World TB Day ਦੇ ਮੌਕੇ 'ਤੇ ਜਾਣੋ ਕਿਉਂ ਔਰਤਾਂ ਨੂੰ ਵਧ ਹੁੰਦਾ ਹੈ ਜੈਨੇਟਾਈਲ ਟੀਬੀ ਦਾ ਖ਼ਤਰਾ
ਹਰ ਸਾਲ 24 ਮਾਰਚ ਨੂੰ ਵਰਲਡ ਟੀਬੀ ਡੇਅ (world TB Day) ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁਖ ਮਕਸਦ ਲੋਕਾਂ ਨੂੰ ਟੀਵੀ ਵਰਗੀ ਭਿਆਨਕ ਬਿਮਾਰੀ ਬਾਰੇ ਜਾਗਰੂਕਰ ਕਰਨਾ ਹੈ। ਹਲਾਂਕਿ ਟੀਬੀ ਦਾ ਇਲਾਜ ਸੰਭਵ ਹੈ ਪਰ ਟੀਬੀ ਦੀ ਬਿਮਾਰੀ ਦੀਆਂ ਕੁਝ ਕਿਸਮਾਂ ਮਰੀਜ਼ ਦੇ ਸਰੀਰ 'ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। ਇਨ੍ਹਾਂ ਚੋਂ ਇੱਕ ਹੈ ਜੈਨੇਟਾਈਲ ਟੀਬੀ। ਆਓ ਜਾਣਦੇ ਹਾਂ ਕਿ ਜੈਨੇਟਾਈਲ ਟੀਬੀ (Genital TB ) ਕੀ ਹੁੰਦਾ ਹੈ ਤੇ ਇਸ ਦਾ ਸਭ ਤੋਂ ਵੱਧ ਖ਼ਤਰਾ ਕਿਸ ਨੂੰ ਹੁੰਦਾ ਹੈ।
ਕੀ ਹੈ ਜੈਨੇਟਾਈਲ ਟੀਬੀ ?
ਸ਼ੁਰੂਆਤੀ ਪੜਾਵਾਂ ਵਿੱਚ ਇਸ ਕਿਸਮ ਦੀ ਟੀਬੀ ਦਾ ਪਤਾ ਲਗਾਉਣਾ ਬੇਹੱਦ ਮੁਸ਼ਕਲ ਹੁੰਦਾ ਹੈ। ਇਸ ਦੇ ਮੁੱਖ ਲੱਛਣ ਹਨ ਥਕਾਵਟ, ਹਲਕਾ ਬੁਖਾਰ, ਪੀਰੀਅਡਸ ਦਾ ਸਹੀ ਸਮੇਂ 'ਤੇ ਨਾਂ ਆਉਣਾ, ਪੀਰੀਅਡਸ ਦੌਰਾਨ ਜ਼ਿਆਦਾ ਖੂਨ ਵਹਿਣਾ, ਪੇਟ ਦੇ ਹੇਠਲੇ ਹਿੱਸੇ 'ਚ ਦਰਦ, ਯੋਨੀ ਤੋਂ ਸਫੇਦ ਰੰਗ ਦਾ ਬਹਾਅ ਹੋਣਾ ਆਦਿ।
ਕਿੰਝ ਪਤਾ ਲਗਾਇਏ ਕੀ ਇਸ ਬਿਮਾਰੀ ਬਾਰੇ ?
ਇਸ ਟੀਬੀ ਦੀ ਜਾਂਚ ਕਰਨ ਲਈ ਟਿਊਬਰਕਿਊਲਿਨ ਸਕਿਨ ਟੈਸਟ ਕੀਤਾ ਜਾਂਦਾ ਹੈ। ਵੈਸੇ, ਇਸ ਟੈਸਟ ਦੁਆਰਾ ਸਰੀਰ ਦੇ ਕਿਸੇ ਹਿੱਸੇ ਵਿੱਚ ਹੋਣ ਵਾਲੀ ਟੀਬੀ ਬਾਰੇ ਪਤਾ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਪੇਟ ਦੇ ਹੇਠਲੇ ਹਿੱਸੇ ਦੇ ਅਲਟਰਾਸਾਊਂਡ ਰਾਹੀਂ ਵੀ ਜਣਨ ਟੀਬੀ ਦਾ ਪਤਾ ਲਗਾਇਆ ਜਾ ਸਕਦਾ ਹੈ।ਇਸ ਦੇ ਨਾਲ ਬੱਚੇਦਾਨੀ ਤੋਂ ਹਟਾਏ ਗਏ ਟਿਸ਼ੂ ਦੀ ਜਾਂਚ ਵੀ ਐਂਡੋਮੈਟਰੀਅਲ ਟੀਬੀ ਦਾ ਪਤਾ ਲਗਾ ਸਕਦੀ ਹੈ। ਫੈਲੋਪਿਅਨ ਟਿਊਬਾਂ ਦੀ ਟੀਬੀ ਦਾ ਪਤਾ ਲਗਾਉਣ ਲਈ ਐਚਐਸਜੀ (ਹਿਸਟਰੋਸਲਪੀਗੋਗ੍ਰਾਫੀ) ਟੈਸਟ ਸਭ ਤੋਂ ਵਧੀਆ ਹੈ।
ਕੀ ਔਰਤਾਂ 'ਚ ਵਧ ਹੁੰਦਾ ਹੈ ਜੈਨੇਟਾਈਲ ਟੀਬੀ ਦਾ ਖ਼ਤਰਾ ?
ਜੇਕਰ ਤੁਸੀਂ ਕਿਸੇ ਸਰੀਰਕ ਤੌਰ 'ਤੇ ਸੰਕਰਮਿਤ ਵਿਅਕਤੀ ਦੇ ਨੇੜੇ ਰਹਿੰਦੇ ਹੋ, ਤਾਂ ਤੁਹਾਨੂੰ ਟੀਬੀ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿਉਂਕਿ ਇਸ ਕਿਸਮ ਦਾ ਸੰਕ੍ਰਮਣ ਹਵਾ ਰਾਹੀਂ ਆਸਾਨੀ ਨਾਲ ਫੈਲ ਜਾਂਦਾ ਹੈ। ਸ਼ੁਰੂ ਵਿੱਚ ਇਹ ਰੋਗ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਬਾਅਦ ਵਿੱਚ ਇਹ ਬੈਕਟੀਰੀਆ ਖੂਨ ਰਾਹੀਂ ਦੂਜੇ ਅੰਗਾਂ ਤਕ ਪਹੁੰਚ ਜਾਂਦੇ ਹਨ। ਆਮ ਤੌਰ 'ਤੇ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਾਲੇ ਲੋਕ ਆਸਾਨੀ ਨਾਲ ਟੀਬੀ ਦਾ ਸ਼ਿਕਾਰ ਹੋ ਜਾਂਦੇ ਹਨ।
ਹੋਰ ਪੜ੍ਹੋ : ਜੇਕਰ ਤੁਸੀਂ ਵੀ ਪੇਪਰ ਕੱਪ 'ਚ ਪੀਂਦੇ ਹੋ ਚਾਹ ਤਾਂ ਹੋ ਜਾਓ ਸਾਵਧਾਨ, ਹੋ ਸਕਦੇ ਹੋ ਗੰਭੀਰ ਬਿਮਾਰੀਆਂ ਦੇ ਸ਼ਿਕਾਰ
ਸਿਹਤ ਮਾਹਰਾਂ ਦੇ ਮੁਤਬਾਕ ਜੈਨੇਟਾਈਲ ਟੀਬੀ ਦਾ ਸਭ ਤੋਂ ਵੱਧ ਖ਼ਤਰਾ ਔਰਤਾਂ ਨੂੰ ਹੁੰਦਾ ਹੈ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੇ ਵਿੱਚ ਇਸ ਬਿਮਾਰੀ ਦੇ ਮਾੜੇ ਪ੍ਰਭਾਵ ਵੱਧ ਵੇਖਣ ਨੂੰ ਮਿਲਦੇ ਹਨ। ਇਸ ਬਿਮਾਰੀ ਦਾ ਅਸਰ ਉਨ੍ਹਾਂ ਦੀ ਹੋਰਨਾਂ ਸਰੀਰਕ ਕੀਰਿਆਵਾਂ ਉੱਤੇ ਵੀ ਪੈਂਦਾ ਹੈ। ਔਰਤਾਂ ਵਿੱਚ ਬਾਂਝਪਨ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ ਜੈਨੇਟਾਈਲ ਟੀਬੀ। ਇਹ ਟੀਬੀ ਕਿਸੇ ਵੀ ਔਰਤ ਦੇ ਬੱਚੇਦਾਨੀ, ਫੈਲੋਪੀਅਨ ਟਿਊਬ ਜਾਂ ਅੰਡਾਸ਼ਯ ਵਿੱਚ ਹੋ ਸਕਦੀ ਹੈ। ਜੋ ਕਿ ਉਦੋਂ ਹੀ ਸਾਹਮਣੇ ਆਉਂਦੀ ਹੈ ਜਦੋਂ ਉਸ ਨੂੰ ਮਾਂ ਨਾ ਬਣਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਤਰ੍ਹਾਂ ਦੇ ਟੈਸਟ ਕਰਵਾਏ ਜਾਂਦੇ ਹਨ। ਜੈਨੇਟਾਈਲ ਟੀਬੀ ਵੀ Mycobacterium tuberculosis ਬੈਕਟੀਰੀਆ ਕਾਰਨ ਹੀ ਹੁੰਦਾ ਹੈ।
ਜੈਨੇਟਾਈਲ ਟੀਬੀ ਦਾ ਇਲਾਜ ਤੇ ਬਚਾਅ
ਜੈਨੇਟਾਈਲ ਟੀ.ਬੀ ਦਾ ਇਲਾਜ ਵੀ 6 ਤੋਂ 8 ਦਿਨ ਤਕ ਚੱਲਦਾ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਇਲਾਜ ਤੋਂ ਬਾਅਦ ਵੀ ਬਾਂਝਪਨ ਪੂਰੀ ਤਰ੍ਹਾਂ ਦੂਰ ਨਹੀਂ ਹੁੰਦਾ। ਇਸ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਟੀਬੀ ਵਾਲੇ ਲੋਕਾਂ ਤੋਂ ਦੂਰ ਰਹਿਣਾ। ਇਸ ਬਿਮਾਰੀ ਤੋਂ ਬਚਾਅ ਲਈ ਬੱਚਿਆਂ ਨੂੰ BCG ਵੈਕਸੀਨ ਜ਼ਰੂਰ ਦੇਣੀ ਚਾਹੀਦੀ ਹੈ।