਤਾਂਬੇ ਦੇ ਬਰਤਨ ‘ਚ ਪਾਣੀ ਪੀਣ ਦੇ ਹਨ ਕਈ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ
ਅੱਜ ਕੱਲ੍ਹ ਲੋਕ ਆਪਣੀ ਸਿਹਤ ਨੂੰ ਲੈ ਕੇ ਕਾਫੀ ਜਾਗਰੂਕ ਹੋ ਰਹੇ ਹਨ । ਜਿੱਥੇ ਲੋਕ ਖੁਦ ਨੂੰ ਫਿੱੱਟ ਰੱਖਣ ਦੇ ਲਈ ਵਰਜਿਸ਼ ਦਾ ਸਹਾਰਾ ਲੈਂਦੇ ਹਨ । ਉੱਥੇ ਹੀ ਬਰਤਨਾਂ ਦੇ ਇਸਤੇਮਾਲ ‘ਤੇ ਵੀ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ ।ਤਾਂਬਾ ਇੱਕ ਅਜਿਹੀ ਧਾਤ ਹੈ, ਜਿਸ ਦੇ ਬਣੇ ਬਰਤਨ ਬਹੁਤ ਹੀ ਵਧੀਆ ਮੰਨੇ ਜਾਂਦੇ ਹਨ । ਲੋਕ ਮੁੜ ਤੋਂ ਰਿਵਾਇਤੀ ਚੀਜ਼ਾਂ ਦੇ ਇਸਤੇਮਾਲ ‘ਤੇ ਜ਼ੋਰ ਦੇਣ ਲੱਗ ਪਏ ਹਨ । ਤਾਂਬੇ ਦੇ ਬਰਤਨ (copper vessel) ‘ਚ ਪਾਣੀ (Water) ਪੀਣ ਦੇ ਵੀ ਕਈ ਸਿਹਤ ਲਾਭ ਹਨ । ਪਹਿਲਾਂ ਲੋਕ ਤਾਂਬੇ ਦੇ ਬਰਤਨ ‘ਚ ਪਾਣੀ ਪੀਂਦੇ ਹੁੰਦੇ ਸਨ ਕਿਉਂਕਿ ਆਯੁਰਵੇਦ ‘ਚ ਵੀ ਇਸ ਦੇ ਗੁਣ ਦੱਸੇ ਗਏ ਹਨ ।
image From google
ਹੋਰ ਪੜ੍ਹੋ : ਰਮਾਇਣ ‘ਚ ਲਛਮਣ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਲਹਿਰੀ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਗੁੱਡ ਨਿਊਜ਼,ਸਿਹਤ ਦਾ ਦੱਸਿਆ ਹਾਲ
ਕਿਉਂਕਿ ਤਾਂਬੇ ਦੇ ਭਾਂਡੇ ‘ਚ ਰੱਖੇ ਪਾਣੀ ਦੇ ਨਾਲ ਤਿੰਨ ਦੋਸ਼ ਵਾਤ,ਕਫ ਅਤੇ ਪਿਤ ਦੇ ਸੰਤੁਲਨ ਕਰਨ ਦੀ ਸਮਰੱਥਾ ਹੁੰਦੀ ਹੈ ।ਤਾਂਬੇ ਦੇ ਭਾਂਡੇ 'ਚ ਘੱਟ ਤੋਂ ਘੱਟ 8 ਘੰਟਿਆਂ ਤੱਕ ਰੱਖਿਆ ਹੋਇਆ ਪਾਣੀ ਹੀ ਲਾਭਕਾਰੀ ਹੁੰਦਾ ਹੈ। ਇਸ ਪਾਣੀ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਧਾਤੂ 'ਚ ਰੱਖੇ ਪਾਣੀ ਨੂੰ ਪੀਣ ਨਾਲ ਸਰੀਰ ਦੇ ਤਿੰਨੋਂ ਦੋਸ਼ਾਂ ਜਿਵੇਂ ਵਾਤ, ਕਫ਼ ਅਤੇ ਪਿੱਤ ਨੂੰ ਸੰਤੁਲਨ ਕਰਨ ਦੀ ਸਮਰੱਥਾ ਹੁੰਦੀ ਹੈ।
image From google
ਤਾਂਬੇ ਦੇ ਭਾਂਡੇ ‘ਚ ਰੱਖਿਆ ਗਿਆ ਪਾਣੀ ਕਦੇ ਵੀ ਬਾਸੀ ਨਹੀਂ ਹੁੰਦਾ ਅਤੇ ਰਾਤ ਦੇ ਸਮੇਂ ਤਾਂਬੇ ਦੇ ਬਰਤਨ ‘ਚ ਰੱਖਿਆ ਗਿਆ ਪਾਣੀ ਸਵੇਰੇ ਖਾਲੀ ਪੇਟ ਪੀਤਾ ਜਾਵੇ ਤਾਂ ਹੋਰ ਵੀ ਗੁਣਕਾਰੀ ਹੁੰਦਾ ਹੈ । ਇਸ ਦੇ ਨਾਲ ਹੀ ਇਹ ਪਾਣੀ ਅੰਮ੍ਰਿਤ ਸਮਾਨ ਹੁੰਦਾ ਹੈ ਅਤੇ ਕਈ ਬੀਮਾਰੀਆਂ ਤੋਂ ਵੀ ਨਿਜ਼ਾਤ ਦਿਵਾਉਂਦਾ ਹੈ ।