ਕੌਣ ਹੈ ਇਹ ਸ਼ਖਸ ਜੋ ਹਰ ਸਮੇਂ ਦਿਸ਼ਾ ਪਟਾਨੀ ਦੇ ਕਰੀਬ ਰਹਿੰਦਾ ਹੈ, ਸੋਸ਼ਲ ਮੀਡੀਆ ਉੱਤੇ ਛਾਈਆਂ ਤਸਵੀਰਾਂ
Disha Patani news: ਬੀਤੇ ਦਿਨੀਂ ਬਾਲੀਵੁੱਡ ਦੇ ਚਾਕਲੈਟੀ ਬੁਆਏ ਕਾਰਤਿਕ ਆਰੀਅਨ ਨੇ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਖ਼ਾਸ ਮੌਕੇ ਉੱਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ ਸਨ। ਇਨ੍ਹਾਂ 'ਚ ਦਿਸ਼ਾ ਪਟਾਨੀ ਦਾ ਨਾਂ ਵੀ ਸ਼ਾਮਲ ਹੈ। ਦਿਸ਼ਾ ਦੇ ਨਾਲ ਹੈਂਡਸਮ ਹੰਕ ਵੀ ਸੀ।
ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਉਸ ਨਾਲ ਨਜ਼ਰ ਆ ਚੁੱਕੀ ਹੈ। ਦੋਵਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਉਸਦਾ ਨਵਾਂ ਬੁਆਏਫ੍ਰੈਂਡ ਹੈ। ਟਾਈਗਰ ਨਾਲ ਬ੍ਰੇਕਅੱਪ ਦੀ ਖਬਰ ਤੋਂ ਬਾਅਦ ਦਿਸ਼ਾ ਨੂੰ ਇਸ ਵਿਅਕਤੀ ਨਾਲ ਦੇਖਿਆ ਜਾ ਰਿਹਾ ਹੈ। ਦੋਵਾਂ ਦੇ ਰਿਲੇਸ਼ਨ ਨੂੰ ਲੈ ਕੇ ਪਹਿਲਾਂ ਵੀ ਕਾਫੀ ਚਰਚਾ ਹੁੰਦੀ ਰਹੀ ਹੈ। ਆਓ ਜਾਣਦੇ ਹਾਂ ਦਿਸ਼ਾ ਦਾ ਇਹ ਨਵਾਂ ਦੋਸਤ ਕੌਣ ਹੈ।
image source: instagram
ਹੋਰ ਪੜ੍ਹੋ: ਰਸ਼ਮਿਕਾ ਮੰਡਨਾ ਨੇ ਵਿਜੈ ਦੇਵਰਕੋਂਡਾ ਨਾਲ ਕਰਵਾ ਲਿਆ ਹੈ ਵਿਆਹ? ਦੋਵਾਂ ਦੇ ਵਿਆਹ ਦੀ ਤਸਵੀਰ ਹੋਈ ਵਾਇਰਲ!
image source: instagram
ਕਾਰਤਿਕ ਆਰੀਅਨ ਦੇ ਜਨਮਦਿਨ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਇਸ 'ਚ ਦਿਸ਼ਾ ਪਟਨੀ ਸਫੇਦ ਪਹਿਰਾਵੇ 'ਚ ਇੱਕ ਵਿਅਕਤੀ ਨਾਲ ਨਜ਼ਰ ਆ ਰਹੀ ਹੈ। ਉੱਧਰ ਕਾਰ ਵਿੱਚੋਂ ਦਿਸ਼ਾ ਜੋ ਕਿ ਇਸ ਖ਼ਾਸ ਸਖ਼ਸ਼ ਦੇ ਨਾਲ ਬਾਹਰ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਦੋਵੇਂ ਪਪਰਾਜੀ ਦੇ ਲਈ ਪੋਜ਼ ਦਿੰਦੇ ਹੋਏ ਨਜ਼ਰ ਆਏ। ਇਸ ਵੀਡੀਓ 'ਤੇ ਕਈ ਟਿੱਪਣੀਆਂ ਆ ਰਹੀਆਂ ਹਨ।
image source: instagram
ਇੱਕ ਯੂਜ਼ਰ ਲਿਖਿਆ ਹੈ- ‘ਇਹ ਕੌਣ ਹੈ? ਜੇਕਰ ਇਹ ਦਿਸ਼ਾ ਦਾ ਨਵਾਂ ਬੁਆਏਫ੍ਰੈਂਡ ਹੈ ਤਾਂ ਉਹ ਟਾਈਗਰ ਤੋਂ ਕਾਫੀ ਬਿਹਤਰ ਨਜ਼ਰ ਆ ਰਿਹਾ ਹੈ। ਦਿਸ਼ਾ ਲਈ ਵਧੀਆ’। ਕਈ ਲੋਕਾਂ ਨੇ ਟਿੱਪਣੀ ਕੀਤੀ ਹੈ ਕਿ ਦਿਸ਼ਾ ਦਾ ਨਵਾਂ ਬੁਆਏਫ੍ਰੈਂਡ ਟਾਈਗਰ ਤੋਂ ਬਿਹਤਰ ਹੈ। ਜੇਕਰ ਤੁਸੀਂ ਹੁਣ ਤੱਕ ਨਹੀਂ ਜਾਣਦੇ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਲੜਕਾ ਕੌਣ ਹੈ।
ਦਿਸ਼ਾ ਦੇ ਨਵੇਂ ਦੋਸਤ ਦਾ ਨਾਂ ਅਲੈਗਜ਼ੈਂਡਰ ਅਲੈਕਸ ਇਲਿਕ ਹੈ। ਇੰਸਟਾ ਬਾਇਓ ਦੇ ਅਨੁਸਾਰ, ਅਲੈਗਜ਼ੈਂਡਰ ਇੱਕ ਮਾਡਲ ਅਤੇ ਅਦਾਕਾਰ ਹੈ। ਉਹ ਸਰਬੀਆ ਦਾ ਰਹਿਣ ਵਾਲਾ ਹੈ ਅਤੇ ਦਿਸ਼ਾ ਦਾ ਜਿੰਮ ਟ੍ਰੇਨਰ ਹੈ। ਉਸ ਦੇ ਇੰਸਟਾ ਅਕਾਊਂਟ 'ਤੇ ਨਜ਼ਰ ਮਾਰੀਏ ਤਾਂ ਉਸ ਦੀਆਂ ਤਸਵੀਰਾਂ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨਾਲ ਹਨ। ਹਾਲਾਂਕਿ ਦਿਸ਼ਾ ਨਾਲ ਉਨ੍ਹਾਂ ਦੀਆਂ ਕਈ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਗੌਸਿਪ ਗਲਿਆਰਿਆਂ 'ਚ ਦੋਵਾਂ ਦੇ ਅਫੇਅਰ ਦੀਆਂ ਜ਼ੋਰਦਾਰ ਚਰਚਾਵਾਂ ਹਨ।
View this post on Instagram