ਵਿਸ਼ਵ ਦੇ ਸਭ ਤੋਂ ਛੋਟੇ ਸ਼ੇਖ ਅਜ਼ੀਜ਼ ਅਲ ਅਹਿਮਦ ਦਾ 27 ਸਾਲ ਦੀ ਉਮਰ 'ਚ ਹੋਇਆ ਦਿਹਾਂਤ, ਵਾਇਰਲ ਵੀਡੀਓ ਨਾਲ ਹੋਏ ਸੀ ਮਸ਼ਹੂਰ
World's smallest Sheikh Aziz Al Ahmed death news: ਸੋਸ਼ਲ ਮੀਡੀਆ 'ਤੇ ਆਏ ਦਿਨ ਕਈ ਲੋਕ ਮਸ਼ਹੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਸਾਊਦੀ ਅਰਬ ਦਾ ਇੱਕ ਵਿਅਕਤੀ ਦੁਨੀਆ ਦਾ ਸਭ ਤੋਂ ਛੋਟੇ ਸ਼ੇਖ ਵਜੋਂ ਮਸ਼ਹੂਰ ਹੋਇਆ ਸੀ ਅਤੇ ਹੁਣ ਉਸ ਦੀ ਮੌਤ ਹੋ ਗਈ ਹੈ। ਸਭ ਤੋਂ ਛੋਟੇ ਸ਼ੇਖ ਦਾ ਨਾਂ ਅਜ਼ੀਜ਼ ਅਲ ਅਹਿਮਦ ਸੀ। ਸਾਊਦੀ ਅਰਬ ਵਿੱਚ ਹੀ 27 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਦੱਸ ਦੇਈਏ ਕਿ ਸ਼ੇਖ ਇੱਕ ਮਾਡਲ ਦੇ ਨਾਲ ਬਣਾਈ ਗਈ ਇੱਕ ਵੀਡੀਓ ਕਾਰਨ ਵਾਇਰਲ ਹੋਏ ਸੀ।
image source: Instagram
ਦੱਸ ਦੇਈਏ ਕਿ ਦੁਨੀਆ ਦਾ ਸਭ ਤੋਂ ਛੋਟੇ ਸ਼ੇਖ ਅਜ਼ੀਜ਼ ਅਲ ਅਹਿਮਦ ਦੇ ਸੋਸ਼ਲ ਮੀਡੀਆ 'ਤੇ ਲੱਖਾਂ ਫਾਲੋਅਰਸ ਹਨ। ਅਜ਼ੀਜ਼ ਬੇਹੱਦ ਲਗਜ਼ਰੀ ਤੇ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਸੀ। ਉਹ ਇੱਕ ਆਲੀਸ਼ਾਨ ਘਰ ਵਿੱਚ ਰਹਿੰਦੇ ਸੀ ਅਤੇ ਕਈ ਲਗਜ਼ਰੀ ਗੱਡੀਆਂ ਵਿੱਚ ਘੁੰਮਦੇ ਸਨ। ਉਨ੍ਹਾਂ ਦੀ ਫੈਨ ਫਾਲੋਇੰਗ ਨਾਂ ਮਹਿਜ਼ ਸਾਊਦੀ ਅਰਬ 'ਚ ਸੀ ਸਗੋਂ ਉਨ੍ਹਾਂ ਦੀ ਫੈਨ ਫਾਲੋਇੰਗ ਯੂਏਈ ਯਾਨੀ ਸੰਯੁਕਤ ਅਰਬ ਅਮੀਰਾਤ 'ਚ ਵੀ ਸੀ।
image source: Instagram
ਅਜ਼ੀਜ਼ ਅਲ ਅਹਿਮਦ ਦੀ ਮੌਤ ਦੀ ਖ਼ਬਰ ਉਸ ਦੇ ਦੋਸਤ ਯਜਾਨ ਅਲ ਅਸਮਰ ਨੇ ਦਿੱਤੀ ਹੈ। 19 ਜਨਵਰੀ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਉਸ ਨੇ ਕਿਹਾ ਸੀ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਪਿਆਰ ਕਰਦੇ ਹਨ। ਅਜ਼ੀਜ਼ ਅਲ ਅਹਿਮਦ ਦਾ ਜਨਮ 1995 ਵਿੱਚ ਰਿਆਦ ਵਿੱਚ ਹੋਇਆ ਸੀ। ਉਹ Tik tok 'ਤੇ ਕਾਫੀ ਮਸ਼ਹੂਰ ਸੀ ਅਤੇ 94 ਲੱਖ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਯੂਟਿਊਬ 'ਤੇ ਉਸ ਦੇ 9 ਲੱਖ ਦੇ ਕਰੀਬ ਸਬਸਕ੍ਰਾਈਬਰ ਹਨ।
image source: Instagram
ਹੋਰ ਪੜ੍ਹੋ: Watch Video: ਵਿਅਕਤੀ ਨੇ ਫਲਾਈਓਵਰ ਤੋਂ ਕੀਤੀ ਨੋਟਾਂ ਦੀ ਬਰਸਾਤ, ਲੁੱਟਣ ਲਈ ਲੱਗੀ ਲੋਕਾਂ ਦੀ ਭੀੜ ਵੇਖੋ ਵੀਡੀਓ
ਸ਼ੇਖ ਅਜ਼ੀਜ਼ ਅਲ ਅਹਿਮਦ ਦੀ ਇੱਕ ਮਾਡਲ ਨਾਲ ਕਾਫੀ ਚੰਗੀ ਦੋਸਤੀ ਸੀ ਅਤੇ ਕਈ ਵਾਰ ਉਸ ਦੇ ਵੀਡੀਓਜ਼ 'ਚ ਉਸ ਨਾਲ ਨਜ਼ਰ ਆਉਂਦਾ ਸੀ। ਉਹ ਕਾਰ ਤੋਂ ਲੈ ਕੇ ਰੇਗਿਸਤਾਨ ਤੱਕ ਵੀਡੀਓ ਬਣਾਉਂਦੇ ਹੋਏ ਉਹ ਮਾਡਲ ਅਜ਼ੀਜ਼ ਨਾਲ ਨਜ਼ਰ ਆਉਂਦੀ ਇਸ ਦੌਰਾਨ ਉਨ੍ਹਾਂ ਦੀਆਂ ਮਹਿੰਗੀਆਂ ਕਾਰਾਂ ਵੀ ਦੇਖਣ ਨੂੰ ਮਿਲੀਆਂ, ਜਿਸ ਕਾਰਨ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਸੀ।