ਜਦੋਂ ਕਰੀਨਾ ਕਪੂਰ ਨੇ ਵਿਦਿਆ ਬਾਲਨ ਦੇ ਮੋਟੇ ਹੋਣ ਦਾ ਉਡਾਇਆ ਸੀ ਮਜ਼ਾਕ, ਵਿਦਿਆ ਨੇ ਇਸ ਤਰ੍ਹਾਂ ਕੀਤੀ ਸੀ ਕਰੀਨਾ ਦੀ ਬੋਲਤੀ ਬੰਦ

Reported by: PTC Punjabi Desk | Edited by: Rupinder Kaler  |  November 20th 2020 01:33 PM |  Updated: November 20th 2020 01:41 PM

ਜਦੋਂ ਕਰੀਨਾ ਕਪੂਰ ਨੇ ਵਿਦਿਆ ਬਾਲਨ ਦੇ ਮੋਟੇ ਹੋਣ ਦਾ ਉਡਾਇਆ ਸੀ ਮਜ਼ਾਕ, ਵਿਦਿਆ ਨੇ ਇਸ ਤਰ੍ਹਾਂ ਕੀਤੀ ਸੀ ਕਰੀਨਾ ਦੀ ਬੋਲਤੀ ਬੰਦ

ਵਿਦਿਆ ਬਾਲਨ ਨੇ ਸਾਲ 2011 ਵਿੱਚ ਆਈ ਫ਼ਿਲਮ ‘ਡਰਟੀ ਪਿਕਚਰ’ ਲਈ ਕਾਫੀ ਵਜ਼ਨ ਵਧਾਇਆ ਸੀ । ਫ਼ਿਲਮ ਵਿੱਚ ਉਹਨਾਂ ਨੇ ਸਿਲਕ ਸਮਿਤਾ ਦਾ ਕਿਰਦਾਰ ਨਿਭਾਇਆ ਸੀ । ਇਸੇ ਦੌਰਾਨ ਕਰੀਨਾ ਕਪੂਰ ਨੇ ਆਪਣੀ ਫ਼ਿਲਮ ‘ਟਸ਼ਨ’ ਦੀ ਸ਼ੂਟਿੰਗ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦਾ ਜੀਰੋ ਫਿਗਰ ਕਾਫੀ ਚਰਚਾ ਵਿੱਚ ਰਿਹਾ ਸੀ । ਇਸੇ ਦੌਰਾਨ ਕਰੀਨਾ ਕਪੂਰ ਨੇ ਵਿਦਿਆ ਦੇ ਵੱਧ ਰਹੇ ਵਜ਼ਨ ਤੇ ਤਾਨਾ ਮਾਰਦੇ ਹੋਏ ਕਿਹਾ ਸੀ ਕਿ ‘ਮੋਟਾ ਹੋਣਾ ਸੈਕਸੀ ਹੋਣਾ ਨਹੀਂ ਹੁੰਦਾ।

ਹੋਰ ਪੜ੍ਹੋ :

ਜੋ ਵੀ ਇਸ ਤਰ੍ਹਾਂ ਕਹਿੰਦੇ ਹਨ ਉਹ ਬਕਵਾਸ ਕਰਦੇ ਹਨ । ਕਵਰੀ ਹੋਣਾ ਸੈਕਸੀ ਹੈ, ਪਰ ਮੋਟਾ ਹੋਣਾ ਨਹੀਂ, ਜਿਹੜੀ ਔਰਤ ਕਹਿੰਦੀ ਹੈ ਕਿ ਮੈਂ ਪਤਲੀ ਨਹੀਂ ਹੋਣਾ ਚਾਹੁੰਦੀ ..ਉਹ ਬਕਵਾਸ ਕਰ ਰਹੀ ਹੈ। ਹੋ ਸਕਦਾ ਹੈ ਕਿ ਕਿਸੇ ਅਦਾਕਾਰਾ ਲਈ ਇਹ ਟ੍ਰੈਂਡ ਹੋਵੇ ਪਰ ਉਹ ਖੁਦ ਨੂੰ ਮੋਟਾ ਨਹੀਂ ਦੇਖਣਾ ਚਾਹੁੰਦੀ’ । ਕਰੀਨਾ ਦੇ ਇਸ ਕਮੈਂਟ ਤੇ ਪਲਟਵਾਰ ਕਰਦੇ ਹੋਏ ਵਿਦਿਆ ਬਾਲਨ ਨੇ ਕਿਹਾ ਸੀ ‘ਇਹ ‘ਦ ਡਰਟੀ ਪਿਕਚਰ’ ਗੰਦੀ ਨਹੀਂ ਹੋ ਸਕਦੀ ।

vidya balan

ਉਹ ਲੋਕ ਹੀਰੋਇਨ ਬਣਾ ਸਕਦੇ ਹਨ, ਪਰ ਕੋਈ ਵੀ ‘ਦ ਡਰਟੀ ਪਿਕਚਰ’ ਨਹੀਂ ਬਣਾ ਸਕਦਾ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰੀਨਾ ਦੀ ਸਾਲ 2012 ਵਿੱਚ ਫ਼ਿਲਮ ‘ਹੀਰੋਇਨ’ ਰਿਲੀਜ਼ ਹੋਈ ਸੀ ਜਿਹੜੀ ਕਿ ਬਾਕਸ ਆਫ਼ਿਸ ਤੇ ਕੁਝ ਖ਼ਾਸ ਨਹੀਂ ਸੀ ਚੱਲੀ । ਵਿਦਿਆ ਦਾ ਇਹ ਕਮੈਂਟ ਉਸੇ ਫ਼ਿਲਮ ਤੇ ਸੀ । ਕਰੀਨਾ ਤੇ ਵਿਦਿਆ ਦੇ ਰਿਸ਼ਤੇ ਵਿੱਚ ਉਦੋਂ ਦਰਾਰ ਆਈ ਸੀ ਜਦੋਂ ਕਰੀਨਾ ਦਾ ਸ਼ਾਹਿਦ ਨਾਲ ਬਰੇਕਅਪ ਹੋ ਗਿਆ ਸੀ ਤੇ ਸ਼ਾਹਿਦ ਤੇ ਵਿਦਿਆ ਦੇ ਰਿਲੇਸ਼ਨਸ਼ਿਪ ਦੀਆਂ ਗੱਲਾਂ ਸਾਹਮਣੇ ਆਈਆਂ ਸਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network