ਨੌਰਾ ਫਤੇਹੀ ਦੀ ਵੀਡੀਓ ਬਨਾਉਣ ਦੇ ਚੱਕਰ ‘ਚ ਇਹ ਸ਼ਖਸ ਡਿੱਗਿਆ ਮੁੱਧੜੇ ਮੂੰਹ, ਅਦਾਕਾਰਾ ਨੇ ਕਿਹਾ ‘ਸੰਭਲ ਕੇ ਗਿਰੋ’, ਵੀਡੀਓ ਹੋ ਰਿਹਾ ਵਾਇਰਲ
ਨੌਰਾ ਫਤੇਹੀ (Nora Fatehi) ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ (Video Viral) ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਦਾ ਇੱਕ ਫੈਨ ਉਸ ਦਾ ਵੀਡੀਓ ਬਣਾ ਰਿਹਾ ਸੀ । ਪਰ ਇਸੇ ਦੌਰਾਨ ਉਹ ਵੀਡੀਓ ਬਣਾਉਂਦਾ ਬਣਾਉਂਦਾ ਡਿੱਗ ਪਿਆ ।
ਜਿਸ ‘ਤੇ ਨੌਰਾ ਨੇ ਉਸ ਨੂੰ ਉਠਾਇਆ ਅਤੇ ਕਿਹਾ ਕਿ ‘ਸੰਭਲ ਕੇ ਗਿਰੋ’।ਜਿਸ ਤੋਂ ਬਾਅਦ ਕਈ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਨੌਰਾ ਫਤੇਹੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਨੌਰਾ ਦੇ ਇਸ ਰਵੱਈਏ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।
ਨੌਰਾ ਫਤੇਹੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ‘ਚ ਉਹ ਆਪਣੇ ਡਾਂਸ ਦੇ ਲਈ ਜਾਣੀ ਜਾਂਦੀ ਹੈ ।ਸੋਸ਼ਲ ਮੀਡੀਆ ‘ਤੇ ਉਸ ਦੇ ਡਾਂਸ ਦੇ ਵੀਡੀਓ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਉਹ ਕਈ ਰਿਆਲਟੀ ਸ਼ੋਅਜ਼ ‘ਚ ਬਤੌਰ ਜੱਜ ਵੀ ਨਜ਼ਰ ਆ ਚੁੱਕੀ ਹੈ ਅਤੇ ਆਪਣੇ ਡਾਂਸ ਮੂਵਸ ਦੇ ਲਈ ਜਾਣੀ ਜਾਂਦੀ ਹੈ । ਅਦਾਕਾਰਾ ਕਈ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ ।
ਗੁਰੂ ਰੰਧਾਵਾ ਦੇ ਨਾਲ ਵੀ ਇੱਕ ਗੀਤ ‘ਚ ਕੰਮ ਕਰ ਚੁੱਕੀ ਹੈ ।ਉਹ ਕੈਨੇਡਾ ਦੀ ਰਹਿਣ ਵਾਲੀ ਹੈ ਪਰ ਹੁਣ ਉਸ ਨੇ ਆਪਣੇ ਡਾਂਸ ਦੇ ਨਾਲ ਦੁਨੀਆ ਭਰ ‘ਚ ਪਛਾਣ ਬਣਾਈ ਹੈ ।ਇਨ੍ਹੀਂ ਦਿਨੀਂ ਉਹ ਠੱਗ ਸੁਕੇਸ਼ ਦੇ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਵੀ ਚਰਚਾ ‘ਚ ਹੈ ।
View this post on Instagram