ਆਲਿਆ ਭੱਟ ਦੇ ਇਸ ਹੈਂਡਬੈਗ ਤੇ ਸ਼ਰਟ ਦੀ ਕੀਮਤ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Reported by: PTC Punjabi Desk | Edited by: Pushp Raj  |  April 27th 2022 04:45 PM |  Updated: April 27th 2022 04:45 PM

ਆਲਿਆ ਭੱਟ ਦੇ ਇਸ ਹੈਂਡਬੈਗ ਤੇ ਸ਼ਰਟ ਦੀ ਕੀਮਤ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਬਾਲੀਵੁੱਡ ਸਿਤਾਰੇ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੇ ਵਿਆਹ, ਪਾਰਟੀ, ਆਊਟਿੰਗ, ਛੁੱਟੀਆਂ ਅਤੇ ਏਅਰਪੋਰਟ ਲੁੱਕ ਲਈ ਜਾਣੇ ਜਾਂਦੇ ਹਨ। ਏਅਰਪੋਰਟ ਲਈ ਰਵਾਨਾ ਹੋਣ 'ਤੇ ਸਭ ਦੀ ਨਜ਼ਰ ਬਾਲੀਵੁੱਡ ਸਿਤਾਰਿਆਂ 'ਤੇ ਹੁੰਦੀ ਹੈ। ਇਸ ਦੌਰਾਨ ਬਾਲੀਵੁੱਡ ਦੇ ਲਗਭਗ ਸਾਰੇ ਸੈਲੇਬਸ ਨਵੇਂ ਅਤੇ ਟ੍ਰੈਂਡੀ ਲੁੱਕ 'ਚ ਨਜ਼ਰ ਆਉਂਦੇ ਹਨ। ਹੁਣ ਆਲਿਆ ਭੱਟ ਆਪਣੇ ਸਮਰ ਲੁੱਕ ਵਿੱਚ ਨਜ਼ਰ ਆਈ ।

Image Source: Instagram

ਹੁਣ ਆਲਿਆ ਭੱਟ ਨੂੰ ਹੀ ਦੇਖ ਲਓ। ਆਲਿਆ ਭੱਟ ਆਪਣੇ ਬੁਆਏਫ੍ਰੈਂਡ ਰਣਬੀਰ ਕਪੂਰ ਨਾਲ ਵਿਆਹ ਦੇ ਬਾਅਦ ਤੋਂ ਹੀ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲ ਹੀ 'ਚ ਪੈਪਰਾਜ਼ੀਸ ਵੱਲੋਂ ਆਲਿਆ ਭੱਟ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ। ਜ਼ਇਸ ਦੌਰਾਨ ਆਲਿਆ ਆਪਣੇ ਸਮਰ ਲੁੱਕ ਤੇ ਬਹੁਤ ਹੀ ਟ੍ਰੈਂਡੀ ਲੁੱਕ ਵਿੱਚ ਨਜ਼ਰ ਆਈ ਹੈ।

ਇਨ੍ਹਾਂ ਤਸਵੀਰਾਂ ਤੇ ਵੀਡੀਓ 'ਚ ਆਲਿਆ ਬਾਲੇਨਸੀਓਗਾ ਬ੍ਰਾਂਡ ਦੀ ਇੱਕ ਵੱਡੀ ਤੇ ਚਿੱਟੇ ਰੰਗ ਦੀ ਕਮੀਜ਼ ਵਿੱਚ ਨਜ਼ਰ ਆਈ। ਉਸ ਦੀ ਪੂਰੀ ਕਮੀਜ਼ ਕੰਪਨੀ ਦੇ ਨਾਂ ਨਾਲ ਡਿਜ਼ਾਈਨ ਕੀਤੀ ਗਈ ਸੀ। ਇਸ ਦੇ ਨਾਲ ਹੀ ਆਲਿਆ ਨੇ ਕਮੀਜ਼ ਦੇ ਨਾਲ ਡੈਨਿਮ ਸ਼ਾਰਟਸ ਪਾਈ ਸੀ।

Image Source: Instagram

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਲਿਆ ਦੀ ਇਸ ਸਧਾਰਨ ਦਿੱਖ ਵਾਲੀ ਸ਼ਰਟ ਦੀ ਕੀਮਤ 1.30 ਲੱਖ ਰੁਪਏ ਤੋਂ ਜ਼ਿਆਦਾ ਹੈ। ਇਹ ਕਮੀਜ਼ Balenciaga ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਉਪਲਬਧ ਹੈ।

ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਲਿਆ ਭੱਟ ਨੇ ਆਪਣੇ ਵਾਲਾਂ ਨੂੰ ਇੱਕ ਸਲੀਕ ਪੋਨੀਟੇਲ ਵਿੱਚ ਬੰਨ੍ਹਿਆ। ਉਸ ਨੇ ਗੋਲਡਨ ਹੂਪ ਈਅਰਰਿੰਗਸ ਅਤੇ ਬਲੈਕ ਸਨੀਜ਼ ਅਤੇ ਨਿਊਡ ਮੇਕਅੱਪ ਲਗਾਇਆ ਹੈ।

ਹੋਰ ਪੜ੍ਹੋ : ਸੋਸ਼ਲ ਮੀਡੀਆ 'ਤੇ ਛਾਇਆ ਆਲਿਆ ਭੱਟ ਦਾ ਜਾਦੂ , ਇੰਸਟਾਗ੍ਰਾਮ ਦੇ ਟੌਪ 5 ਇਨਫਿਊਲੈਂਸਰ 'ਚ ਮਿਲੀ ਥਾਂ

Image Source: Instagram

ਇਸ ਦੇ ਨਾਲ ਹੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਲਿਆ ਨੇ ਫਰਾਂਸ ਦੀ ਸੇਲਿਨ ਕੰਪਨੀ ਦਾ ਹੈਂਡਬੈਗ ਵੀ ਕੈਰੀ ਕੀਤਾ ਹੋਇਆ ਹੈ। ਇਸ ਹੈਂਡਬੈਗ ਦੀ ਕੀਮਤ ਤਕਰੀਬਨ 1.81 ਲੱਖ ਰੁਪਏ ਤੋਂ ਜ਼ਿਆਦਾ ਹੈ। ਹਾਲਾਂਕਿ ਆਲਿਆ ਦਾ ਇਹ ਸਮਰ ਲੁੱਕ ਗਰਮੀਆਂ ਦੇ ਹਿਸਾਬ ਨਾਲ ਪੂਰੀ ਤਰ੍ਹਾਂ ਨਾਲ ਕੂਲ ਸੀ। ਆਲਿਆ ਦੇ ਫੈਨਜ਼ ਨੂੰ ਉਸ ਦਾ ਇਹ ਲੁੱਕ ਬਹੁਤ ਪਸੰਦ ਆਇਆ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network