ਗਿੱਪੀ ਗਰੇਵਾਲ ਜਦੋਂ ਚਾਈਂ ਚਾਈਂ ਗਏ ਸਨ ਧਰਮਿੰਦਰ ਨੂੰ ਮਿਲਣ…ਪਰ ਸਿਕਓਰਿਟੀ ਗਾਰਡ ਨੇ ਕੀਤਾ ਸੀ ਇਸ ਤਰ੍ਹਾਂ ਦਾ ਸਲੂਕ
ਗਿੱਪੀ ਗਰੇਵਾਲ (Gippy Grewal) ਇੱਕ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਉਨ੍ਹਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ਦੇ ਨਾਲ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਅੱਜ ਉਹ ਕਿਸੇ ਪਛਾਣ ਦੇ ਮੁਹਤਾਜ਼ ਨਹੀਂ ਹਨ ।
image From google
ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਨਵੇਂ ਅੰਦਾਜ਼ ‘ਚ ਆਏਗੀ ਨਜ਼ਰ, ਬਚਪਨ ਦੀ ਤਸਵੀਰ ਦੇ ਨਾਲ ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ
ਪਰ ਕੋਈ ਸਮਾਂ ਹੁੰਦਾ ਸੀ ਉਹ ਗਾਇਕੀ ਦੇ ਖੇਤਰ ‘ਚ ਕਾਫੀ ਸੰਘਰਸ਼ ਕਰ ਰਹੇ ਸਨ। ਉਹ ਕਈ ਫ਼ਿਲਮੀ ਕਲਾਕਾਰਾਂ ਨੂੰ ਮਿਲਣ ਦੇ ਲਈ ਜਾਂਦੇ ਹੁੰਦੇ ਸਨ । ਇੱਕ ਵਾਰ ਦਾ ਕਿੱਸਾ ਸਾਂਝਾ ਕਰਦੇ ਹੋਏ ਅਦਾਕਾਰ ਨੇ ਦੱਸਿਆ ਕਿ ਉਹ ਅਦਾਕਾਰ ਧਰਮਿੰਦਰ ਨੂੰ ਮਿਲਣ ਦੇ ਲਈ ਉਨ੍ਹਾਂ ਦੇ ਘਰ ਗਏ ਸਨ ।
ਹੋਰ ਪੜ੍ਹੋ : ਭਾਰਤੀ ਸਿੰਘ ਨੇ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਬੇਟੇ ਗੋਲੇ ਨੂੰ ਬਣਾਇਆ ‘ਲਿਟਿਲ ਗਣੇਸ਼’
ਗਿੱਪੀ ਗਰੇਵਾਲ ਨੇ ਦੱਸਿਆ ਕਿ ਉਹ ਰਿਕਸ਼ਾ ਵਾਲੇ ਨੂੰ ਧਰਮਿੰਦਰ ਦੇ ਘਰ ਤੱਕ ਪਹੁੰਚਾਉਣ ਦੇ ਲਈ ਕਿਹਾ । ਉਹ ਆਪਣੇ ਕਜ਼ਨ ਦੇ ਨਾਲ ਧਰਮਿੰਦਰ ਦੇ ਘਰ ਦੇ ਬਾਹਰ ਪਹੁੰਚ ਗਏ। ਗਿੱਪੀ ਨੇ ਸੁਣਿਆ ਸੀ ਕਿ ਧਰਮਿੰਦਰ ਹਰ ਕਿਸੇ ਨੂੰ ਬਹੁਤ ਪਿਆਰ ਦੇ ਨਾਲ ਮਿਲਦੇ ਹਨ ।
Image Source: Twitter
ਪਰ ਸਿਕਓਰਿਟੀ ਗਾਰਡ ਨੇ ਕਿਹਾ ਕਿ ਧਰਮ ਜੀ ਘਰ ਨਹੀਂ ਹਨ । ਜਿਸ ਤੋਂ ਗਿੱਪੀ ਨੇ ਸੰਨੀ ਅਤੇ ਬੌਬੀ ਨੂੰ ਬੁਲਾਉਣ ਲਈ ਕਿਹਾ ਤਾਂ ਸਿਕਓਰਿਟੀ ਨੇ ਮੁੜ ਤੋਂ ਨਾਂਹ ‘ਚ ਸਿਰ ਹਿਲਾ ਦਿੱਤਾ ਸੀ । ਦਰਅਸਲ ਗਿੱਪੀ ਗਰੇਵਾਲ ਆਪਣੇ ਕਜ਼ਨ ਦੇ ਨਾਲ 2005 ‘ਚ ਧਰਮਿੰਦਰ ਨੂੰ ਮਿਲਣ ਲਈ ਗਏ ਸਨ । ਉਸ ਸਮੇਂ ਗਿੱਪੀ ਗਰੇਵਾਲ ਦਾ ਏਨਾਂ ਨਾਮ ਨਹੀਂ ਸੀ ।
View this post on Instagram