ਕੀ ਰਣਵੀਰ ਸਿੰਘ ਨਿਭਾਉਣਗੇ ਭਾਰਤ ਦੇ ਸੁਪਰਹੀਰੋ 'ਸ਼ਕਤੀਮਾਨ' ਦਾ ਕਿਰਦਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
Ranveer Singh play the role of India's superhero 'Shaktiman': 90 ਦੇ ਦਸ਼ਕ ਵਿੱਚ ਬੱਚਿਆਂ ਦੇ ਚਹੇਤੇ ਟੀਵੀ ਸੀਰੀਅਲ 'ਸ਼ਕਤੀਮਾਨ' ਬਾਰੇ ਸ਼ਾਇਦ ਹੀ ਕੋਈ ਨਾਂ ਜਾਣਦਾ ਹੋਵੇ। ਇਸ ਟੀਵੀ ਸੀਰੀਅਲ ਦੇ ਵਿੱਚ ਸੁਪਰਹੀਰੋ ਦੀ ਐਂਟਰੀ ਦੇ ਮਿਊਜ਼ਿਕ ਤੋਂ ਲੈ ਕੇ ਸੁਪਰਹੀਰੋ ਤੱਕ ਨੂੰ ਬੱਚੇ ਬਹੁਤ ਪਸੰਦ ਕਰਦੇ ਹਨ। ਜਲਦ ਹੀ ਇਸ ਮਸ਼ਹੂਰ ਟੀਵੀ ਸੀਰੀਅਲ 'ਤੇ ਫਿਲਮ ਬਨਣ ਜਾ ਵਾਲੀ ਹੈ।
Image Source: Instagram
ਦੱਸ ਦਈਏ ਕਿ 90 ਦੇ ਦਸ਼ਕ ਦਾ ਪਾਪੁਲਰ ਟੀਵੀ ਸੀਰੀਅਲ ਸ਼ਕਤੀਮਾਨ ਹਰ ਕਿਸੇ ਨੂੰ ਅੱਜ ਵੀ ਬਹੁਤ ਪਸੰਦ ਹੈ। ਇਸ ਟੀਵੀ ਸੀਰੀਅਲ ਵਿੱਚ ਅਦਾਕਾਰ ਮੁਕੇਸ਼ ਖੰਨਾ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ। ਹੁਣ ਇਸ ਸ਼ੋਅ ਨੂੰ ਵੱਡੇ ਪਰਦੇ 'ਤੇ ਲਿਆਉਣ ਦੀ ਤਿਆਰੀ ਚੱਲ ਰਹੀ ਹੈ।
ਸੀਰੀਅਲ ਦੀ ਪਾਪੁਲੈਰਟੀ ਨੂੰ ਦੇਖਦੇ ਹੋਏ ਹੁਣ ਹਾਲ ਹੀ 'ਚ ਸ਼ਕਤੀਮਾਨ 'ਤੇ ਫਿਲਮ ਦਾ ਐਲਾਨ ਕੀਤਾ ਗਿਆ ਹੈ। ਹੁਣ ਇਸ ਫਿਲਮ ਦੀ ਸਟਾਰਕਾਸਟ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ 'ਚ ਬਾਲੀਵੁੱਡ ਦੇ ਇਕ ਵੱਡੇ ਸਟਾਰ ਦਾ ਨਾਂ ਸਾਹਮਣੇ ਆ ਰਿਹਾ ਹੈ।
ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨ ਵੱਲੋਂ ਹਾਲ ਹੀ ਵਿੱਚ ਇੱਕ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। ਇਸ ਟੀਜ਼ਰ 'ਚ ਫਿਲਮ 'ਸ਼ਕਤੀਮਾਨ' ਦੀ ਪਹਿਲੀ ਝਲਕ ਦਿਖਾਈ ਗਈ ਹੈ। ਹਾਲਾਂਕਿ ਮੇਕਰਸ ਨੇ ਉਦੋਂ ਵੀ ਫਿਲਮ ਦੀ ਕਾਸਟ ਅਤੇ ਡਾਇਰੈਕਟਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਪਰ ਹੁਣ ਪਤਾ ਲੱਗਾ ਹੈ ਕਿ ਫਿਲਮ 'ਸ਼ਕਤੀਮਾਨ' ਲਈ ਇੰਡਸਟਰੀ ਦੇ ਇਕ ਨਾਮੀ ਕਲਾਕਾਰ ਨਾਲ ਸੰਪਰਕ ਕੀਤਾ ਗਿਆ ਹੈ।
Image Source: Instagram
ਮੀਡੀਆ ਰਿਪੋਰਟ ਮੁਤਾਬਕ 'ਸ਼ਕਤੀਮਾਨ' ਦੇ ਨਿਰਮਾਤਾਵਾਂ ਨੇ ਰਣਵੀਰ ਸਿੰਘ ਨੂੰ ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਰਣਵੀਰ ਨੇ ਪ੍ਰਸਤਾਵ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ। ਪਰ ਉਸ ਨੇ ਅਜੇ ਤੱਕ ਇਹ ਫਿਲਮ ਸਾਈਨ ਨਹੀਂ ਕੀਤੀ ਹੈ।
ਇਹ ਸੁਪਰਹੀਰੋ ਫਿਲਮ ਸੋਨੀ ਪਿਕਚਰਜ਼ ਅਤੇ ਮੁਕੇਸ਼ ਖੰਨਾ ਦੀ ਭੀਸ਼ਮ ਇੰਟਰਨੈਸ਼ਨਲ ਦੇ ਬੈਨਰ ਹੇਠ ਬਣੇਗੀ। ਰਿਪੋਰਟ 'ਚ ਅੱਗੇ ਕਿਹਾ ਗਿਆ ਹੈ, 'ਮੇਕਰਸ ਨੂੰ ਲੱਗਦਾ ਹੈ ਕਿ ਰਣਵੀਰ ਇਸ ਸੁਪਰਹੀਰੋ ਦੇ ਕਿਰਦਾਰ ਨੂੰ ਪਰਦੇ 'ਤੇ ਕੁਦਰਤੀ ਤੌਰ 'ਤੇ ਨਿਭਾ ਸਕਦੇ ਹਨ। ਅਦਾਕਾਰ ਅਤੇ ਉਸ ਦੀ ਟੀਮ ਨਾਲ ਗੱਲਬਾਤ ਚੱਲ ਰਹੀ ਹੈ। ਇਸ ਸਬੰਧੀ ਜਦੋਂ ਮੁਕੇਸ਼ ਖੰਨਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
Image Source: Instagram
ਹੋਰ ਪੜ੍ਹੋ: ਪਿਤਾ ਇਰਫਾਨ ਖਾਨ ਨੂੰ ਯਾਦ ਕਰ ਭਾਵੁਕ ਹੋਏ ਬਾਬਿਲ ਖਾਨ, ਸ਼ੇਅਰ ਕੀਤੀਆਂ ਪਿਤਾ ਦੇ ਨਾਲ ਬਚਪਨ ਦੀਆਂ ਤਸਵੀਰਾਂ
ਰਣਵੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ 'ਜੈਸ਼ਭਾਈ ਜੋਰਦਾਰ' 'ਚ ਨਜ਼ਰ ਆਏ। ਰਣਵੀਰ ਸਿੰਘ ਦੀ ਇਹ ਫਿਲਮ ਭਾਵੇਂ ਹੀ ਬਾਕਸ ਆਫਿਸ 'ਤੇ ਫਲਾਪ ਰਹੀ ਹੋਵੇ ਪਰ ਇਸ ਦਾ ਉਨ੍ਹਾਂ ਦੇ ਕੰਮ 'ਤੇ ਜ਼ਿਆਦਾ ਅਸਰ ਨਹੀਂ ਪਿਆ। ਰਣਵੀਰ ਅਗਲੀ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' 'ਚ ਆਲਿਆ ਭੱਟ ਨਾਲ ਨਜ਼ਰ ਆਉਣਗੇ।