World Music Day 2022: ਕਈ ਬਿਮਾਰੀਆਂ ਲਈ ਲਾਭਦਾਇਕ ਹੈ ਸੰਗੀਤ ਥੈਰੇਪੀ, ਜਾਣੋ ਇਸ ਦਾ ਮਹੱਤਵ
21 ਜੂਨ ਨੂੰ ਵਿਸ਼ਵ ਭਰ ਵਿੱਚ ਸੰਗੀਤ ਦਿਵਸ ਯਾਨੀ ਕਿ (World Music Day) ਮਨਾਇਆ ਜਾਂਦਾ ਹੈ। ਸੰਗੀਤ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਸੰਗੀਤ ਮਹਿਜ਼ ਮਨੋਰੰਜ਼ਨ ਦਾ ਸਾਧਨ ਹੀ ਨਹੀਂ ਸਗੋਂ ਇਹ ਤਣਾਅ, ਚਿੰਤਾ, ਡਰ ਤੇ ਕਈ ਬਿਮਾਰੀਆਂ ਨੂੰ ਦੂਰ ਕਰ ਸਕਦਾ ਹੈ। ਅੱਡ ਵਰਲਡ ਮਿਊਜ਼ਿਕ ਡੇਅ ਦੇ ਮੌਕੇ 'ਤੇ ਜਾਣਦੇ ਹਾਂ ਕਿ ਸੰਗੀਤ ਥੈਰੇਪੀ ਕੀ ਹੁੰਦੀ ਹੈ ਤੇ ਇਸ ਦੇ ਸਾਡੇ ਲਈ ਕੀ ਫਾਇਦੇ ਹਨ।
Image Source: Twitter
ਕੀ ਹੈ ਮਿਊਜ਼ਿਕ ਥੈਰੇਪੀ
ਮਿਊਜ਼ਿਕ ਥੈਰੇਪੀ (Music therapy) ਇੱਕ ਅਜਿਹੀ ਥੈਰੇਪੀ ਹੈ ਜਿਸ ਵਿੱਚ ਉੱਚ, ਮੱਧਮ ਅਤੇ ਨੀਵੀਂ ਸੁਰਾਂ ਦੇ ਸੰਗੀਤ ਰਾਹੀਂ ਮਾਨਸਿਕ ਅਤੇ ਸਰੀਰਕ ਰੋਗਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਥੈਰੇਪੀ ਆਮ ਤੌਰ 'ਤੇ ਮਰੀਜ਼ ਦੀ ਬਿਮਾਰੀ ਨਾਲ ਸਬੰਧਤ ਦਵਾਈਆਂ ਦੇ ਨਾਲ ਜਲਦੀ ਰਾਹਤ ਪ੍ਰਦਾਨ ਕਰਨ ਲਈ ਵਰਤੀ ਜਾਂਦੀ ਹੈ। ਖੋਜਕਰਤਾਵਾਂ ਨੇ ਕਿਹਾ, ਸੰਗੀਤ ਥੈਰੇਪੀ ਦਿਮਾਗ ਦੀ ਬਣਤਰ ਨੂੰ ਸੁਧਾਰਦੀ ਹੈ। ਇਸ ਦੇ ਨਾਲ ਹੀ ਇਹ ਨਰਵਸ ਸਿਸਟਮ ਨਾਲ ਸਬੰਧਤ ਵਿਕਾਰ ਦੇ ਇਲਾਜ ਲਈ ਵੀ ਫਾਇਦੇਮੰਦ ਸਾਬਿਤ ਹੁੰਦਾ ਹੈ।
Image Source: google
ਕਿਵੇਂ ਕੰਮ ਕਰਦੀ ਹੈ ਮਿਊਜ਼ਿਕ ਥੈਰੇਪੀ
ਦਰਦ ਨੂੰ ਘੱਟ ਕਰਨ ਲਈ ਸੰਗੀਤ ਨੂੰ ਹਮੇਸ਼ਾ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ। ਹਾਲਾਂਕਿ ਹੁਣ ਇੱਕ ਨਵੀਂ ਖੋਜ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਖੋਜ ਵਿੱਚ ਕਿਹਾ ਗਿਆ ਹੈ ਕਿ ਸਟ੍ਰੋਕ ਦੇ ਮਰੀਜ਼ਾਂ ਨੂੰ ਠੀਕ ਕਰਨ ਵਿੱਚ ਸੰਗੀਤ ਥੈਰੇਪੀ (Music therapy) ਬਹੁਤ ਪ੍ਰਭਾਵਸ਼ਾਲੀ ਹੈ। ਇਸ ਦੇ ਜ਼ਰੀਏ, ਇਹ ਮਰੀਜ਼ਾਂ ਦੇ ਮੂਡ ਨੂੰ ਸੁਧਾਰਨ, ਇਕਾਗਰਤਾ ਨੂੰ ਸੁਧਾਰਨ ਅਤੇ ਦਿਮਾਗ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ। ਮਾਹਿਰਾਂ ਦੇ ਮੁਤਾਬਕ ਮਿਊਜ਼ਿਕ ਥੈਰੇਪੀ ਕੈਂਸਰ ਤੇ ਹੋਰਨਾਂ ਗੰਭੀਰ ਬਿਮਾਰੀਆਂ ਨਾਲ ਲੜਨ ਵਾਲੇ ਮਰੀਜ਼ਾਂ ਦੇ ਲਈ ਵੀ ਲਾਭਦਾਇਕ ਹੁੰਦੀ ਹੈ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਵਰਲਡ ਟੂਰ 'Born To Shine' 'ਚ ਵਿਖਿਆ ਸੰਗੀਤ ਥੈਰੇਪੀ ਦਾ ਅਸਰ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਵਿਦੇਸ਼ਾਂ ਵਿੱਚ ਆਪਣਾ ਵਰਲਡ ਟੂਰ 'Born To Shine' ਕਰਨ ਲਈ ਪਹੁੰਚੇ ਹਨ। ਇਥੇ ਉਨ੍ਹਾਂ ਦੇ ਸਾਹਮਣੇ ਮਿਊਜ਼ਿਕ ਥੈਰੇਪੀ ਨਾਲ ਸਬੰਧਤ ਇੱਕ ਮਾਮਲਾ ਆਇਆ, ਜਿਸ ਨੇ ਵਿਦੇਸ਼ਾਂ ਤੋਂ ਲੈ ਕੇ ਭਾਰਤ ਤੱਕ ਵਿੱਚ ਸੁਰਖੀਆਂ ਵਿੱਚ ਰਿਹਾ।
Image Source: Facebook
ਆਪਣੇ ਇਸ ਵਰਲਡ ਟੂਰ ਦੇ ਦੌਰਾਨ ਦਿਲਜੀਤ ਦੋਸਾਂਝ ਆਪਣੀ ਇੱਕ ਨਿੱਕੀ ਜਿਹੀ ਫੈਨ ਨੂੰ ਮਿਲੇ। ਇਸ ਕੁੜੀ ਦੀ ਪਛਾਣ ਅੰਬਰ ਵਜੋਂ ਹੋਈ ਹੈ। ਉਸ ਦੇ ਮਾਪਿਆਂ ਨੇ ਖੁਲਾਸਾ ਕੀਤਾ ਸੀ ਕਿ ਦਿਲਜੀਤ ਦੋਸਾਂਝ ਦੀ ਆਵਾਜ਼ ਨੇ ਉਸ ਨੂੰ ਸਾਲਾਂ ਤੱਕ ਦਰਦਨਾਕ ਇਲਾਜਾਂ ਵਿੱਚੋਂ ਲੰਘਣ ਵਿੱਚ ਮਦਦ ਕੀਤੀ ਸੀ। ਅੰਬਰ ਕੋਮਾ 'ਚ ਰਹਿੰਦਿਆਂ ਦਿਲਜੀਤ ਦੁਸਾਂਝ ਦੀ ਆਵਾਜ਼ ਸੁਣਦੀ ਸੀ ਅਤੇ ਉਸ ਦੇ ਗੀਤਾਂ 'ਤੇ ਵੀ ਉਹ ਆਪਣੇ ਸਰੀਰ ਨੂੰ ਹਿਲਾਉਂਦੀ ਹੁੰਦੀ ਸੀ। ਅੰਬਰ ਦੇ ਮਾਤਾ-ਪਿਤਾ ਦਾ ਇਹ ਵੀ ਕਹਿਣਾ ਸੀ ਕਿ ਦਿਲਜੀਤ ਦੋਸਾਂਝ ਨੇ ਉਨ੍ਹਾਂ ਦੀ ਗੱਲ ਬੜੇ ਸਬਰ ਨਾਲ ਸੁਣੀ ਅਤੇ ਅੰਬਰ ਨੂੰ ਮਿਲ ਕੇ ਉਸ ਦਾ ਸੁਪਨਾ ਸਾਕਾਰ ਕੀਤਾ।
ਅੰਬਰ ਅਠਵਾਲ ਦੁਆਰਾ ਸਾਂਝੀ ਕੀਤੀ ਗਈ ਫੇਸਬੁੱਕ ਪੋਸਟ ਵਿੱਚ, ਲਿਖਿਆ ਗਿਆ: "ਅੰਬਰ ਨੇ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ, ਇੱਕ ਵਿਅਕਤੀ ਜਿਸ ਦੀ ਸੁਰੀਲੀ ਗਾਇਕੀ ਨੇ ਅੰਬਰ ਨੂੰ ਇੰਨੇ ਸਾਲਾਂ ਵਿੱਚ ਦਰਦਨਾਕ ਇਲਾਜਾਂ ਵਿੱਚੋਂ ਲੰਘਣ ਵਿੱਚ ਮਦਦ ਕੀਤੀ। ਅੰਬਰ ਨੇ ਕੋਮਾ ਵਿੱਚ (ਹਾਲ ਹੀ ਵਿੱਚ ਟੀਬੀਆਈ ਤੋਂ ਬਾਅਦ) ਆਪਣੀ ਆਵਾਜ਼ ਨੂੰ ਪਛਾਣ ਲਿਆ। ਉਹ ਉਸਦੇ ਗੀਤਾਂ 'ਤੇ ਆਪਣੇ ਸਰੀਰ ਨੂੰ ਹਿਲਾ ਦਿੰਦੀ ਸੀ। ਉਹ ਅੰਬਰ ਦੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ।
Image Source: Instagram
ਅੰਬਰ ਦੇ ਮਾਪਿਆਂ ਨੇ ਲਿਖਿਆ "ਅੰਬਰ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦਿਲਜੀਤ ਦੋਸਾਂਝ ਦਾ ਧੰਨਵਾਦ। ਉਸ ਨੂੰ ਬਹੁਤ ਪਿਆਰ ਕਰਨਾ, ਉਸ ਨੂੰ ਹਸਾਉਣਾ, ਉਸ ਨੂੰ ਪ੍ਰੇਰਿਤ ਕਰਨਾ ਅਤੇ ਬਹੁਤ ਸਾਰੀਆਂ ਜੱਫੀ ਅਤੇ ਆਸ਼ੀਰਵਾਦ। ਤੁਸੀਂ ਉਸ ਦੀ ਗੱਲ ਇੰਨੇ ਧੀਰਜ ਨਾਲ ਸੁਣੀ ਅਤੇ ਸਾਨੂੰ ਇੰਨਾ ਪਿਆਰ ਅਤੇ ਸਤਿਕਾਰ ਦਿੱਤਾ। ਮਾਪਿਆਂ ਵਜੋਂ ਅਸੀਂ ਅੰਬਰ ਨਾਲ ਵਾਅਦਾ ਕੀਤਾ ਸੀ। ਕਿ ਤੁਸੀਂ ਇੱਕ ਦਿਨ ਆਪਣੇ ਸੁਪਰਸਟਾਰ ਨੂੰ ਮਿਲੋਗੇ ਅਤੇ ਸੁੰਦਰ ਰੂਹਾਂ ਨੇ ਉਸ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਾਡੀ ਮਦਦ ਕੀਤੀ,"
ਹੋਰ ਪੜ੍ਹੋ: International Yoga Day 2022: 8ਵੇਂ ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ PM ਮੋਦੀ ਸਣੇ ਕਈ ਮੰਤਰੀਆਂ ਨੇ ਕੀਤਾ ਯੋਗ
ਇਹ ਇੱਕ ਤਾਜ਼ਾ ਘਟਨਾ ਹੈ। ਅਜਿਹੀਆਂ ਅਣਗਿਣਤ ਘਟਨਾਵਾਂ ਹਨ ਜਿੱਥੇ ਸੰਗੀਤ ਨੇ ਲੋਕਾਂ ਨੂੰ ਠੀਕ ਕਰਨ ਅਤੇ ਸਦਮੇ ਤੋਂ ਬਾਹਰ ਆਉਣ ਵਿੱਚ ਮਦਦ ਕੀਤੀ ਹੈ। ਪੀਟੀਸੀ ਨੈਟਵਰਕ ਵਿਸ਼ਵ ਸੰਗੀਤ ਦਿਵਸ 2022 'ਤੇ ਸਾਰਿਆਂ ਨੂੰ ਵਧਾਈ ਦਿੰਦਾ ਹੈ।