ਇਸ ਗੀਤ ਦੇ ਨਾਲ ਸੁਰਜੀਤ ਖ਼ਾਨ ਦੀ ਪੰਜਾਬੀ ਇੰਡਸਟਰੀ ‘ਚ ਬਣੀ ਸੀ ਪਛਾਣ, ਜਾਣੋ ਸੁਰਜੀਤ ਖ਼ਾਨ ਦੇ ਮਿਊਜ਼ਿਕ ਕਰੀਅਰ ਬਾਰੇ
ਸੁਰਜੀਤ ਖ਼ਾਨ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗਾਉਣ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ ।ਉਹ ਅਕਸਰ ਆਪਣੇ ਹੁਨਰ ਦਾ ਪ੍ਰਦਰਸ਼ਨ ਸਕੂਲ ‘ਚ ਅਧਿਆਪਕਾਂ ਦੇ ਸਾਹਮਣੇ ਕਰਦੇ ਰਹਿੰਦੇ ਸਨ । ਕਾਲਜ ਸਮੇਂ ਦੇ ਦੌਰਾਨ ਵੀ ਉਨ੍ਹਾਂ ਦਾ ਇਹ ਸ਼ੌਂਕ ਜਾਰੀ ਰਿਹਾ । ਕਾਲਜ ਸਮੇਂ ਉਸ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ ।ਉਂਝ ਤਾਂ ਸੁਰਜੀਤ ਖ਼ਾਨ ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ ਹਨ । ਪਰ ਉਨ੍ਹਾਂ ਨੇ ਮੋਹਾਲੀ ‘ਚ ਵੀ ਇੱਕ ਆਪਣਾ ਘਰ ਬਣਾਇਆ ਹੋਇਆ ਹੈ ।
Image From Instagram
Image From Instagram
ਆਪਣੇ ਆਪ ਨੂੰ ਫਿੱਟ ਰੱਖਣ ਲਈ ਉਹ ਜਿੰਮ 'ਚ ਖੂਬ ਪਸੀਨਾ ਵਹਾਉਂਦੇ ਨੇ । ਉਨ੍ਹਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਮਾਪਿਆਂ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਸੀਮਾ ਖ਼ਾਨ ਅਤੇ ਬੱਚੇ ਹਨ ।ਸੁਰਜੀਤ ਖ਼ਾਨ ਅੰਬਾਲਾ ਦੇ ਨਜ਼ਦੀਕ ਪੰਜਾਬ ਹਰਿਆਣਾ ਦੀ ਸਰਹੱਦ 'ਤੇ ਸਥਿਤ ਪਿੰਡ ਬਡਾਣਾ ਦੇ ਰਹਿਣ ਵਾਲੇ ਹਨ ਅਤੇ ਆਪਣਾ ਵਿਹਲਾ ਸਮਾਂ ਆਪਣੇ ਪਿੰਡ ਬਿਤਾਉਣਾ ਪਸੰਦ ਕਰਦੇ ਹਨ ।
Image From Instagram
ਸੁਰਜੀਤ ਖ਼ਾਨ ਦਾ ਕਿੱਕਲੀ ਗਾਣੇ ਦੇ ਨਾਲ ਪੰਜਾਬੀ ਇੰਡਸਟਰੀ ‘ਚ ਪਛਾਣ ਬਣੀ ਸੀ ।ਸੁਰਜੀਤ ਖ਼ਾਨ ਦਾ ਮੰਨਣਾ ਹੈ ਵਿਦੇਸ਼ 'ਚ ਪੰਜਾਬੀ ਸੱਭਿਆਚਾਰ ਨੂੰ ਸਾਂਭ ਕੇ ਰੱਖਿਆ ਹੋਇਆ ਹੈ ।ਸੁਰਜੀਤ ਖ਼ਾਨ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਲ 1993-94 'ਚ ਪਹਿਲੀ ਕੈਸੇਟ ਹੱਸਿਆ ਨਾ ਕਰ ਕੱਢੀ ਸੀ ।
View this post on Instagram
ਇਹ ਕੈਸੇਟ ਲੋਕਾਂ ਨੂੰ ਕਾਫੀ ਪਸੰਦ ਆਈ ਸੀ ।ਇਸ ਕੈਸੇਟ ਨਾਲ ਸੁਰਜੀਤ ਖ਼ਾਨ ਦੀ ਪੰਜਾਬੀ ਗਾਇਕੀ ਵਿੱਚ ਪਹਿਚਾਣ ਬਣ ਗਈ ਸੀ ,੧੯੯੪ 'ਚ ਜਦੋਂ ਸੁਰਜੀਤ ਖ਼ਾਨ ਦੀ ਦੂਜੀ ਕੈਸੇਟ 'ਯਾਰੀ ਮੇਰੇ ਨਾਲ ਲਾ ਕੇ' ਆਈ ਤਾਂ ਉਸ ਦੇ ਗਾਣੇ ਹਰ ਡੀਜੇ ਤੇ ਵੱਜਣ ਲੱਗ ਗਏ ।