ਫ਼ਿਲਮ ਦਸਵੀਂ 'ਤੇ ਮਾੜੇ ਰਿਵਿਊ ਦੇਣ ਨੂੰ ਲੈ ਕੇ ਭੜਕੀ ਯਾਮੀ ਗੌਤਮ, ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ

Reported by: PTC Punjabi Desk | Edited by: Pushp Raj  |  April 08th 2022 10:07 AM |  Updated: April 08th 2022 10:23 AM

ਫ਼ਿਲਮ ਦਸਵੀਂ 'ਤੇ ਮਾੜੇ ਰਿਵਿਊ ਦੇਣ ਨੂੰ ਲੈ ਕੇ ਭੜਕੀ ਯਾਮੀ ਗੌਤਮ, ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ

ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਦੀ ਨਵੀਂ ਫ਼ਿਲਮ ਦਸਵੀਂ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਲੈ ਕੇ ਜਿਥੇ ਕਈ ਲੋਕਾਂ ਨੇ ਯਾਮੀ ਦੀ ਅਦਾਕਾਰੀ ਦੀ ਤਾਰੀਫ ਕੀਤੀ ਹੈ, ਉਥੇ ਹੀ ਦੂਜੇ ਪਾਸੇ ਕੁਝ ਪੋਰਟਲ ਯਾਮੀ ਨੂੰ ਟ੍ਰੋਲ ਵੀ ਕਰ ਰਹੇ ਹਨ। ਅਦਾਕਾਰਾ ਨੇ ਹੁਣ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ।

ਯਾਮੀ ਗੌਤਮ ਦੀ ਫ਼ਿਲਮ 'ਦਸਵੀ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਅਭਿਸ਼ੇਕ ਬੱਚਨ ਅਤੇ ਨਿਮਰਤ ਕੌਰ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਹਰ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਕਈ ਪੋਰਟਲ ਉਨ੍ਹਾਂ ਦੀ ਸਮੀਖਿਆ ਕਰਦੇ ਹਨ।

ਅਜਿਹੇ 'ਚ ਜਦੋਂ ਇੱਕ ਪੋਰਟਲ ਨੇ ਫ਼ਿਲਮ ਦਸਵੀਂ ਦਾ ਮਾੜਾ ਰਿਵਿਊ ਪ੍ਰਕਾਸ਼ਿਤ ਕੀਤਾ ਤਾਂ ਇਸ ਨੂੰ ਦੇਖ ਕੇ ਯਾਮੀ ਗੌਤਮ ਗੁੱਸੇ 'ਚ ਆ ਗਈ। ਯਾਮੀ ਨੇ ਟਵੀਟ ਕਰਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਇਸ ਦੇ ਨਾਲ ਹੀ ਯਾਮੀ ਨੇ ਬੇਨਤੀ ਵੀ ਕੀਤੀ ਕਿ ਉਹ ਕਦੇ ਵੀ ਉਸ ਦੀ ਅਦਾਕਾਰੀ ਦੀ ਸਮੀਖਿਆ ਨਾ ਕਰਨ।

ਦਰਅਸਲ, ਇੱਕ ਨਿੱਜੀ ਪੋਰਟਲ ਨੇ ਫਿ਼ਲਮ 'ਦਸਵੀਂ' ਦਾ ਰਿਵਿਊ ਪ੍ਰਕਾਸ਼ਿਤ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਯਾਮੀ ਦੀ ਅਦਾਕਾਰੀ ਦੀ ਕਾਫੀ ਆਲੋਚਨਾ ਕੀਤੀ ਹੈ। ਇਸ ਰਿਵਿਊ 'ਚ ਲਿਖਿਆ ਗਿਆ ਹੈ ਕਿ ਯਾਮੀ ਹੁਣ ਹਿੰਦੀ ਫਿਲਮਾਂ 'ਚ ਮ੍ਰਿਤ ਗਰਲਫਰੈਂਡ ਨਹੀਂ ਰਹੀ ਪਰ ਉਸ ਦੀ ਜੁਝਾਰੂ ਮੁਸਕਰਾਹਟ ਨੂੰ ਵਾਰ-ਵਾਰ ਰੀਪੀਟ ਕੀਤਾ ਜਾ ਰਿਹਾ ਹੈ।

Image Source: Instagram

ਯਾਮੀ ਗੌਤਮ ਨੇ ਇਸ ਰਿਵਿਊ ਦੀਆਂ ਇਨ੍ਹਾਂ ਲਾਈਨਾਂ ਦੀ ਇੱਕ ਫੋਟੋ ਲੈ ਕੇ, ਟਵੀਟ ਕੀਤਾ ਅਤੇ ਲਿਖਿਆ ਕਿ ਕੁਝ ਕਹਿਣ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਆਮ ਤੌਰ 'ਤੇ ਮੈਂ ਰਚਨਾਤਮਕ ਆਲੋਚਨਾ ਨੂੰ ਵਿਕਾਸ ਅਤੇ ਤਰੱਕੀ ਦੇ ਰੂਪ ਵਿੱਚ ਲੈਂਦੀ ਹਾਂ, ਪਰ ਜਦੋਂ ਕੋਈ ਖ਼ਾਸ ਪਲੇਟਫਾਰਮ ਲਗਾਤਾਰ ਤੁਹਾਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਇਸ ਬਾਰੇ ਆਵਾਜ਼ ਚੁੱਕਣੀ ਜ਼ਰੂਰੀ ਹੋ ਜਾਂਦੀ ਹੈ।

ਹੋਰ ਪੜ੍ਹੋ : Dasvi Movie Review: ਆਪਣੇ ਆਪ ਨੂੰ ਸਿੱਖਿਅਤ ਕਰਨ ਲਈ ਪ੍ਰੇਰਿਤ ਕਰਦੀ ਹੈ ਅਭਿਸ਼ੇਕ ਬੱਚਨ ਤੇ ਯਾਮੀ ਗੌਤਮ ਦੀ ਫ਼ਿਲਮ ਦਸਵੀਂ

ਯਾਮੀ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ, ਮੇਰੀਆਂ ਹਾਲੀਆ ਫਿਲਮਾਂ 'ਚ 'ਏ ਥਰਡਸਵਾਰ', 'ਬਾਲਾ' ਅਤੇ 'ਉੜੀ' ਵਰਗੀਆਂ ਫਿਲਮਾਂ ਵੀ ਸ਼ਾਮਲ ਹਨ ਪਰ ਫਿਰ ਵੀ ਇਸ ਨੂੰ ਮੇਰੇ ਕੰਮ ਦਾ ਕੁਆਲੀਫਾਈਡ ਰਿਵਿਊ ਕਿਹਾ ਜਾ ਰਿਹਾ ਹੈ। ਇਹ ਬੇਹੱਦ ਅਪਮਾਨਜਨਕ ਹੈ। ਕਿਸੇ ਵੀ ਵਿਅਕਤੀ ਨੂੰ ਖ਼ਾਸ ਤੌਰ 'ਤੇ ਮੇਰੇ ਵਰਗੇ ਸੈਲਫਮੇਡ ਅਦਾਕਾਰ ਨੂੰ ਹਰ ਵਾਰ ਆਪਣੀ ਯੋਗਤਾ ਸਾਬਿਤ ਕਰਨ ਲਈ ਸਾਲਾਂ ਦੀ ਸਖ਼ਤ ਮਿਹਨਤ ਲੱਗਦੀ ਹੈ, ਪਰ ਕੁਝ ਨਾਮਵਰ ਪੋਰਟਲਾਂ ਤੋਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ। ਇਸ ਦੇ ਨਾਲ ਹੀ ਅਭਿਨੇਤਰੀ ਨੇ ਇਸ ਪੋਰਟਲ ਨੂੰ ਆਪਣੀ ਅਦਾਕਾਰੀ ਦੀ ਸਮੀਖਿਆ ਨਾ ਕਰਨ ਦੀ ਬੇਨਤੀ ਕੀਤੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network