ਦੱਸੋ ਦੇਵ ਖਰੌੜ ਦਾ ਕਿਹੜਾ ਕਿਰਦਾਰ ਹੈ ਪਸੰਦ ਬਲੈਕੀਆ, ਡਾਕੂਆ ਦਾ ਮੁੰਡਾ ਜਾਂ ਰੁਪਿੰਦਰ ਗਾਂਧੀ
ਦੇਵ ਖਰੌੜ ਜਿਨ੍ਹਾਂ ਨੇ ਵੱਡੇ ਪਰਦੇ ਉੱਤੇ ਆਪਣੀ ਅਦਾਕਾਰੀ ਦੇ ਨਾਲ ਅੱਗ ਲਗਾਈ ਹੋਈ ਹੈ। ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ਬਲੈਕੀਆ ਦਰਸ਼ਕਾਂ ਦੇ ਸਨਮੁਖ ਹੋਈ ਹੈ। ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੇਵ ਖਰੌੜ ਜਿਨ੍ਹਾਂ ਨੇ ਫ਼ਿਲਮ ‘ਚ ਬਲੈਕੀਆ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਵੱਲੋਂ ਨਿਭਾਈ ਗਈ ਅਦਾਕਾਰੀ ਸਿੱਧਾ ਲੋਕਾਂ ਦੇ ਜ਼ਹਿਨ ਨੂੰ ਛੂੰਹਦੀ ਹੈ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ‘ਚ ਕਾਮਯਾਬ ਰਹੇ ਨੇ।
View this post on Instagram
BLACKIA meets SINGHA song releasing on 29th April..movie releasing on 3 may 2019
ਹੋਰ ਵੇਖੋ:ਪੱਕੋ, ਗੁੱਡੀ ਜਾਂ ਬਸੰਤ ਕੌਰ ਦੱਸੋ ਸਿੰਮੀ ਚਾਹਲ ਦਾ ਕਿਹੜਾ ਕਿਰਦਾਰ ਹੈ ਬੈਸਟ
ਇਸ ਤੋਂ ਇਲਾਵਾ ਸਾਲ 2018 ‘ਚ ਡਾਕੂਆਂ ਦਾ ਮੁੰਡਾ ਫ਼ਿਲਮ ਆਈ ਸੀ ਜਿਸ ‘ਚ ਉਨ੍ਹਾਂ ਨੇ ਮਿੰਟੂ ਗੁਰੂਸਰੀਆ ਦੇ ਕਿਰਦਾਰ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਸੀ। ਇਸ ਕਿਰਦਾਰ ਨੂੰ ਵੀ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।
View this post on Instagram
ਗੱਲ ਕਰਦੇ ਹਾਂ ਦੇਵ ਖਰੌੜ ਦੀ ਰੁਪਿੰਦਰ ਗਾਂਧੀ ਫ਼ਿਲਮ ਦੀ ਜਿਸ ਨੂੰ ਤਰਨ ਮਾਨ ਵੱਲੋਂ ਬਹੁਤ ਸ਼ਾਨਦਾਰ ਡਾਇਰੈਕਟ ਕੀਤਾ ਗਿਆ ਸੀ। ਇਸ ਫ਼ਿਲਮ ‘ਚ ਰੁਪਿੰਦਰ ਗਾਂਧੀ ਦਾ ਕਿਰਦਾਰ ਨਿਭਾਇਆ ਸੀ। ਲੋਕਾਂ ਵੱਲੋਂ ਇਸ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਤੇ ਜਿਸਦੇ ਚਲਦੇ 2017 ‘ਚ ਇਸ ਫ਼ਿਲਮ ਦਾ ਸਿਕਵਲ ਰੁਪਿੰਦਰ ਗਾਂਧੀ 2 ਆਇਆ। ਦੇਵ ਖਰੌੜ ਦੇ ਹਰ ਕਿਰਦਾਰ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਜ਼ਿਆਦਾਤਰ ਸੱਚੀ ਕਹਾਣੀ ਦੇ ਕਰੈਕਟਰ ਹੀ ਹੁੰਦੇ ਹਨ।