ਹਨੀ ਸਿੰਘ ਦੀ ਪੂਲ ਖੇਡਦਿਆਂ ਦੀ ਵੀਡੀਓ ਹੋ ਰਹੀ ਹੈ ਵਾਇਰਲ

Reported by: PTC Punjabi Desk | Edited by: PTC Buzz  |  February 12th 2018 12:00 PM |  Updated: February 12th 2018 12:43 PM

ਹਨੀ ਸਿੰਘ ਦੀ ਪੂਲ ਖੇਡਦਿਆਂ ਦੀ ਵੀਡੀਓ ਹੋ ਰਹੀ ਹੈ ਵਾਇਰਲ

ਯੋ ਯੋ ਹਨੀ ਸਿੰਘ ਦੀਆਂ ਬੇਪਰਵਾਹੀਆਂ ਲਗਾਤਾਰ ਸਾਰੀਆਂ ਦੇ ਸਾਹਮਣੇ ਆ ਰਹੀਆਂ ਨੇ, ਜਦੋਂ ਦੀ ਇਸ ਰੌਕਸਟਾਰ ਨੇ ਵਾਪਸੀ ਕਿੱਤੀ ਹੈ ਇਕ ਦਮ ਬੇਪਰਵਾਹ ਨਜ਼ਰ ਆ ਰਿਹਾ ਹੈ, ਇੰਝ ਲੱਗਦਾ ਹੈ ਕਿ ਜਿਵੇਂ ਇੰਡਸਟਰੀ ਦੇ ਵਿਚ ਇਸਦੇ ਲਈ ਕੋਈ ਮੁਕਾਬਲਾ ਹੈ ਹੀ ਨਹੀਂ | ਤਾਂ ਹੀ ਤਾਂ ਕਦੀ ਸਟੂਡੀਓ ਦੇ ਵਿਚ ਉਹ ਵੱਖ ਵੱਖ ਤਰਾਂ ਦੇ ਗੀਤਾਂ ਦੀਆਂ ਧੁਨਾਂ ਨੂੰ ਬਣਾਉਂਦਾ ਹੈ ਤੇ ਕਦੀ ਆਪਣੇ ਹੀ ਪੁਰਾਣੇ ਗੀਤ ਨੂੰ ਨਵੇਂ ਅੰਦਾਜ਼ ਦਾ ਤੜਕਾ ਲਾਉਂਦਾ ਹੈ ਤੇ ਕਦੀ ਕਿੱਸੇ ਹੋਰ ਭਾਸ਼ਾ ਦੇ ਗੀਤ ਸੁਣਦਾ ਹੈ | ਯੋ ਯੋ ਹਨੀ ਸਿੰਘ ਜਦੋਂ ਦੀ ਵਾਪਸੀ ਕਿੱਤੀ ਹੈ ਉਨ੍ਹਾਂ ਦੇ ਵਿਚ ਇਕ ਅਲੱਗ ਹੀ ਆਤਮ ਵਿਸ਼ਵਾਸ ਨਜ਼ਰ ਆ ਰਿਹਾ ਹੈ ਜਿਸਦਾ ਰਾਜ਼ ਕਿਸੇ ਨੂੰ ਵੀ ਪਤਾ ਨਹੀਂ ਹੈ, ਜੇ ਪਤਾ ਹੈ ਤੇ ਸਿਰਫ ਯੋ ਯੋ ਹਨੀ ਸਿੰਘ ਨੂੰ ਤੇ ਉਨ੍ਹਾਂ ਦੀ ਮਾਫੀਆ ਮੁੰਡੀਰ ਦੇ ਓਹਨਾ ਮੈਂਬਰ ਨੂੰ ਜੋ ਉਨ੍ਹਾਂ ਦੇ ਨਾਲ ਬਾਕੀ ਰਹਿ ਗਏ ਨੇ |

ਇਸ ਕਰਕੇ ਹਾਲ ਹੀ ਚ ਯੋ ਯੋ ਹਨੀ ਸਿੰਘ Yo Yo Honey Singh ਦੇ ਇਕ ਹੋਰ ਬੇਪਰਵਾਹ ਵੀਡੀਓ ਸੋਸ਼ਲ ਸਾਈਟਾਂ ਤੇ ਘੁੰਮਦਾ ਹੋਇਆ ਨਜ਼ਰ ਆਯਾ ਹੈ ਜਿਸਦੇ ਵਿਚ ਉਹ ਆਪਣੇ ਕਰਿਊ ਦੇ ਨਾਲ ਪੂਲ ਖੇਡਦੇ ਹੋਏ ਨਜ਼ਰ ਆ ਰਹੇ ਨੇ | ਜਿਸ ਤਰਾਂ ਯੋ ਯੋ ਹਨੀ ਸਿੰਘ ਜ਼ਿੰਦਗੀ ਦਾ ਪੂਰਾ ਆਨੰਦ ਲੈ ਰਹੇ ਨੇ ਇੰਝ ਲੱਗਦਾ ਹੈ ਕਿ ਉਨ੍ਹਾਂ ਨੂੰ ਲਾਈਫ ਟਾਈਮ ਅਚੀਵਮੈਂਟ ਦਾ ਪੁਰਸਕਾਰ ਮਿਲ ਚੁਕਿਆ ਹੈ ਤੇ ਉਹ ਬਸ ਹੁਣ ਜ਼ਿੰਦਗੀ ਦਾ ਲੁਤਫ਼ ਉਠਾਉਣ ਲਈ ਹੀ ਆਏ ਨੇ | ਬਾਕੀ ਯੋ ਯੋ ਹਨੀ ਸਿੰਘ ਦੇ ਗੀਤਾਂ ਦੇ ਲਈ ਸਾਡੇ ਵੱਲੋ ਤੇ ਸ਼ੁਭ ਕਾਮਨਾਵਾਂ ਨੇ !

Yo Yo Honey Singh

Written By: Gopal Jha


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network