ਜਦੋਂ ਗੁਰਦਾਸ ਮਾਨ ਚੰਡੀਗੜ੍ਹ ਦੇਣ ਗਏ ਇੰਟਰਵਿਊ, ਮੋਟਰਸਾਈਕਲ ਚਲਾਉਣ ਦੌਰਾਨ ਉੱਡ ਗਏ ਸੀ ਸਰਟੀਫਿਕੇਟ, ਜਾਣੋ ਦਿਲਚਸਪ ਕਿੱਸਾ

Reported by: PTC Punjabi Desk | Edited by: Shaminder  |  February 08th 2023 02:18 PM |  Updated: February 08th 2023 02:18 PM

ਜਦੋਂ ਗੁਰਦਾਸ ਮਾਨ ਚੰਡੀਗੜ੍ਹ ਦੇਣ ਗਏ ਇੰਟਰਵਿਊ, ਮੋਟਰਸਾਈਕਲ ਚਲਾਉਣ ਦੌਰਾਨ ਉੱਡ ਗਏ ਸੀ ਸਰਟੀਫਿਕੇਟ, ਜਾਣੋ ਦਿਲਚਸਪ ਕਿੱਸਾ

ਗੁਰਦਾਸ ਮਾਨ (Gurdas Maan) ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਹਨ । ਪੰਜਾਬੀ ਇੰਡਸਟਰੀ ਦੇ ਬਾਬਾ ਬੋਹੜ ਦੇ ਵਜੋਂ ਜਾਣੇ ਜਾਂਦੇ ਗਾਇਕ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਪੁਰਾਣੀ ਇੰਟਰਵਿਊ ਚੋਂ ਇੱਕ ਗੱਲ ਸਾਂਝੀ ਕਰਦੇ ਹੋਏ ਨਜ਼ਰ ਆ ਰਹੇ ਹਨ ।

Gurdas Maan,,'' Image source : Instagram

ਹੋਰ ਪੜ੍ਹੋ : ਗੁਰੂ ਰੰਧਾਵਾ ਬ੍ਰੇਕਫਾਸਟ ‘ਚ ਪਰੌਂਠਿਆਂ ਦਾ ਅਨੰਦ ਲੈਂਦੇ ਹੋਏ ਆਏ ਨਜ਼ਰ, ਪ੍ਰਸ਼ੰਸਕਾਂ ਨੇ ਕਿਹਾ ‘ਸ਼ਹਿਨਾਜ਼ ਨੇ ਚਾਏ ਕੀ ਫੋਟੋ ਡਾਲੀ ਤੋ ਗੁਰੂ ਨੇ ਵੀਡੀਓ ਬਣਾ ਡਾਲੀ’

ਗੁਰਦਾਸ ਮਾਨ ਦੀ ਨਿੱਜੀ ਜ਼ਿੰਦਗੀ

ਗੁਰਦਾਸ ਮਾਨ ਦਾ ਜਨਮ ਗਿੱਦੜਬਾਹਾ ‘ਚ ਹੋਇਆ ਹੈ । ਉਨ੍ਹਾਂ ਨੇ ਇੱਥੋਂ ਹੀ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ । ਉਹ ਪੜ੍ਹਾਈ ਦੇ ਨਾਲ ਨਾਲ ਖੇਡਾਂ ‘ਚ ਵੀ ਸਰਗਰਮ ਰਹੇ ਹਨ ।ਗੁਰਦਾਸ ਮਾਨ ਨੇ ਬੀਬੀਸੀ ਦੇ ਨਾਲ ਕੀਤੀ ਇੰਟਰਵਿਊ ਦਾ ਵੀਡੀਓ ਵੀ ਆਪਣੇ ਯੂ-ਟਿਊਬ ‘ਤੇ ਸਾਂਝਾ ਕੀਤਾ ਹੈ । ਇਸ ਇੰਟਰਵਿਊ ਦੇ ਦੌਰਾਨ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ ।

Gurdas Maan,, Image Source : Instagram

ਹੋਰ ਪੜ੍ਹੋ : ਦਲਜੀਤ ਕੌਰ ਦੂਜੀ ਵਾਰ ਰਚਾਏਗੀ ਵਿਆਹ, ਕਿਹਾ ‘ਪਿਤਾ ਲਈ ਤਰਸਦਾ ਸੀ ਮੇਰਾ ਪੁੱਤਰ, ਨਿਖਿਲ ਨੂੰ ਵੇਖ ਪਹਿਲੀ ਵਾਰ ਕਿਹਾ ਪਾਪਾ’

ਇੱਕ ਵਾਰ ਦਾ ਕਿੱਸਾ ਸਾਂਝਾ ਕਰਦੇ ਹੋਏ ਗਾਇਕ ਨੇ ਦੱਸਿਆ ਕਿ ਇੱਕ ਵਾਰ ਉਹ ਇੰਟਰਵਿਊ ਦੇਣ ਦੇ ਲਈ ਗਏ ਸਨ । ਪਰ ਬਨੂੜ ਤੋਂ ਅੱਗੇ ਜਾ ਕੇ ਮੋਟਰ ਸਾਈਕਲ ਖਰਾਬ ਹੋ ਗਿਆ ਅਤੇ ਮੈਨੂੰ ਉਸ ਨੂੰ ਸਟਾਰਟ ਕਰਨ ਦੇ ਲਈ ਧੱਕੇ ਮਾਰਨੇ ਪਏ ।ਪਰ ਫਿਰ ਮੈਨੂੰ ਲੱਗਿਆ ਕਿ ਪ੍ਰਮਾਤਮਾ ਨੇ ਸ਼ਾਇਦ ਮੈਨੂੰ ਇਸ ਲਈ ਨਹੀਂ ਬਣਾਇਆ ਅਤੇ ਇਸੇ ਕਰਕੇ ਮੇਰੇ ਰਾਹ ‘ਚ ਰੁਕਾਵਟਾਂ ਆ ਰਹੀਆਂ ਨੇ ਅਤੇ ਉਹ ਨਹੀਂ ਚਾਹੁੰਦਾ ਕਿ ਮੈਂ ਉਸ ਪਾਸੇ ਵੱਲ ਜਾਵਾਂ ।

Gurdas Maan,,'' Image Source : Instagram

ਮੈਂ ਟਰਾਲੀ ਵਾਲੇ ਨੂੰ ਹੱਥ ਦਿੱਤਾ ਅਤੇ ਟਰਾਲੀ ਦਾ ਸੰਗਲ ਫੜ ਕੇ ਅਸੀਂ ਵਾਪਸ ਬਨੂੜ ਆਏ ਅਤੇ ਜਦੋਂ ਬਾਈਕ ਠੀਕ ਹੋਈ ਤਾਂ ਮੈਂ ਅੱਗੇ ਬੈਠ ਕੇ ਡਰਾਈਵਿੰਗ ਕਰਨ ਲੱਗਾ ਅਤੇ ਮੇਰਾ ਦੋਸਤ ਮੇਰੇ ਪਿੱਛੇ ਬੈਠ ਗਿਆ, ਪਰ ਰਾਜਪੁਰੇ ਦੇ ਕੋਲ ਆ ਕੇ ਮੈਂ ਉਸ ਨੂੰ ਬਾਈਕ ਦੇ ਦਿੱਤਾ । ਪਰ ਜਦੋਂ ਮੈਂ ਆਪਣੇ ਸਰਟੀਫਿਕੇਟ ਵਾਲਾ ਲਿਫਾਫਾ ਫੜਿਆ ਤਾਂ ਵੇਖਿਆ ਕਿ ਉਸ ਵਿੱਚੋਂ ਅੱਧੇ ਸਰਟੀਫਿਕੇਟ ਗਾਇਬ ਸਨ ।ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਮਾਲਕ ਦੀ ਮੌਜ ਕੁਝ ਹੋਰ ਹੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network