ਇੰਗਲਿਸ਼ ਗੀਤ 'ਤੇ ਇਨ੍ਹਾਂ ਦੋ ਬਿੱਲੀਆਂ ਦੀ ਕੈਟਵਾਕ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  April 07th 2022 07:54 PM |  Updated: April 07th 2022 07:54 PM

ਇੰਗਲਿਸ਼ ਗੀਤ 'ਤੇ ਇਨ੍ਹਾਂ ਦੋ ਬਿੱਲੀਆਂ ਦੀ ਕੈਟਵਾਕ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ, ਦੇਖੋ ਵੀਡੀਓ

ਇੰਟਰਨੈੱਟ ਨੇ ਲੋਕਾਂ ਨੂੰ ਅਜਿਹਾ ਪਲੇਟਫਾਰਮ ਦੇ ਦਿੱਤਾ ਹੈ ਜਿੱਥੇ ਰੋਜ਼ਾਨਾ ਕੁਝ ਨਾ ਕੁਝ ਨਵਾਂ ਵਾਇਰਲ ਹੁੰਦਾ ਰਹਿੰਦਾ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਅਜਿਹੀਆਂ ਵਾਇਰਲ ਹੁੰਦੀਆਂ ਹਨ ਜੋ ਕਿ ਹੈਰਾਨ ਕਰ ਦਿੰਦੀਆਂ ਨੇ। ਇਹ ਵੀਡੀਓਜ਼ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਨੇ ਅਤੇ ਲੋਕ ਇਹ ਵੀਡੀਓ ਦੇਖ ਕੇ ਹੈਰਾਨ ਹੋ ਜਾਂਦੇ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਇੱਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਵੀਡੀਓ 'ਚ ਨਾ ਤਾਂ ਕਈ ਹੀਰੋ ਹੈ ਤੇ ਨਾ ਹੀ ਕੋਈ ਹੀਰੋਇਨ, ਜੀ ਹਾਂ ਇਸ ਵੀਡੀਓ 'ਚ ਦੋ ਬਿੱਲੀਆਂ ਹਨ ਜੋ ਆਪਣੇ ਅਨੋਖੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀਆਂ ਨਜ਼ਰ ਆ ਰਹੀਆਂ ਹਨ।

ਹੋਰ ਪੜ੍ਹੋ : ਸ਼ਾਹਿਦ ਕੂਪਰ ਦੇ 'ਅਗਲ ਬਗਲ' ਸ਼ਿਲਪਾ ਸ਼ੈੱਟੀ ਤੇ ਮ੍ਰਿਣਾਲ ਠਾਕੁਰ, ਵੇਖੋ ਇਹ ਫਨੀ ਡਾਂਸ ਵੀਡੀਓ

viral video of cats

ਹਾਲਾਂਕਿ ਤੁਸੀਂ ਕੈਟਵਾਕ ਦਾ ਨਾਮ ਕਈ ਵਾਰ ਸੁਣਿਆ ਹੋਵੇਗਾ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਕੈਟਵਾਕ ਨੂੰ ਕੈਟਵਾਕ ਕਿਹਾ ਜਾਂਦਾ ਹੈ, ਪਰ ਇੱਥੇ ਤੁਸੀਂ ਇੱਕ ਅਜਿਹੀ ਕੈਟ ਵਾਕ ਦੇਖੋਗੇ ਜੋ ਪਰਫੈਕਟ ਕੈਟਵਾਕ ਵੀ ਹੈ ਤੇ ਤੁਹਾਡਾ ਦਿਲ ਜਿੱਤ ਲਵੇਗੀ।

ਹੋਰ ਪੜ੍ਹੋ : ਰਾਮ ਗੋਪਾਲ ਵਰਮਾ ਨੇ ਸਾਂਝਾ ਕੀਤਾ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦਾ ਸਟੇਜ 'ਤੇ ਗੁਦਗਦੀ ਕਰਨ ਵਾਲਾ ਵੀਡੀਓ

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਬਿੱਲੀਆਂ ਹਨ ਜੋ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੈਟਵਾਕ ਕਰਦੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਬਿੱਲੀਆਂ ਦਾ ਅੰਦਾਜ਼ ਦੇਖ ਕੇ ਤੁਸੀਂ ਵੀ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਸਕੋਗੇ। ਇਸ ਵੀਡੀਓ ਨੂੰ ਦੇਖਕੇ ਯੂਜ਼ਰ ਵੀ ਆਪਣੀ ਵੱਖੋ ਵੱਖਰੀ ਪ੍ਰਤੀਕਿਰਿਆ ਦੇ ਰਹੇ ਹਨ। ਜੀ ਹਾਂ, ਇੱਕ ਯੂਜ਼ਰ ਨੇ ਲਿਖਿਆ, ਇਹ ਵੀਡੀਓ ਕਿੱਥੋਂ ਦੀ ਹੈ, ਜਦਕਿ ਦੂਜੇ ਨੇ ਲਿਖਿਆ, ਵਾਹ ਕਿਆ ਬਾਤ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network