ਲੋਹੜੀ ਦੇ ਗੀਤਾਂ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ, ਪੜ੍ਹੋ ਪੂਰੀ ਖ਼ਬਰ
ਲੋਹੜੀ ਦਾ ਤਿਉਹਾਰ (Lohri Festival) ਦੇਸ਼ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ । ਪਰ ਪੰਜਾਬ ‘ਚ ਇਸ ਤਿਉਹਾਰ ਨੂੰ ਲੈ ਕੇ ਖ਼ਾਸ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ । ਇਸ ਤਿਉਹਾਰ ਦਾ ਸਾਰਾ ਸਾਲ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ । ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਤਿਉਹਾਰ ਨੂੰ ਮਨਾਉਣ ਦੀ ਰੀਤ ਕਦੋਂ ਤੋਂ ਸ਼ੁਰੂ ਹੋਈ ।
image Source : Googleਹੋਰ ਪੜ੍ਹੋ : ਹਰਿੰਦਰ ਭੁੱਲਰ ਆਪਣੇ ਦਾਦੇ ਦੇ ਜੱਦੀ ਘਰ ਨੂੰ ਵੇਖਣ ਪਾਕਿਸਤਾਨ ਪਹੁੰਚੇ, ਪੁਰਖਿਆਂ ਦੇ ਜੱਦੀ ਘਰ ਨੂੰ ਵੇਖ ਹੋਏ ਭਾਵੁਕ
ਇਤਿਹਾਸ ਮੁਤਾਬਕ ਪ੍ਰਾਚੀਨ ਸਮੇਂ 'ਚ ਇੱਕ ਰਾਜਾ ਹੁੰਦਾ ਸੀ ਜੋ ਕਿ ਅਕਸਰ ਗਰੀਬ ਅਤੇ ਮਜ਼ਲੂਮ ਲੋਕਾਂ ਨਾਲ ਧੱਕਾ ਕਰਦਾ ਸੀ । ਉਹ ਗਰੀਬ ਕੁੜੀ ਜਿਸ ਨੂੰ ਵੀ ਉਹ ਪਸੰਦ ਕਰਦਾ ਸੀ ਉਹ ਚੁੱਕ ਕੇ ਲੈ ਜਾਂਦਾ ਸੀ ।ਇਸੇ ਤਰ੍ਹਾਂ ਇੱਕ ਪੰਡਤ ਜਿਸ ਦੀਆਂ ਕਿ ਦੋ ਧੀਆਂ ਸਨ ਸੁੰਦਰੀ ਅਤੇ ਮੁੰਦਰੀ ਜਿਨ੍ਹਾਂ ਦਾ ਵਿਆਹ ਉਸ ਨੇ ਤੈਅ ਕੀਤਾ ਹੋਇਆ ਸੀ । ਪਰ ਰਾਜੇ ਦੇ ਡਰੋਂ ਉਹ ਰਾਤ ਨੂੰ ਹੀ ਆਪਣੀਆਂ ਦੋਨਾਂ ਧੀਆਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਰਸਤੇ 'ਚ ਦੁੱਲਾ ਭੱਟੀ (Dulla Bhatti) ਨਾਂਅ ਦਾ ਬਹਾਦਰ ਯੋਧਾ ਪੰਡਤ ਨੂੰ ਮਿਲਿਆ ।
image Source : google
ਹੋਰ ਪੜ੍ਹੋ : ਹਰਭਜਨ ਮਾਨ ਦੇ ਨਵੇਂ ਗੀਤ ‘ਸ਼ਰਾਰਾ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਗਾਇਕ ਨੇ ਪਿਆਰ ਦੇਣ ਲਈ ਕੀਤਾ ਸ਼ੁਕਰੀਆ ਅਦਾ
ਦੁੱਲਾ ਭੱਟੀ ਨੇ ਜਦੋਂ ਪੰਡਤ ਨੂੰ ਆਪਣੀਆਂ ਦੋਹਾਂ ਧੀਆਂ ਨੂੰ ਅੱਧੀ ਰਾਤ ਨੂੰ ਨਾਲ ਲਿਜਾਣ ਦਾ ਕਾਰਨ ਪੁੱਛਿਆ ਤਾਂ ਪੰਡਤ ਨੇ ਆਪਣੀ ਸਾਰੀ ਵਿਥਿਆ ਸੁਣਾਈ ।ਜਿਸ ਤੋਂ ਬਾਅਦ ਦੁੱਲਾ ਭੱਟੀ ਨੇ ਉਸੇ ਜੰਗਲ 'ਚ ਦੋਨਾਂ ਕੁੜੀਆਂ ਦਾ ਕੰਨਿਆ ਦਾਨ ਖੁਦ ਕੀਤਾ ਅਤੇ ਦੋਹਾਂ ਦੇ ਫੇਰੇ ਉਸ ਜੰਗਲ 'ਚ ਹੀ ਕਰਵਾਏ । ਇਸੇ ਲਈ ਇਸ ਲੋਕ ਨਾਇਕ ਦੀ ਬਹਾਦਰੀ ਨੂੰ ਲੋਹੜੀ (Lohri 2023) ਦੇ ਮੌਕੇ 'ਤੇ ਯਾਦ ਕੀਤਾ ਜਾਂਦਾ ਹੈ ।
image Source : Google
ਲੋਹੜੀ ਦੇ ਗੀਤਾਂ ‘ਚ ਵੀ ਦੁੱਲਾ ਭੱਟੀ ਦਾ ਜ਼ਿਕਰ ਆਉਂਦਾ ਹੈ । ‘ਸੁੰਦਰ ਮੁੰਦਰੀਏ ਹੋ ,ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ,ਹੋ ।ਪੰਜਾਬ ‘ਚ ਲੋਹੜੀ ਦਾ ਤਿਉਹਾਰ ਬੱਚਾ ਪੈਦਾ ਹੋਣ ਦੀ ਖੁਸ਼ੀ ‘ਚ ਮਨਾਇਆ ਜਾਂਦਾ ਹੈ । ਇਸ ਦੇ ਨਾਲ ਹੀ ਜਿਨ੍ਹਾਂ ਘਰਾਂ ‘ਚ ਮੁੰਡਿਆਂ ਦਾ ਵਿਆਹ ਹੋਇਆ ਹੁੰਦਾ ਹੈ । ਉਨ੍ਹਾਂ ਘਰਾਂ ‘ਚ ਵੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਮੁੰਡਿਆਂ ਅਤੇ ਕੁੜੀਆਂ ਦੀਆਂ ਟੋਲੀਆਂ ਲੋਹੜੀ ਮੰਗਣ ਲਈ ਜਾਂਦੀਆਂ ਹਨ । ਲੋਹੜੀ ਮੰਗਣ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਤਿਲ,ਗੁੜ, ਰਿਉੜੀਆਂ ਅਤੇ ਮੂੰਗਫਲੀ ਦਿੱਤੀ ਜਾਂਦੀ ਹੈ ।