ਸ਼ਹਿਨਾਜ਼ ਗਿੱਲ ਦੇ 'ਬੋਰਿੰਗ ਡੇਅ' ਡਾਇਲਾਗ ਤੋਂ ਬਣਾਇਆ ਸ਼ਾਨਦਾਰ ਵੀਡੀਓ, ਯਸ਼ਰਾਜ ਮੁਖਤੇ ਨੇ ਫਿਰ ਲੁੱਟੀ ਵਾਹ ਵਾਹੀ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  January 21st 2022 09:05 AM |  Updated: January 21st 2022 07:54 AM

ਸ਼ਹਿਨਾਜ਼ ਗਿੱਲ ਦੇ 'ਬੋਰਿੰਗ ਡੇਅ' ਡਾਇਲਾਗ ਤੋਂ ਬਣਾਇਆ ਸ਼ਾਨਦਾਰ ਵੀਡੀਓ, ਯਸ਼ਰਾਜ ਮੁਖਤੇ ਨੇ ਫਿਰ ਲੁੱਟੀ ਵਾਹ ਵਾਹੀ, ਦੇਖੋ ਵੀਡੀਓ

ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ Shehnaaz Gill ਦਾ ਮਸ਼ਹੂਰ ਡਾਇਲਾਗ ‘ਕੀ ਕਰਾਂ ਮੈਂ ਮਰ ਜਾਵਾਂ, ਤੁਹਾਡੀ ਫੀਲਿੰਗ ਤੁਹਾਡੀ , ਤੁਹਾਡਾ ਕੁੱਤਾ ਟੌਮੀ ਸਾਡਾ ਕੁੱਤਾ, ਕੁੱਤਾ.. ਦਾ ਮਿਊਜ਼ਿਕ ਵੀਡੀਓ ਕਾਫੀ ਵਾਇਰਲ ਹੋਇਆ ਸੀ। ਇਸ ਵੀਡੀਓ ਨੂੰ ਮਿਊਜ਼ਿਕ ਡਾਇਰੈਕਟਰ ਯਸ਼ਰਾਜ ਮੁਖਤੇ ਨੇ ਕੰਪੋਜ਼ ਕੀਤਾ ਹੈ। ਇੱਕ ਵਾਰ ਫਿਰ ਯਸ਼ਰਾਜ ਮੁਖਤੇ Yashraj Mukhate ਨੇ ਸ਼ਹਿਨਾਜ਼ ਗਿੱਲ ਦੇ ਮਸ਼ਹੂਰ ਡਾਇਲਾਗ ਨਾਲ ਪ੍ਰਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ।

ਹੋਰ ਪੜ੍ਹੋ : ਕੈਮਰੇ ਦੇ ਸਾਹਮਣੇ ਸਪਨਾ ਚੌਧਰੀ ਨੇ ਇਸ ਅੰਦਾਜ਼ 'ਚ ਬਦਲੇ ਕੱਪੜੇ, ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

shehnaaz gill latest photo shoot pics image source instagram

ਬਿੱਗ ਬੌਸ 13 Bigg Boss 13 ਦੇ ਦੌਰਾਨ ਸ਼ਹਿਨਾਜ਼ ਗਿੱਲ ਨੇ ਇੱਕ ਵਾਰ ਕਿਹਾ ਸੀ ਕਿ ਉਸਨੂੰ ਕੋਈ ਪਿਆਰ ਨਹੀਂ ਕਰਦਾ ਅਤੇ ਉਹ ਬਿੱਗ ਬੌਸ ਦੇ ਘਰ ਵਿੱਚ ਬੋਰ ਹੋ ਰਹੀ ਹੈ। ਸ਼ਹਿਨਾਜ਼ ਗਿੱਲ ਦੇ ਇਸ ਡਾਇਲਾਗ 'ਤੇ ਹੁਣ ਯਸ਼ਰਾਜ ਨੇ ਗੀਤ ਤਿਆਰ ਕੀਤਾ ਹੈ। ਇਸ ਵਾਰ ਯਸ਼ਰਾਜ ਮੁਖਤੇ ਨੂੰ ਵੀ ਸ਼ਹਿਨਾਜ਼ ਗਿੱਲ ਦਾ ਪੂਰਾ ਸਹਿਯੋਗ ਮਿਲਿਆ ਹੈ। ਇਸ ਵੀਡੀਓ ਦੇ ਅੰਤ 'ਚ ਸ਼ਹਿਨਾਜ਼ ਗਿੱਲ ਵੀ ਯਸ਼ਰਾਜ ਮੁਖਤੇ ਨਾਲ ਸੁਰ' ਚ ਸੁਰ ਮਿਲਾਉਂਦੀ ਹੋਈ ਨਜ਼ਰ ਆ ਰਹੀ ਹੈ।

shehnaaz and yashraj image source instagram

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਨੇ ਆਪਣੀ ਗਲੈਮਰਸ ਤਸਵੀਰਾਂ ਦੇ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ

ਯਸ਼ਰਾਜ ਮੁਖਤੇ ਦੇ ਇਸ ਵੀਡੀਓ ਨੂੰ ਦੇਖ ਕੇ ਆਮ ਲੋਕਾਂ ਦੇ ਨਾਲ-ਨਾਲ ਸੈਲੇਬਸ ਵੀ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਅੰਮ੍ਰਿਤਾ ਖਾਨਵਿਲਕਰ ਨੇ ਅਰਚਨਾ ਪੂਰਨ ਸਿੰਘ ਨਾਲ ਇਸ ਵੀਡੀਓ 'ਤੇ ਟਿੱਪਣੀ ਕਰਕੇ ਯਸ਼ਰਾਜ ਦੀ ਰਚਨਾਤਮਕਤਾ ਦੀ ਤਾਰੀਫ ਕੀਤੀ ਹੈ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network