ਸਰਦਾਰ ਹੋਣ ਕਾਰਨ ਜਦੋਂ ਰਿਜੈਕਟ ਹੋਏ ਸਨ ਮਨਜੋਤ ਸਿੰਘ, ਜਨਮ ਦਿਨ ‘ਤੇ ਜਾਣੋਂ ਕਿਵੇਂ ਬਾਲੀਵੁੱਡ ‘ਚ ਖੁਦ ਨੂੰ ਕੀਤਾ ਸੀ ਸਥਾਪਿਤ

Reported by: PTC Punjabi Desk | Edited by: Shaminder  |  July 07th 2022 12:49 PM |  Updated: July 07th 2022 12:49 PM

ਸਰਦਾਰ ਹੋਣ ਕਾਰਨ ਜਦੋਂ ਰਿਜੈਕਟ ਹੋਏ ਸਨ ਮਨਜੋਤ ਸਿੰਘ, ਜਨਮ ਦਿਨ ‘ਤੇ ਜਾਣੋਂ ਕਿਵੇਂ ਬਾਲੀਵੁੱਡ ‘ਚ ਖੁਦ ਨੂੰ ਕੀਤਾ ਸੀ ਸਥਾਪਿਤ

ਬਾਲੀਵੁੱਡ ‘ਚ ਕਈ ਵਾਰ ਬਹੁਮੁਖੀ ਪ੍ਰਤਿਭਾ ਵਾਲੇ ਅਦਾਕਾਰਾਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ । ਕਿਉਂਕਿ ਫ਼ਿਲਮਾਂ ‘ਚ ਆਉਣ ਦੇ ਲਈ ਸੰਘਰਸ਼ ਦੇ ਨਾਲ ਨਾਲ ਕਿਸੇ ਗੌਡ ਫਾਦਰ ਦੀ ਵੀ ਲੋੜ ਹੁੰਦੀ ਹੈ ਜੋ ਉਸ ਨੂੰ ਬਾਲੀਵੁੱਡ ਇੰਡਸਟਰੀ ‘ਚ ਕੰਮ ਕਰਨ ਦਾ ਮੌਕਾ ਦਿਵਾ ਸਕੇ ।ਮਨਜੋਤ ਸਿੰਘ (Manjot singh)  ‘ਚ ਟੈਲੇਂਟ ਤਾਂ ਸੀ, ਪਰ ਉਸ ਨੂੰ ਆਪਣਾ ਟੈਲੇਂਟ ਵਿਖਾਉਣ ਦੇ ਲਈ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਸੀ ।

Manjot singh-m

image From instagramਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਦੇ ਨਾਲ ਵਾਇਰਲ ਹੋ ਰਿਹਾ ਇਸ ਬੱਚੇ ਦਾ ਵੀਡੀਓ, ਗਾਇਕ ਦੀ ਮਾਂ ਨੇ ਮੱਥਾ ਚੁੰਮ ਕੇ ਜਤਾਇਆ ਪਿਆਰ

ਅੱਜ ਮਨਜੋਤ ਸਿੰਘ ਦਾ ਜਨਮ ਦਿਨ ਹੈ । ਉਸ ਦੇ ਜਨਮ ਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਫ਼ਿਲਮੀ ਸੰਘਰਸ਼ ਦੇ ਬਾਰੇ ਦੱਸਾਂਗੇ । ਇੱਕ ਅਜਿਹਾ ਵੀ ਸਮਾਂ ਸੀ ਜਦੋਂ ਮਨਜੋਤ ਸਿੰਘ ਨੂੰ ਫ਼ਿਲਮਾਂ ‘ਚ ਕੰਮ ਨਹੀਂ ਸੀ ਮਿਲ ਰਿਹਾ । ਜਿਸ ਦਾ ਕਾਰਨ ਉਸ ਦਾ ਸਰਦਾਰ ਹੋਣਾ ਸੀ । ਇੱਕ ਇੰਟਰਵਿਊ ‘ਚ ਮਨਜੋਤ ਨੇ ਕਈ ਖੁਲਾਸੇ ਕੀਤੇ ਸਨ ।

Manjot singh-m image from instagram

ਹੋਰ ਪੜ੍ਹੋ : ਸੀਐੱਮ ਭਗਵੰਤ ਮਾਨ ਦੀ ਪਤਨੀ ਦਾ ਵਿਆਹ ਤੋਂ ਪਹਿਲਾਂ ਟਵੀਟ ਹੋ ਰਿਹਾ ਵਾਇਰਲ, ਆਖੀ ਇਹ ਗੱਲ

ਜਿਸ ‘ਚ ਉਸ ਨੇ ਦੱਸਿਆ ਸੀ ਕਿ ਫ਼ਿਲਮ ‘ਫੁਕਰੇ’ ਤੋਂ ਬਾਅਦ ਉਸ ਨੂੰ ਕੋਈ ਵੀ ਚੰਗਾ ਰੋਲ ਨਹੀਂ ਸੀ ਮਿਲ ਰਿਹਾ । ਕਈ ਕਾਸਟਿੰਗ ਕੰਪਨੀਆਂ ਨੇ ਤਾਂ ਉਸ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਬਾਲੀਵੁੱਡ ‘ਚ ੳੇਸ ਲਈ ਕੰਮ ਕਰਨਾ ਮੁਸ਼ਕਿਲ ਹੈ ।ਕਿਉਂਕਿ ਉਹ ਸਰਦਾਰ ਹੈ ਅਤੇ ਸਿਰਫ਼ ਕਾਮਿਕ ਰੋਲ ਹੀ ਮਿਲ ਸਕਦੇ ਹਨ ।

Manjot singh

ਮਨਜੋਤ ਸਿੰਘ ਹੁਣ ਅਨੇਕਾਂ ਹੀ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ । ਉਸ ਨੇ ਆਪਣੀ ਮਿਹਨਤ ਦੇ ਨਾਲ ਬਾਲੀਵੁੱਡ ‘ਚ ਆਪਣੀ ਜਗ੍ਹਾ ਬਣਾਈ ਹੈ । ਮਨਜੋਤ ਸਿੰਘ ਨੇ ੧੬ ਸਾਲ ਦੀ ਉਮਰ ‘ਚ ਬਾਲੀਵੁੱਡ ਦੀ ਫ਼ਿਲਮ ‘ਲੱਕੀ, ਲੱਕੀ ਲੱਕੀ ਓਏ’ ਦੇ ਨਾਲ ਕੀਤੀ ਸੀ । ਇਸ ਤੋਂ ਬਾਅਦ ਉਸ ਨੂੰ ਫ਼ਿਲਮਾਂ ‘ਚ ਕੰਮ ਕਰਨ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network