ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੇ ਪੁੱਤਰ ਤੈਮੂਰ ਦੀ ਨੈਨੀ ਦੀ ਤਨਖ਼ਾਹ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ …! 

Reported by: PTC Punjabi Desk | Edited by: Rupinder Kaler  |  October 27th 2018 11:26 AM |  Updated: October 27th 2018 11:26 AM

ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੇ ਪੁੱਤਰ ਤੈਮੂਰ ਦੀ ਨੈਨੀ ਦੀ ਤਨਖ਼ਾਹ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ …! 

ਬਾਲੀਵੁੱਡ ਦੇ ਬੇਬੀ ਬੁਆਏ ਤੇ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੇ ਪੁੱਤਰ ਤੈਮੂਰ ਦੇ ਚਰਚੇ ਹਮੇਸ਼ਾ ਰਹਿੰਦੇ ਹਨ, ਇਥੇ ਹੀ ਬਸ ਨਹੀਂ  ਤੈਮੂਰ  ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦੀਆਂ ਹਨ । ਪਰ ਤੈਮੂਰ ਦੀਆਂ ਇਹਨਾਂ ਤਸਵੀਰਾਂ ਵਿੱਚ 'ਚ ਮਾਂ ਕਰੀਨਾ ਘੱਟ ਅਤੇ ਉਸ ਦਾ ਪਾਲਣ ਪੋਸ਼ਣ ਕਰਨ ਵਾਲੀ ਨੈਨੀ ਜ਼ਿਆਦਾ ਵੇਖੀ ਜਾਂਦੀ ਹੈ । ਇਸ ਸਭ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤੈਮੂਰ ਦੀ ਨੈਨੀ ਵੀ ਆਪਣੇ ਆਪ ਵਿੱਚ ਖਾਸ ਹੈ । ਤੈਮੂਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਨੈਨੀ ਦੀ ਹੈ ਇਸ ਲਈ ਉਸ ਨੂੰ ਤਨਖ਼ਾਹ ਵੀ ਚੰਗੀ ਮਿਲਦੀ ਹੈ । ਕੋਈ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲੱਗਾ ਸਕਦਾ ਕਿ ਇੱਕ ਬੱਚੇ ਨੂੰ ਸਾਂਭਣ ਲਈ ਕਿਸੇ ਨੂੰ ਲੱਖਾਂ ਰੁਪਏ ਸੈਲਰੀ ਵੀ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਕਿ ਤੁਹਾਡਾ ਅੰਦਾਜ਼ਾ ਗਲਤ ਹੋਵੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੈਮੂਰ ਦੀ ਦੇਖਭਾਲ ਦੇ ਲਈ ਉਸ ਦੀ ਨੈਨੀ ਨੂੰ ਹਰ ਮਹੀਨੇ 1.5 ਲੱਖ ਰੁਪਏ ਸੈਲਰੀ ਮਿਲਦੀ ਹੈ।

ਹੋਰ ਵੇਖੋ :ਪ੍ਰਿੰਸ ਨਰੂਲਾ ਨੇ ਯੁਵਿਕਾ ਦੇ ਹੱਥ ‘ਤੇ ਲਗਾਈ ਮਹਿੰਦੀ, ਵੀਡੀਓ ਵਾਇਰਲ

taimur-nanny taimur-nanny

ਐਨੀ ਜਿਆਦਾ ਤਨਖਾਹ ਹੋਣ ਦੇ ਬਾਵਜ਼ੂਦ  ਤੈਮੂਰ ਆਪਣੇ ਪਰਿਵਾਰ ਦੇ ਨਾਲ ਘੁੰਮਣ ਜਾਂਦੇ ਹਨ ਤਾਂ ਨੈਨੀ ਵੀ ਉਹਨਾਂ ਦੇ ਨਾਲ ਹੀ ਜਾਂਦੀ ਹੈ ।ਖਬਰਾਂ ਦੀ ਮੰਨੀਏ ਤਾਂ ਤੈਮੂਰ ਦੀ ਨੈਨੀ ਦੀ ਬੇਸਿਕ ਸੈਲਰੀ 1.5 ਲੱਖ ਹੈ, ਜਦੋਂ ਉਹ ਸੈਫ ਦੇ ਘਰ ਜ਼ਿਆਦਾ ਸਮਾਂ ਬਿਤਾਉਂਦੀ ਹੈ ਤਾਂ ਇਹ ਰਕਮ 1.75 ਲੱਖ ਤੱਕ ਪਹੁੰਚ ਜਾਂਦੀ ਹੈ।

ਹੋਰ ਵੇਖੋ :‘ਸਿਰਜਨਹਾਰੀ’ ‘ਚ ਇਸ ਵਾਰ ਵੇਖੋ ‘ਮਸ਼ਰੂਮ ਲੇਡੀ’ ਦੇ ਨਾਂਅ ਨਾਲ ਮਸ਼ਹੂਰ ਦਿਵਿਆ ਰਾਵਤ ਦੀ ਕਾਮਯਾਬੀ ਦੀ ਕਹਾਣੀ

taimur-nanny taimur-nanny

ਪਟੌਦੀ ਫੈਮਿਲੀ ਨੇ ਆਪਣੀ ਇੱਕ ਕਾਰ ਵੀ ਨੈਨੀ ਨੂੰ ਦਿੱਤੀ ਹੋਈ ਹੈ । ਤੈਮੂਰ ਦੇ ਲਈ ਇਸ ਨੈਨੀ ਨੂੰ ਇੱਕ ਹਾਈ-ਪ੍ਰੋਫਾਈਲ ਏਜੰਸੀ ਨੇ ਹਾਇਰ ਕੀਤਾ ਹੈ, ਜੋ ਸੈਲੀਬ੍ਰੇਟੀਜ਼ ਦੇ ਘਰ 'ਚ ਕਰਮਚਾਰੀ ਉਪਲਬਧ ਕਰਵਾਉਂਦੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network