ਯੋ-ਯੋ ਹਨੀ ਸਿੰਘ ਨੇ ਦਿਖਾਈ ਦਰਿਆ-ਦਿਲੀ ਦੇਖੋ ਕਿਸ ਤਰ੍ਹਾਂ 

Reported by: PTC Punjabi Desk | Edited by: Rupinder Kaler  |  November 03rd 2018 05:15 AM |  Updated: November 03rd 2018 05:15 AM

ਯੋ-ਯੋ ਹਨੀ ਸਿੰਘ ਨੇ ਦਿਖਾਈ ਦਰਿਆ-ਦਿਲੀ ਦੇਖੋ ਕਿਸ ਤਰ੍ਹਾਂ 

ਰੈਪ ਕਿੰਗ ਯੋ-ਯੋ ਹਨੀ ਸਿੰਘ ਇੱਕ ਵਾਰ ਫਿਰ ਧਮਾਕੇਦਾਰ ਵਾਪਸੀ ਕਰਨ ਜਾ ਰਹੇ ਹਨ।ਇਸ ਲਈ ਹਨੀ ਸਿੰਘ ਸਖਤ ਮਿਹਨਤ ਕਰ ਰਹੇ ਹਨ ।ਖਬਰਾਂ ਦੀ ਮੰਨੀਏ ਤਾਂ ਉਹ ਆਪਣੀ ਵਾਪਸੀ ਦੇ ਨਾਲ ਨਾਲ ਨਵੇਂ ਹੁਨਰਮੰਦਾਂ ਨੂੰ ਵੀ ਲਾਂਚ ਕਰਨਗੇ। ਹਨੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਨਵੇਂ ਸੰਗੀਤਕਾਰਾਂ ਨੂੰ ਟ੍ਰੇਨਿੰਗ ਦੇ ਰਹੇ ਹਨ ਤੇ ਇਸ ਸਭ ਤੋਂ ਮੰਨਿਆ ਜਾ ਰਿਹਾ ਹੈ ਕਿ ਉਹ ਆਪਣੀ ਨਵੀਂ ਵੀਡੀਓ ਵਿੱਚ ਨਵੇਂ ਕਲਾਕਾਰਾਂ ਨੂੰ ਮੌਕਾ ਦੇ ਸਕਦੇ ਹਨ । ਹਨੀ ਸਿੰਘ ਨਵੇਂ ਵੀਡਿਓ ਵਿੱਚ ਦੇਸੀ ਰਾਕਸਟਾਰ ਦੇ ਰੂਪ ਵਿੱਚ ਦੇਖੇ ਜਾ ਸਕਦੇ ਹਨ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਨੀ ਸਿੰਘ ੪ ਸਾਲ ਦੇ ਲੰਬੇ ਅਰਸੇ ਤੋਂ ਬਾਅਦ ਕਮਬੈਕ ਕਰ ਰਹੇ ਹਨ।

ਹੋਰ ਵੇਖੋ : ਸਾਰਾਗੁਰਪਾਲ ਦੀਆਂ ਦੇਖੋ ਖੂਬਸੁਰਤ ਅਦਾਵਾਂ, ਦੇਖੋ ਵਾਇਰਲ ਵੀਡਿਓ

YO! YO! HONEY SINGH YO! YO! HONEY SINGH

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਨੀ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਇਸ ਸਾਲ ਆਪਣੇ ਪ੍ਰਸ਼ੰਸਕਾਂ ਸਾਹਮਣੇ ਨਵੀਂ ਵੀਡੀਓ ਪੇਸ਼ ਕਰਨ ਜਾ ਰਹੇ ਹਨ।ਹਨੀ ਸਿੰਘ ਨੇ ਕਿਹਾ ਸੀ ਕਿ ਉਹ ਜੋ ਵੀ ਗੀਤ ਬਣਾਉਂਦੇ ਹਨ ਉਹਨਾਂ ਲਈ ਉਹ ਖਾਸ ਹੁੰਦਾ ਹੈ ਪਰ ਅਗਲੇ ਮਹੀਨੇ ਆ ਰਹੀ ਮਿਊਜ਼ਿਕ ਵੀਡੀਓ ਉਹਨਾਂ ਲਈ ਵੱਧ ਸਪੈਸ਼ਲ ਹੈ ਕਿਉਕਿ ਉਹ ਇਸ ਲਈ ਜ਼ਿਆਦਾ ਮਿਹਨਤ ਕਰ ਰਹੇ ਹਨ । ਹਨੀ ਸਿੰਘ ਨੇ ਆਸ ਜਤਾਈ ਹੈ ਕਿ ਕਿ ਉਹਨਾਂ ਦਾ ਨਵਾਂ ਲੁੱਕ ਤੇ ਨਵਾਂ ਗੀਤ ਹਰ ਇੱਕ ਨੂੰ ਪਸੰਦ ਆਵੇਗਾ।

ਹੋਰ ਵੇਖੋ :ਦੀਪਿਕਾ ਅਤੇ ਰਣਵੀਰ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ ,ਨੰਦੀ ਪੂਜਾ ਨਾਲ ਹੋਈ ਸ਼ੁਰੂਆਤ

ਹਨੀ ਸਿੰਘ ਨੇ ਇਸੇ ਸਾਲ ਦੀ ਸ਼ੁਰੂਆਤ ਵਿੱਚ ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' 'ਚ 'ਦਿਲ ਚੋਰੀ' ਅਤੇ 'ਛੋਟੇ-ਛੋਟੇ ਪੈੱਗ' ਵਰਗੇ ਸੁਪਰਹਿੱਟ ਗੀਤ ਦਿੱਤੇ ਹਨ। ਇੱਥੇ ਹੀ ਬੱਸ ਨਹੀਂ ਹਨੀ ਸਿੰਘ ਨੇ ਸਲਮਾਨ ਖਾਨ ਦੇ ਜੀਜੇ ਆਯੂਸ਼ ਸ਼ਰਮਾ ਦੀ ਫਿਲਮ 'ਲਵਯਾਤਰੀ' 'ਚ 'ਰੰਗਤਾਰੀ' ਅਤੇ 'ਉਰਵਸ਼ੀ' ਗੀਤ ਨਾਲ ਇਹ ਸਿੱਧ ਕਰ ਦਿੱਤਾ ਹੈ ਕਿ ਰੈਪ ਦੀ ਦੁਨੀਆ 'ਚ ਹਨੀ ਸਿੰਘ ਦਾ ਕੋਈ ਮੁਕਾਬਲਾ ਨਹੀਂ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network