ਆਪਣੀ ਪਸੰਦ ਦੀ ਗਾਇਕਾ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ਦਿਵਾਉਣ ਲਈ ਵੋਟ ਕਰੋ

Reported by: PTC Punjabi Desk | Edited by: Rupinder Kaler  |  November 27th 2018 01:09 PM |  Updated: November 29th 2018 01:11 PM

ਆਪਣੀ ਪਸੰਦ ਦੀ ਗਾਇਕਾ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ਦਿਵਾਉਣ ਲਈ ਵੋਟ ਕਰੋ

ਪੀਟੀਸੀ ਨੈਟਵਰਕ ਵੱਲੋਂ 8 ਦਸੰਬਰ 2018 ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਦੇ ਟੋਪ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾਵੇਗਾ । ਪੀਟੀਸੀ ਨੈਟਵਰਕ ਦੇ 8 ਦੰਸਬਰ ਨੂੰ ਹੋਣ ਵਾਲੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ । ਮਸ਼ਹੂਰ ਗਾਇਕ ਅਤੇ ਰੈਪਰ ਬੋਹੀਮੀਆ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬਣਗੇ । ਪਰ ਇਸ ਪ੍ਰੋਗਰਾਮ ਦਾ ਹੁਣ ਤੋਂ ਹੀ ਆਗਾਜ਼ ਹੋ ਗਿਆ ਹੈ ਕਿਉਂਕਿ ਇਸ ਅਵਾਰਡ ਲਈ ਵੋਟਿੰਗ ਸ਼ੁਰੂ ਹੋ ਗਈ ਹੈ ਜਿਸ ਵਿੱਚ ਲੋਕ ਵੀ ਵੱਧ ਚੜ ਕੇ ਹਿੱਸਾ ਲੈ ਰਹੇ ਹਨ ਤੇ ਆਪਣੇ ਮਨ ਪਸੰਦ ਗਾਇਕਾਂ ਦੇ ਗਾਣੇ ਨੂੰ ਵੋਟ ਕਰ ਰਹੇ ਹਨ । ਇਸ ਵਾਰ ‘Best Pop Vocalist Award (female category) ਕੈਟਾਗਿਰੀ ਲਈ ਜਿਨ੍ਹਾਂ ਗਾਣਿਆਂ ਨੂੰ ਨੋਮੀਨੇਟ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹਨ :-

ArtistSong
Kaur BSunakhi
Miss PoojaTu Meri Care Ni Karda
Nimrat KhairaBrobar Boli
Rupinder HandaJodiyan
Sunanda SharmaMorni

ਜੇਕਰ ਤੁਸੀਂ ਇਹਨਾਂ ਗਾਇਕਾਂ ਵਿੱਚੋਂ ਆਪਣੇ ਪਸੰਦੀਦਾ ਗਾਇਕ ਨੂੰ ਇਹ ਅਵਾਰਡ ਜਿੱਤਵਾਉਣਾ ਚਾਹੁੰਦੇ ਹੋ ਤਾਂ ਵੋਟ ਕਰੋ ।ਗਾਇਕਾਂ ਨੂੰ ਵੋਟ ਕਰਨ ਲਈ ਤੁਸੀਂ ਸਾਡੀ ਵੈੱਬਸਾਇਟ  https://www.ptcpunjabi.co.in/voting/  'ਤੇ ਲੋਗਇਨ ਕਰ ਸਕਦੇ ਹੋ ।  ਇਹਨਾਂ ਗਾਇਕਾਂ ਦੇ ਜਿਸ ਗਾਣੇ ਨੂੰ ਨੋਮੀਨੇਟ ਕੀਤਾ ਗਿਆ ਹੈ ਉਹ ਇਸ ਤਰਾਂ ਹਨ । ਤੁਹਾਡੇ ਵੱਲੋਂ ਚੁਣੇ ਗਏ ਗਾਇਕ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 '  ਨਾਲ ਨਵਾਜਿਆ ਜਾਵੇਗਾ । ਸੋ ਦੇਖਣਾ ਨਾ ਭੁੱਲਣਾ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 '  ਜੇ.ਐੱਲ.ਪੀ.ਐੱਲ ਗਰਾਉਂਡ ਮੋਹਾਲੀ ਵਿੱਚ 8 ਦਸੰਬਰ ਨੂੰ । ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ ਚੈਨਲ 'ਤੇ ਕੀਤਾ ਜਾਵੇਗਾ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network