ਕੌਣ ਹੈ ਗਾਇਕ 'SHUBH' ਤੇ ਕਲਾਕਾਰ ਰਵਨੀਤ ਨਾਲ ਕੀ ਹੈ ਸਬੰਧ? ਮਹਿਜ਼ ਪੰਜ ਗੀਤਾਂ ਨਾਲ ਹੀ ਸੋਸ਼ਲ ਮੀਡੀਆ ‘ਤੇ ਪਾ ਰੱਖੀ ਹੈ ਧੱਕ

Reported by: PTC Punjabi Desk | Edited by: Lajwinder kaur  |  October 18th 2022 06:16 PM |  Updated: October 18th 2022 06:21 PM

ਕੌਣ ਹੈ ਗਾਇਕ 'SHUBH' ਤੇ ਕਲਾਕਾਰ ਰਵਨੀਤ ਨਾਲ ਕੀ ਹੈ ਸਬੰਧ? ਮਹਿਜ਼ ਪੰਜ ਗੀਤਾਂ ਨਾਲ ਹੀ ਸੋਸ਼ਲ ਮੀਡੀਆ ‘ਤੇ ਪਾ ਰੱਖੀ ਹੈ ਧੱਕ

Who is singer Shubha?: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉੱਭਰਦਾ ਹੋਇਆ ਗਾਇਕ ਸ਼ੁਭ, ਏਨੀਂ ਦਿਨੀਂ ਆਪਣੇ ਗੀਤਾਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਛਾਏ ਹੋਏ ਹਨ। ਜੀ ਹਾਂ 2022 ਦਾ ਨਵਾਂ ਗਾਇਕ ਸ਼ੁਭ, ਜਿਸ ਨੇ ਮਹਿਜ਼ ਆਪਣੇ ਪੰਜ ਗੀਤਾਂ ਦੇ ਨਾਲ ਸੋਸ਼ਲ ਮੀਡੀਆ ਅਤੇ ਯੂਟਿਊਬ ਉੱਤੇ ਧਮਾਲ ਮਚਾ ਰੱਖੀ ਹੈ। ਲੋਕੀਂ ਗੂਗਲ ‘ਤੇ ਗਾਇਕ ਸ਼ੁਭ ਨੂੰ ਸਰਚ ਕਰ ਰਹੇ ਹਨ। ਪਰ ਅਜੇ ਤੱਕ ਸ਼ੁੱਭ ਨੇ ਕੋਈ ਇੰਟਰਵਿਊਜ਼ ਨਹੀਂ ਦਿੱਤਾ ਹੈ। ਫੈਨਜ਼ ਵੀ ਸ਼ੁਭ ਬਾਰੇ ਜਾਨਣਾ ਚਾਹੁੰਦੇ ਹਨ। ਆਓ ਜਾਣਦੇ ਹਾਂ Shubha ਦੇ ਨਾਲ ਜੁੜੀਆਂ ਕੁਝ ਗੱਲਾਂ ਬਾਰੇ। ਜੀ ਹਾਂ ਸ਼ੁਭ ਭਾਵੇਂ ਅਜੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ, ਪਰ ਉਨ੍ਹਾਂ ਦੇ ਭਰਾ ਇਸ ਇੰਡਸਟਰੀ ਦੇ ਨਾਮੀ ਕਲਾਕਾਰ ਹਨ।

know about singer shubh image source: instagram

ਹੋਰ ਪੜ੍ਹੋ : ਕਿਲੀ ਪਾਲ ਨੇ ਆਪਣਾ ਜਲੇਬੀ ਵਾਲਾ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ‘ਭਾਰਤ ਬੇਹੱਦ ਯਾਦ ਆ ਰਿਹਾ ਹੈ’, ਦੇਖੋ ਵੀਡੀਓ

punjabi singer shubh image source: instagram

ਸ਼ੁਭ ਦਾ ਗਾਇਕ/ਐਕਟਰ ਰਵਨੀਤ ਨਾਲ ਕੀ ਸਬੰਧ ਹੈ?

ਸ਼ੁਭ ਅਜੇ ਤੱਕ ਪੰਜ ਗੀਤ Baller, No Love, We Rollin, Elevated, Offshore ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਇਨ੍ਹਾਂ ਸਾਰੇ ਹੀ ਗੀਤਾਂ ਨੇ ਵੱਡੀ ਗਿਣਤੀ ‘ਚ ਵਿਊਜ਼ ਹਾਸਿਲ ਕੀਤੇ ਹਨ। ਦੱਸ ਦਈਏ ਸ਼ੁਭ ਕੈਨੇਡਾ ‘ਚ ਰਹਿੰਦੇ ਹਨ। ਇੰਸਟਾਗ੍ਰਾਮ ਉੱਤੇ ਕਲਾਕਾਰਾਂ ਅਤੇ ਦਰਸ਼ਕਾਂ ਨੇ ਸ਼ੁਭ ਦੇ ਗੀਤਾਂ ਉੱਤੇ ਜੰਮ ਕੇ ਰੀਲਸ ਬਣਾਈਆਂ ਹਨ। ਦੱਸ ਦਈਏ ਸ਼ੁਭ ਪੰਜਾਬੀ ਗਾਇਕ ਤੇ ਐਕਟਰ ਰਵਨੀਤ ਦਾ ਛੋਟਾ ਭਰਾ ਹੈ। ਰਵਨੀਤ ਜੋ ਕਿ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਨਾਮੀ ਕਲਾਕਾਰ ਹਨ।

singer shubh image source: instagram

ਵਿਰਾਟ ਕੋਹਲੀ ਨਾਲ ਸ਼ੁਭ ਨਾਲ ਕੀ ਕਨੈਕਸ਼ਨ ਹੈ?

ਕੀ ਤੁਹਾਨੂੰ ਪਤਾ ਹੈ ਵਿਰਾਟ ਤੇ ਸ਼ੁਭ ਦਾ ਵੀ ਕੋਈ ਕਨੈਕਸ਼ਨ ਹੈ। ਜੀ ਹਾਂ ਵਿਰਾਟ ਨੇ ਅਪ੍ਰੈਲ ਮਹੀਨੇ ‘ਚ ਇੱਕ ਡਾਂਸਰ ਦੀ ਵੀਡੀਓ ਨੂੰ ਸ਼ੇਅਰ ਕੀਤਾ ਸੀ, ਜੋ ਕਿ ਸ਼ੁੱਭ ਦੇ ਗੀਤ ਨੋ ਲਵ ਉੱਤੇ ਡਾਂਸ ਕਰ ਰਿਹਾ ਸੀ। ਇਸ ਵੀਡੀਓ ਉੱਤੇ ਵਿਰਾਟ ਨੇ ਕਮੈਂਟ ਵੀ ਕੀਤਾ ਸੀ ਕਿ ਏਨੀਂ ਦਿਨੀਂ ਮੇਰਾ ਪਸੰਦੀਦਾ ਗਾਇਕ ਸ਼ੁਭ। ਉਨ੍ਹਾਂ ਨੇ ਸ਼ੁਭ ਨੂੰ ਆਪਣੀ ਸ਼ੁਭਕਾਮਨਾਵਾਂ ਵੀ ਦਿੱਤੀਆਂ ਸਨ। ਵਿਰਾਟ ਸ਼ੁੱਭ ਨੂੰ ਇੰਸਟਾਗ੍ਰਾਮ ਅਕਾਊਂਟ ਉੱਤੇ ਫਾਲੋ ਵੀ ਕਰਦੇ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network