ਜਦੋਂ ਦੂਰਦਰਸ਼ਨ ਨੇ ਮਾਧੁਰੀ ਦੀਕਸ਼ਿਤ ਨੂੰ ਕਰ ਦਿੱਤਾ ਸੀ ਰਿਜੈੱਕਟ, ਨਹੀਂ ਕਰ ਪਾਈ ਸੀ ਡੈਬਿਊ
ਬਾਲੀਵੁੱਡ ਸਿਤਾਰਿਆਂ ਨਾਲ ਜੁੜੀਆਂ ਗੱਲਾਂ ਸੁਣਨਾ ਹਰ ਕੋਈ ਪਸੰਦ ਕਰਦਾ ਹੈ । ਗੱਲ ਜੇ ਰਿਜੇਕਸ਼ਨ ਦੀ ਹੋ ਰਹੀ ਹੋਵੇ ਤਾਂ ਸਭ ਤੋਂ ਪਹਿਲਾਂ ਨਾਂਅ ਮਾਧੁਰੀ ਦਾ ਆਉਂਦਾ ਹੈ । ਮਾਧੁਰੀ ਨਾਲ ਜੁੜਿਆ ਇਸੇ ਤਰ੍ਹਾਂ ਦਾ ਇੱਕ ਕਿੱਸਾ ਤੁਹਾਨੂੰ ਸੁਨਾਉਂਦੇ ਹਾਂ । ਗੱਲ 1983 ਦੀ ਹੈ ਜਦੋਂ ਮਾਧੁਰੀ ਬਾਲੀਵੁੱਡ ਦੀ ਐਂਟਰੀ ਲਈ ਸੰਘਰਸ਼ ਕਰ ਰਹੀ ਸੀ । ਇਸ ਦੌਰਾਨ ਉਹਨਾਂ Bombay Meri Hai ਨਾਂਅ ਦੇ ਇੱਕ ਟੀਵੀ ਸੀਰੀਅਲ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸੀ ।
ਹੋਰ ਪੜ੍ਹੋ :
ਸ਼ਿਲਪਾ ਸ਼ੈੱਟੀ ਦੇ ਬੇਟੇ ਵਿਆਨ ਨੇ ਮਾਂ ਨੂੰ ਕੀਤਾ ਕਾਪੀ, ਵੀਡੀਓ ਰਾਜ ਕੁੰਦਰਾ ਨੇ ਕੀਤਾ ਸਾਂਝਾ
ਇਹ ਸੀਰੀਅਲ ਦੂਰਦਰਸ਼ਨ ਤੇ ਟੈਲੀਕਾਸਟ ਹੋਣਾ ਸੀ । ਪਰ ਸ਼ੂਟਿੰਗ ਪੂਰੀ ਹੋਣ ਦੇ ਬਾਵਜੂਦ ਇਹ ਲੜੀਵਾਰ ਨਾਟਕ ਕਦੇ ਵੀ ਟੈਲੀਕਾਸਟ ਨਹੀਂ ਹੋਇਆ । ਇਥੋਂ ਤੱਕ ਕਿ ਇਸ ਦਾ ਪਾਈਲੈੱਟ ਐਪੀਸੋਡ ਵੀ ਤਿਅਰ ਹੋ ਗਿਆ ਸੀ । ਇਸ ਦੇ ਬਾਵਜੂਦ ਦੂਰਦਰਸ਼ਨ ਨੇ ਇਸ ਨੂੰ ਰਿਜੈੱਕਟ ਕਰ ਦਿੱਤਾ ਸੀ । ਇਸ ਸ਼ੋਅ ਵਿੱਚ ਮਾਧੁਰੀ ਤੇ ਬੇਂਜਾਮਿਨ ਗਿਲਾਨੀ ਮੁੱਖ ਭੂਮਿਕਾ ਵਿੱਚ ਸੀ ।
ਬੇਂਜਾਮਿਨ ਉਸ ਦੌਰ ਵਿੱਚ ਕਈ ਟੀਵੀ ਪ੍ਰੋਗਰਾਮਾਂ ਵਿੱਚ ਨਜ਼ਰ ਆ ਚੁੱਕੇ ਸਨ । ਦੂਰਦਰਸ਼ਨ ਨੇ ਕਿਹਾ ਸੀ ਕਿ ਇਸ ਸ਼ੋਅ ਦੀ ਕਾਸਟ ਇਸ ਤਰ੍ਹਾਂ ਦੀ ਨਹੀਂ ਕਿ ਉਸ ਨੂੰ ਪ੍ਰਮੋਟ ਕੀਤਾ ਜਾ ਸਕੇ । ਇਸੇ ਕਰਕੇ ਦੂਰਦਰਸ਼ਨ ਨੇ ਇਸ ਨੂੰ ਟੈਲੀਕਾਸਟ ਕਰਨ ਤੋਂ ਨਾਂਹ ਕਰ ਦਿੱਤੀ ਸੀ । ਜਿਸ ਕਰਕੇ ਮਾਧੁਰੀ ਨੂੰ ਡੈਬਿਊ ਦਾ ਮੌਕਾ ਨਹੀਂ ਮਿਲਿਆ । ਇਸ ਤੋਂ ਇੱਕ ਸਾਲ ਬਾਅਦ ਮਾਧੁਰੀ ਨੇ ਸਾਲ 1984 ਵਿੱਚ ਅਬੋਧ ਫ਼ਿਲਮ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ ।