ਕੌਣ ਹੈ ਈਸ਼ਾ ਰਿਖੀ, ਜਿਸ ਨਾਲ ਬਾਦਸ਼ਾਹ ਦਾ ਜੋੜਿਆ ਜਾ ਰਿਹਾ ਹੈ ਨਾਮ
Badshah’s rumoured lady love: ਗਾਇਕ ਅਤੇ ਰੈਪਰ ਬਾਦਸ਼ਾਹ ਅਕਸਰ ਆਪਣੇ ਗੀਤਾਂ ਕਰਕੇ ਖੂਬ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਬਾਦਸ਼ਾਹ ਦੇ ਗੀਤ ਬਹੁਤ ਹਿੱਟ ਅਤੇ ਟ੍ਰੈਂਡ ਕਰਦੇ ਹਨ। ਜਿਸ ਕਰਕੇ ਪ੍ਰਸ਼ੰਸਕ ਵੀ ਬਾਦਸ਼ਾਹ ਦੇ ਗੀਤਾਂ ਉੱਤੇ ਖੂਬ ਪਿਆਰ ਲੁਟਾਉਂਦੇ ਹਨ। ਅਜਿਹੇ 'ਚ ਇੱਕ ਵਾਰ ਫਿਰ ਬਾਦਸ਼ਾਹ ਚਰਚਾ 'ਚ ਹਨ ਪਰ ਇਸ ਵਾਰ ਕਾਰਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ।
ਬਾਦਸ਼ਾਹ ਕਰੀਬ ਦੋ ਸਾਲ ਪਹਿਲਾਂ ਪਤਨੀ ਜੈਸਮੀਨ ਤੋਂ ਵੱਖ ਹੋ ਗਏ ਸਨ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਪਿਛਲੇ ਇੱਕ ਸਾਲ ਤੋਂ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨਾਲ ਰਿਲੇਸ਼ਨਸ਼ਿਪ ਵਿੱਚ ਹਨ। ਅਜਿਹੇ 'ਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਈਸ਼ਾ ਰਿਖੀ ਕੌਣ ਹੈ, ਜਿਸ ਦੇ ਨਾਲ ਬਾਦਸ਼ਾਹ ਦਾ ਨਾਂ ਜੋੜਿਆ ਜਾ ਰਿਹਾ ਹੈ।
Image Source : Instagram
ਹੋਰ ਪੜ੍ਹੋ : ‘ਛੱਲੇ ਮੁੰਦੀਆਂ’ ਫ਼ਿਲਮ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਐਮੀ, ਮੈਂਡੀ ਤੇ ਕੁਲਵਿੰਦਰ ਵਿਆਹ ਨੂੰ ਲੈ ਕੇ ਪਏ ਭੰਬਲਭੂਸੇ ‘ਚ
ਤੁਹਾਨੂੰ ਦੱਸ ਦੇਈਏ ਕਿ ਈਸ਼ਾ ਅਤੇ ਬਾਦਸ਼ਾਹ ਬਾਰੇ ਅਜੇ ਤੱਕ ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਦੋਹਾਂ ਨੇ ਆਪਣੇ ਪਰਿਵਾਰ ਨੂੰ ਰਿਸ਼ਤੇ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਬਾਦਸ਼ਾਹ ਅਤੇ ਈਸ਼ਾ ਦੀ ਮੁਲਾਕਾਤ ਇੱਕ ਕਾਮਨ ਫ੍ਰੈਂਡ ਦੀ ਪਾਰਟੀ 'ਚ ਹੋਈ ਸੀ। ਦੋਵੇਂ ਜਲਦੀ ਹੀ ਦੋਸਤ ਬਣ ਗਏ ਅਤੇ ਫਿਰ ਰਿਸ਼ਤੇ ਵਿੱਚ ਆ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਿਛਲੇ ਇੱਕ ਸਾਲ ਤੋਂ ਰਿਲੇਸ਼ਨਸ਼ਿਪ ਵਿੱਚ ਹਨ।
Image Source : Instagram
ਦੱਸ ਦਈਏ ਸਾਲ 2019 ਆਈ ਦੋ ਦੂਣੀ ਪੰਜ ਫਿਲਮ ਨੂੰ ਰੈਪ ਸਟਾਰ ਬਾਦਸ਼ਾਹ ਪ੍ਰੋਡਿਊਸ ਕੀਤਾ ਸੀ ਤੇ ਇਸ ਫ਼ਿਲਮ ‘ਚ ਮੁੱਖ ਕਿਰਦਾਰ ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਸਨ।
ਜਿਵੇਂ ਕਿ ਸਭ ਜਾਣਦੇ ਨੇ ਕਿ ਈਸ਼ਾ ਰਿਖੀ ਇੱਕ ਪੰਜਾਬੀ ਅਦਾਕਾਰਾ ਹੈ, ਅਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਈਸ਼ਾ ਰਿਖੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2013 'ਚ ਫਿਲਮ Jatt Boys Putt Jattan De ਦੇ ਨਾਲ ਕੀਤੀ ਸੀ। ਈਸ਼ਾ ਰਿਖੀ ਪੰਜਾਬੀ ਸਿਨੇਮਾ ਦੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ।
Image Source : Instagram
ਤੁਹਾਨੂੰ ਦੱਸ ਦੇਈਏ ਕਿ ਈਸ਼ਾ ਨੇ ਬਾਲੀਵੁੱਡ 'ਚ ਵੀ ਕੰਮ ਕੀਤਾ ਹੈ ਅਤੇ ਫਿਲਮ 'ਨਵਾਬਜ਼ਾਦੇ' ਨਾਲ ਡੈਬਿਊ ਕੀਤਾ ਹੈ। ਈਸ਼ਾ ਆਖਰੀ ਵਾਰ ਫਿਲਮ ਮਿੰਦੋ ਤਸੀਲਦਾਰਨੀ ‘ਚ ‘ਜੀਤੋ’ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ। ਫਿਲਮਾਂ ਤੋਂ ਇਲਾਵਾ ਈਸ਼ਾ ਰਿਖੀ ਕਈ ਮਿਊਜ਼ਿਕ ਵੀਡੀਓਜ਼ 'ਚ ਵੀ ਆਪਣਾ ਜਲਵਾ ਬਿਖੇਰ ਚੁੱਕੀ ਹੈ।