ਸਰ੍ਹੋਂ ਦੇ ਤੇਲ ਦੇ ਫਾਇਦੇ ਤਾਂ ਤੁਹਾਨੂੰ ਪਤਾ ਹੋਣਗੇ, ਇਸ ਦੇ ਨੁਕਸਾਨ ਵੀ ਜਾਣ ਲਵੋ

Reported by: PTC Punjabi Desk | Edited by: Rupinder Kaler  |  July 24th 2021 05:29 PM |  Updated: July 24th 2021 05:29 PM

ਸਰ੍ਹੋਂ ਦੇ ਤੇਲ ਦੇ ਫਾਇਦੇ ਤਾਂ ਤੁਹਾਨੂੰ ਪਤਾ ਹੋਣਗੇ, ਇਸ ਦੇ ਨੁਕਸਾਨ ਵੀ ਜਾਣ ਲਵੋ

ਸਰ੍ਹੋਂ ਦੇ ਤੇਲ ’ਚ ਪਾਏ ਜਾਣ ਵਾਲੇ ਤੱਤ ਫਾਇਦੇਮੰਦ ਮੰਨੇ ਜਾਂਦੇ ਹਨ ਪਰ ਫਾਇਦੇ ਦੇ ਨਾਲ-ਨਾਲ ਇਸ ਦੇ ਕਈ ਨੁਕਸਾਨ ਵੀ ਹਨ, ਜੋ ਤੁਹਾਨੂੰ ਜ਼ਰੂਰ ਪਤਾ ਹੋਣੇ ਚਾਹੀਦੇ ਹਨ। ਸਰ੍ਹੋਂ ਦੇ ਤੇਲ ’ਚ Acetic Acid ਦਾ ਉੱਚ ਪੱਧਰ ਹੁੰਦਾ ਹੈ ਜੋ ਸਾਡੇ ਦਿਲ ਦੀ ਸਮੇਤ ਲਈ ਨੁਕਸਾਨਦਾਇਕ ਮੰਨਿਆ ਜਾਂਦਾ ਹੈ। ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਬੁਰਾ ਨੁਕਸਾਨ ਪਹੁੰਚਾ ਸਕਦਾ ਹੈ।

mustard-oil

ਹੋਰ ਪੜ੍ਹੋ :

ਵੇਟਲਿਫਟਰ ਮੀਰਾਬਾਈ ਚਾਨੂ ਨੇ ਜਿਤਿਆ ਸਿਲਵਰ ਮੈਡਲ, ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਵਧਾਈ

ਸਰ੍ਹੋਂ ਦੇ ਤੇਲ ਦਾ ਲਗਾਤਾਰ ਸੇਵਨ ਕਰਨ ਨਾਲ ਕਈ ਲੋਕਾਂ ਨੂੰ Rhinitis ਹੋ ਸਕਦਾ ਹੈ। Rhinitis ’ਚ ਬਲਗਮ ਹੋ ਜਾਂਦੀ ਹੈ, ਜਿਸ ਨਾਲ ਖੰਘ, ਛਿੱਕਾਂ, ਨੱਕ ’ਚੋਂ ਪਾਣੀ ਵਗਣਾ ਜਿਹੀਆਂ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ।  ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਕੋਈ ਲੋਕਾਂ ਦੀ ਚਮੜੀ ’ਤੇ ਐਲਰਜੀ ਹੋ ਜਾਂਦੀ ਹੈ। ਨਾਲ ਹੀ ਲੰਬੇ ਸਮੇਂ ਤਕ ਮਾਲਿਸ਼ ਕਰਨ ਨਾਲ ਚਮੜੀ ਕਾਲੀ ਵੀ ਪੈ ਸਕਦੀ ਹੈ।

mustard-oil ਕਈ ਲੋਕਾਂ ਨੂੰ ਇਸ ਨਾਲ ਸਰੀਰ ’ਚ ਦਾਣੇ ਵੀ ਨਿਕਲ ਸਕਦੇ ਹਨ। ਕਈ ਖੋਜਾਂ ’ਚ ਸਾਬਿਤ ਹੋਇਆ ਹੈ ਕਿ ਸਰ੍ਹੋਂ ਦੇ ਤੇਲ ’ਚ Uric Acid ਦੀ ਉੱਚ ਮਾਤਰਾ ਪਾਈ ਜਾਂਦੀ ਹੈ। ਜਿਸ ਦੀ ਵਜ੍ਹਾ ਨਾਲ ਜੇ ਭਾਰੀ ਮਾਤਰਾ ’ਚ ਇਸ ਦਾ ਸੇਵਨ ਕੀਤਾ ਜਾਵੇ ਤਾਂ, ਦਿੱਲ ਸਬੰਧੀ ਬਿਮਾਰੀਆਂ, ਕੈਂਸਰ, ਕੋਮਾ ਆਦਿ ਤੇ ਇੱਥੇ ਤਕ ਕਿ ਸਭ ਤੋਂ ਗੰਭੀਰ ਮਾਮਲਿਆਂ ’ਚ ਮੌਤ ਵੀ ਹੋ ਸਕਦੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network