ਮਾਤਾ ਦਾ ਭਜਨ ਨਾ ਗਾਉਣ ਕਰਕੇ ਕੁਦਰਤ ਨੇ ਦਿੱਤੀ ਸੀ ਨਰਿੰਦਰ ਚੰਚਲ ਨੂੰ ਸਜ਼ਾ, ਖੁਦ ਕੀਤਾ ਸੀ ਇੰਟਰਵਿਊ ਵਿੱਚ ਖੁਲਾਸਾ
ਨਰਿੰਦਰ ਚੰਚਲ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਹੈ । 80 ਸਾਲ ਦੇ ਨਰਿੰਦਰ ਚੰਚਲ ਨੇ ਹਸਪਤਾਲ ਵਿੱਚ ਆਖਰੀ ਸਾਹ ਲਿਆ ਸੀ । ਨਰਿੰਦਰ ਚੰਚਲ ਪੂਰੀ ਜ਼ਿੰਦਗੀ ਭਜਨ ਗਾਉਂਦੇ ਰਹੇ ਹਨ । ਨਰਿੰਦਰ ਚੰਚਲ ਮਾਤਾ ਦੇ ਜਗਰਾਤਿਆਂ ਵਿੱਚ ਗਾਉਂਦੇ ਸਨ ਤਾਂ ਹਰ ਕੋਈ ਮੰਤਰ ਮੁਗਧ ਹੋ ਜਾਂਦਾ ਸੀ । ਕਹਿੰਦੇ ਹਨ ਕਿ ਇੱਕ ਵਾਰ ਉਹਨਾਂ ਨੇ ਕਾਲੀ ਮਾਤਾ ਦੀ ਭਂੇਟ ਨਾ ਗਾਉਣ ਲਈ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾ ਦਿੱਤਾ ਸੀ । ਜਿਸ ਤੋਂ ਅਗਲੇ ਹੀ ਦਿਨ ਉਹਨਾਂ ਦੀ ਆਵਾਜ਼ ਚਲੇ ਗਈ ਸੀ ।
ਹੋਰ ਪੜ੍ਹੋ :
ਨਰਿੰਦਰ ਚੰਚਲ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ
ਇਸ ਕਿੱਸੇ ਦਾ ਖੁਲਾਸਾ ਉਹਨਾਂ ਨੇ ਖੁਦ ਇੱਕ ਇੰਟਰਵਿਊ ਵਿੱਚ ਕੀਤਾ ਹੈ । ਉਹਨਾਂ ਨੇ ਦੱਸਿਆ ਕਿ ‘ਬਾਲੀਵੁੱਡ ਫ਼ਿਲਮ ਵਿੱਚ ਗਾਣਾ ਗਾਉਣ ਤੋਂ ਬਾਅਦ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਸੀ ਕਿ ਉਹ ਹੁਣ ਬਾਲੀਵੁੱਡ ਸਿੰਗਰ ਬਣ ਗਏ ਹਨ । ਇਸ ਲਈ ਉਹ ਜਗਰਾਤਿਆਂ ਵਾਲਿਆਂ ਦੇ ਪ੍ਰੋਗਰਾਮ ਕਰਨ ਤੋਂ ਮਨਾ ਕਰਨ ਲੱਗੇ । ਇੱਕ ਸਟੇਜ ਸ਼ੋਅ ਲਈ ਮੈਂ ਆਗਰਾ ਜਾਣਾ ਸੀ ।
ਇਹ ਪ੍ਰੋਗਰਾਮ ਫ਼ਿਲਮੀ ਗਾਣਿਆਂ ਤੇ ਅਧਾਰਿਤ ਸੀ । ਇਸ ਪ੍ਰੋਗਰਾਮ ਵਿੱਚ ਜਾਣ ਤੋਂ ਪਹਿਲਾਂ ਮੈਂ ਕਾਲੀ ਮਾਤਾ ਦੇ ਮੰਦਰ ਵਿੱਚ ਮੱਥਾ ਟੇਕਣ ਗਿਆ । ਇਸ ਦੌਰਾਨ ਕਿਸੇ ਨੇ ਮੈਨੂੰ ਮਾਤਾ ਦੀ ਭਂੇਟ ਸੁਨਾਉਣ ਲਈ ਕਿਹਾ ਪਰ ਮੈਂ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾ ਕੇ ਨਿਕਲ ਗਿਆ । ਇਸ ਤੋਂ ਅਗਲੇ ਦਿਨ ਮੇਰੀ ਆਵਾਜ਼ ਬੰਦ ਹੋ ਗਈ । ਜਿਸ ਤੋਂ ਬਾਅਦ ਮੈਂ ਸਮਝ ਗਿਆ ਮਿ ਮੈਨੂੰ ਸਜ਼ਾ ਮਿਲ ਗਈ ਹੈ । ਇਸ ਤੋਂ ਬਾਅਦ ਮੈਂ ਕਦੇ ਵੀ ਭਜਨ ਗਾਉਣ ਤੋਂ ਮਨਾ ਨਹੀਂ ਕੀਤਾ’ ।