ਪਰਵੀਨ ਬਾਬੀ ਨੂੰ ਕਿਉਂ ਲੱਗਦਾ ਸੀ ਅਮਿਤਾਬ ਬੱਚਨ ਤੋਂ ਡਰ
ਪਰਵੀਨ ਬਾਬੀ ਸੱਤਰ ਦੇ ਦਹਾਕੇ 'ਚ ਗਲੈਮਰਸ ਅਤੇ ਆਪਣੀ ਦਮਦਾਰ ਅਦਾਕਾਰੀ ਦੇ ਲਈ ਜਾਣੀ ਜਾਣ ਵਾਲੀ ਇਸ ਅਦਾਕਾਰਾ ਨੇ ਕਈ ਫਿਲਮਾਂ 'ਚ ਕੰਮ ਕੀਤਾ । ਉਨ੍ਹਾਂ ਨੇ ਸੱਤਰ ਦੇ ਦਹਾਕੇ 'ਚ ਹੀ ਅੱਜ ਦੇ ਦੌਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ । ਜਿਸ ਦਾ ਅੰਦਾਜ਼ਾ ਤੁਸੀਂ ਉਨ੍ਹਾਂ ਦੀਆਂ ਫਿਲਮਾਂ ਨੂੰ ਵੇਖ ਕੇ ਲਗਾ ਸਕਦੇ ਹੋ । ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਨਾਇਕਾਂ ਨਾਲ ਕੰਮ ਕੀਤਾ ।ਉਨ੍ਹਾਂ ਵਿੱਚੋਂ ਆਪਣੇ ਜ਼ਮਾਨੇ ਮਸ਼ਹੂਰ ਅਦਾਕਾਰ ਰਹੇ ਸ਼ਸ਼ੀ ਕਪੂਰ ਹੋਣ ਜਾਂ ਫਿਰ ਦੇਵ ਅਨੰਦ ਹਰ ਅਦਾਕਾਰ ਨਾਲ ਉਨ੍ਹਾਂ ਨੇ ਸਿਲਵਰ ਸਕਰੀਨ ਸਾਂਝਾ ਕੀਤਾ । ਪਰ ਬੋਲਡ ਅੰਦਾਜ਼ ਤੋਂ ਉਹ ਇੱਕ ਡਰਪੋਕ ਅਤੇ ਕਮਰੇ 'ਚ ਛਿਪ ਕੇ ਜਿਉਣ ਵਾਲੀ ਲਾਚਾਰ ਮਹਿਲਾ ਬਣ ਕੇ ਰਹਿ ਗਈ ।
ਹੋਰ ਵੇਖੋ : ਅਮਿਤਾਬ ਬੱਚਨ ਦੀ ਫ਼ਿਲਮ ‘ਠਗਸ ਆਫ ਹਿੰਦੋਸਤਾਨ’ ਦਾ ਦੂਸਰਾ ਪੋਸਟਰ ਹੋਇਆ ਰਿਲੀਜ਼
ਦਰਅਸਲ ਪਰਵੀਨ ਬਾਬੀ ਨੂੰ ਪਹਿਲੀ ਕਾਮਯਾਬੀ 'ਮਜਬੂਰ' ਫਿਲਮ 'ਚ ਮਿਲੀ ਸੀ ਜੋ ਉਨ੍ਹਾਂ ਨੇ ਅਮਿਤਾਬ ਬੱਚਨ ਨਾਲ ਕੀਤੀ ਸੀ । ਪਰਵੀਨ ਬਾਬੀ ਨੇ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ 'ਚ ਉਨ੍ਹਾਂ ਨਾਲ ਕੰਮ ਕੀਤਾ ਅਤੇ ਇਨ੍ਹਾਂ ਫਿਲਮਾਂ ਨੇ ਉਨ੍ਹਾਂ ਨੂੰ ਖੂਬ ਸ਼ੌਹਰਤ ਦਿਵਾਈ ਅਤੇ ਟਾਈਮਜ਼ ਦੇ ਕਵਰ 'ਤੇ ਥਾਂ ਬਨਾਉਣ ਵਾਲੀ ਉਹ ਪਹਿਲੀ ਬਾਲੀਵੁੱਡ ਅਦਾਕਾਰਾ ਸੀ ।ਜਿੰਨੀ ਕਾਮਯਾਬੀ ਉਨ੍ਹਾਂ ਨੂੰ ਰੀਲ ਲਾਈਫ 'ਚ ਮਿਲੀ ਓਨੀ ਹੀ ਉਨ੍ਹਾਂ ਦੀ ਰੀਅਲ ਲਾਈਫ ਨਾਕਾਮ ਸਾਬਿਤ ਹੋਈ । ਸਭ ਤੋਂ ਪਹਿਲਾਂ ਉਨ੍ਹਾਂ ਦਾ ਅਫੇਅਰ ਡੈਨੀ ਨਾਲ ਹੋਇਆ ਸੀ ਪਰ ਇਹ ਰਿਸ਼ਤਾ ਸਿਰੇ ਨਹੀਂ ਚੜਿਆ । ਇਸ ਤੋਂ ਬਾਅਦ ਕਬੀਰ ਬੇਦੀ ਨਾਲ ਉਸ ਨੂੰ ਪਿਆਰ ਹੋ ਗਿਆ ਪਰ ਇਹ ਪਿਆਰ ਵੀ ਪਰਵਾਨ ਨਾ ਚੜ ਸਕਿਆ । ਕਬੀਰ ਦੀ ਖਾਤਿਰ ਪਰਵੀਨ ਨੇ ਆਪਣੇ ਕਾਮਯਾਬ ਫਿਲਮੀ ਕਰੀਅਰ ਤੱਕ ਨੂੰ ਦਾਅ 'ਤੇ ਲਾ ਦਿੱਤਾ ਸੀ ।
ਪਰ ਕਬੀਰ ਬੇਦੀ ਨਾਲ ਵੀ ਬਹੁਤੇ ਦਿਨ ਉਨ੍ਹਾਂ ਦਾ ਸਬੰਧ ਨਾ ਨਿਭ ਸਕਿਆ ਅਤੇ ਇਸ ਤੋਂ ਬਾਅਦ ਉਹ ਮਹੇਸ਼ ਭੱਟ ਦੇ ਨਾਲ ਰੋਮਾਂਸ 'ਚ ਪੈ ਗਈ । ਪਰਵੀਨ ਬਾਬੀ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਹੀ ਮਹੇਸ਼ ਭੱਟ ਨੇ ਇੱਕ ਫਿਲਮ ਬਣਾਈ ਸੀ ਜਿਸਦਾ ਨਾਂਅ ਸੀ 'ਅਰਥ'।ਇਸ ਫਿਲਮ ਦੌਰਾਨ ਹੀ ਫਲਾਪ ਫਿਲਮ ਮੇਕਰ ਵਜੋਂ ਉਸ ਸਮੇਂ ਮਸ਼ਹੂਰ ਰਹੇ ਮਹੇਸ਼ ਭੱਟ ਦਾ ਕਰੀਅਰ ਤਾਂ ਚਮਕ ਉੱਠਿਆ ਪਰ ਪਰਵੀਨ ਬਾਬੀ ਅਜਿਹੀ ਸਥਿਤੀ 'ਚ ਪਹੁੰਚ ਗਈ ਕਿ ਡਿਪ੍ਰੈਸ਼ਨ 'ਚ ਚਲੀ ਗਈ ਅਤੇ ਉਸ ਦਾ ਮਾਨਸਿਕ ਸੰਤੁਲਨ ਵਿਗੜਣ ਲੱਗਿਆ ।
ਮਹੇਸ਼ ਭੱਟ ਨਾਲ ਰੋਮਾਂਸ ਦੌਰਾਨ ਹੀ ਪਰਵੀਨ ਬਾਬੀ ਇੱਕ ਮਾਨਸਿਕ ਰੋਗੀ ਬਣ ਗਈ । ਇਸ ਤੋਂ ਬਾਅਦ ਇਲਾਜ਼ ਲਈ ਅਮਰੀਕਾ ਵੀ ਗਈ ਪਰ ਉਥੇ ਵੀ ਉਸ ਦੀ ਬਿਮਾਰੀ ਦਾ ਕੋਈ ਇਲਾਜ਼ ਨਾ ਮਿਲਿਆ ।ਅਮਿਤਾਭ ਬੱਚਨ ਨਾਲ ਕਿਉਂਕਿ ਉਨ੍ਹਾਂ ਨੇ ਕਈ ਕਾਮਯਾਬ ਫਿਲਮਾਂ 'ਚ ਕੰਮ ਕੀਤਾ ਸੀ ।ਇਹ ਫਿਲਮਾਂ ਹਿੱਟ ਸਾਬਿਤ ਹੋਈਆਂ ਸਨ । ਉਹ ਆਪਣੇ ਆਪ ਨੂੰ ਅਮਿਤਾਭ ਬੱਚਨ ਤੋਂ ਅਸੁਰੱਖਿਅਤ ਮੰਨਣ ਲੱਗ ਪਈ ਸੀ ਅਤੇ ਆਪਣੀ ਬਿਮਾਰੀ ਦੌਰਾਨ ਅਕਸਰ ਅਮਿਤਾਭ ਨੂੰ ਵੇਖ ਕੇ ਡਰ ਜਾਂਦੀ ਸੀ ਕਿ ਉਹ ਮੈਨੂੰ ਮਾਰ ਦੇਵੇਗਾ । ਉਸ ਦਾ ਇਹ ਡਰ ਅਖੀਰ ਸਮੇਂ ਤੱਕ ਬਣਿਆ ਰਿਹਾ ਹੈ