World Music Day 2022 : ਸਾਲ 2022 'ਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਦਿੱਗਜ਼ ਗਾਇਕਾਂ ਨੂੰ ਯਾਦ ਕਰ ਰਹੇ ਨੇ ਸਰੋਤੇ
ਦੇਸ਼ ਭਰ ਦੇ ਲੋਕ ਅੱਜ ਵਲਰਡ ਮਿਊਜ਼ਿਕ ਡੇਅ ਮਨਾ ਰਹੇ ਹਨ। ਲੋਕ ਇਸ ਸਾਲ 2022 ਨੂੰ ਸੰਗੀਤ ਜਗਤ ਲਈ ਬਲੈਕ ਈਅਰ ਕਹਿ ਰਹੇ ਹਨ। ਕਿਉਂਕਿ ਸਾਲ 2002 ਦੇ 6 ਮਹੀਨਿਆਂ ਵਿੱਚ ਕਈ ਗਾਇਕਾਂ ਨੂੰ ਗੁਆ ਦਿੱਤਾ ਹੈ। ਲਤਾ ਮੰਗੇਸ਼ਕਰ, ਕ੍ਰਿਸ਼ਨ ਕੁਮਾਰ, ਬੱਪੀ ਲਹਿਰੀ, ਕੁਨਾਥ ਉਰਫ ਕੇਕੇ ਤੋਂ ਲੈ ਕੇ ਸਿੱਧੂ ਮੂਸੇ ਵਾਲਾ ਤੱਕ, ਸੰਗੀਤ ਜਗਤ ਨੇ ਇਸ ਸਾਲ ਆਪਣੇ ਕਈ ਦਿੱਗਜ ਕਲਾਕਾਰ ਗੁਆ ਦਿੱਤੇ ਹਨ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ( June 11, 1993 - May 29, 2022 )
ਕੁਝ ਦਿਨ ਪਹਿਲਾਂ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੀ ਮੌਤ ਨੇ ਪੰਜਾਬ ਦੇ ਹਰ ਇੱਕ ਨੂੰ ਸਦਮਾ ਦਿੱਤਾ ਅਤੇ ਅਜੇ ਵੀ ਲੋਕ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਉਹ ਨਹੀਂ ਰਹੇ।
ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਉਰਫ ਕੇਕੇ (August 23, 1968 - May 31, 2022)
ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਉਰਫ ਕੇਕੇ ਦਾ ਬੀਤੀ ਰਾਤ 53 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਅਤੇ ਉਨ੍ਹਾਂ ਦੀ ਬੇਵਕਤੀ ਮੌਤ ਨੇ ਬਾਲੀਵੁੱਡ ਨੂੰ ਝੰਜੋੜ ਕੇ ਰੱਖ ਦਿੱਤਾ। ਪਲੇਬੈਕ ਸਿੰਗਰ ਕੋਲਕਾਤਾ ਵਿੱਚ ਲਾਈਵ ਕੰਸਰਟ ਲਈ ਗਏ ਸੀ, ਅਤੇ ਹੋਟਲ ਪਹੁੰਚਦੇ ਹੀ ਉਹ ਬਿਮਾਰ ਹੋ ਗਏ ਅਤੇ ਪੌੜੀਆਂ ਤੋਂ ਡਿੱਗ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਖਬਰ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ।
ਦਿੱਗਜ ਗਾਇਕਾ ਲਤਾ ਮੰਗੇਸ਼ਕਰ (September 28, 1929 - February 06, 2022)
ਸਾਲ ਦੇ ਸ਼ੁਰੂ ਵਿੱਚ, ਭਾਰਤ ਦੀ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਦੀ ਮੌਤ ਹੋ ਗਈ ਸੀ ਅਤੇ ਪੂਰੇ ਭਾਰਤੀ ਫਿਲਮ ਉਦਯੋਗ ਨੇ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਕਿਉਂਕਿ ਉਹ ਇੱਕ ਮਹਾਨ ਗਾਇਕਾ ਸੀ।
ਡਿਸਕੋ ਕਿੰਗ ਬੱਪੀ ਲਹਿਰੀ (November 27, 1952 - February 15, 2022)
ਇਸੇ ਤਰ੍ਹਾਂ ਡਿਸਕੋ ਕਿੰਗ ਬੱਪੀ ਲਹਿਰੀ ਦਾ ਵੀ ਇਸੇ ਸਾਲ ਫਰਵਰੀ 'ਚ ਦਿਹਾਂਤ ਹੋ ਗਿਆ ਸੀ। ਉਹ 'ਬੰਬਈ ਸੇ ਆਯਾ ਮੇਰਾ ਦੋਸਤ', 'ਯਾਰ ਬੀਨਾ ਚੈਨ ਕਹਾਂ ਰੇ', 'ਓਹ ਲਾ ਲਾ', ਅਤੇ ਹੋਰ ਬਹੁਤ ਸਾਰੇ ਗੀਤਾਂ ਲਈ ਪ੍ਰਮੁੱਖ ਤੌਰ 'ਤੇ ਜਾਣਿਆ ਜਾਂਦਾ ਸੀ।
ਭਾਰਤੀ ਪ੍ਰਵਾਸੀ ਬ੍ਰਿਟਿਸ਼ ਗਾਇਕ ਤਰਸੇਮ ਸਿੰਘ ਸੈਣੀ (May 23, 1967-April 29, 2022)
ਇਸੇ ਤਰ੍ਹਾਂ, ਭਾਰਤੀ ਪ੍ਰਵਾਸੀ ਬ੍ਰਿਟਿਸ਼ ਗਾਇਕ ਤਰਸੇਮ ਸਿੰਘ ਸੈਣੀ ਉਰਫ਼ ਤਾਜ਼ ਦੀ ਇਸ ਸਾਲ ਅਪ੍ਰੈਲ ਵਿੱਚ ਮੌਤ ਹੋ ਗਈ ਸੀ।
image From google
ਕਿਉਂ ਮਨਾਇਆ ਜਾਂਦਾ ਹੈ ਵਰਲਡ ਮਿਊਜ਼ਿਕ ਡੇਅ
ਅੱਜ ਵਿਸ਼ਵ ਸੰਗੀਤ ਜਗਤ ਦੇ ਦਿਨ ਸਰੋਤੇ ਆਪਣੇ ਇਨ੍ਹਾਂ ਚਹੇਤੇ ਕਲਾਕਾਰਾਂ ਨੂੰ ਯਾਦ ਕਰ ਰਹੇ ਹਨ। ਸੰਗੀਤ ਦਿਵਸ ਮਨਾਉਣ ਦਾ ਮੁੱਖ ਉਦੇਸ਼ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਕੰਮ ਕਰਨ, ਚੰਗਾ ਸੰਗੀਤ ਦੇਣ ਤੇ ਹੋਰ ਅਹਿਮ ਯੋਗਦਾਨ ਦੇਣ ਵਾਲੇ ਗਾਇਕਾਂ, ਕਲਾਕਾਰਾਂ, ਸੰਗੀਤਕਾਰਾਂ ਨੂੰ ਸਨਮਾਨਿਤ ਕਰਨਾ ਹੈ।