ਕਿੰਨੇ ਸ਼ਰਮ ਦੀ ਗੱਲ ਹੈ! ਮਿਸ ਯੂਨੀਵਰਸ ਹਰਨਾਜ਼ ਸੰਧੂ ਨੂੰ ਲੋਕ ਕਹਿ ਰਹੇ ਨੇ 'ਮੋਟੀ', 'ਭੈਂਸ'
ਮਿਸ ਯੂਨੀਵਰਸ 2021 ਦੀ ਜਿੱਤ ਨਾਲ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਨ ਵਾਲੀ ਹਰਨਾਜ਼ ਸੰਧੂ ਘਰ ਪਰਤ ਆਈ ਹੈ। ਹਰਨਾਜ਼ ਦੀਆਂ ਹਰ ਰੋਜ਼ ਨਵੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦਾ ਮਲਾਇਕਾ ਅਰੋੜਾ ਦੇ ਨਾਲ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਦੋਵੇਂ ਜਣੀਆਂ ਜੰਮ ਕੇ ਸੁਪਰ ਹਿੱਟ ਗੀਤ 'Chaiyaa Chaiyaa' ਉੱਤੇ ਥਿਰਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਜਿਸ ਤੋਂ ਬਾਅਦ ਲੋਕ ਹਰਨਾਜ਼ ਦੇ ਵੱਧੇ ਹੋਏ ਵਜ਼ਨ ਉੱਤੇ ਕਮੈਂਟ ਕਰ ਰਹੇ ਹਨ।
Image Source: Instagram
ਹੋਰ ਪੜ੍ਹੋ : ਚੰਡੀਗੜ੍ਹ ਪਹੁੰਚੀ ‘Miss Universe’ ਹਰਨਾਜ਼ ਸੰਧੂ, ਕਿਹਾ "'Body shaming’ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ"
ਲੋਕ ਭਾਰ ਵਧਾਉਣ ਲਈ ਹਰਨਾਜ਼ ਨੂੰ ਬਾਡੀ ਸ਼ੇਮ ਕਰ ਰਹੇ ਹਨ। ਟ੍ਰੋਲਰ ਹਰਨਾਜ਼ ਦੇ ਵੱਧੇ ਹੋਏ ਵਜ਼ਨ ਨੂੰ ਲੈ ਕੇ ਖੂਬ ਟ੍ਰੋਲ ਕਰ ਰਹੇ ਹਨ। ਇਹ ਸ਼ਰਮਨਾਕ ਹੈ ਕਿ ਲੋਕ ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਨੂੰ "40 ਸਾਲ ਦੀ ਆਂਟੀ" ਕਹਿ ਰਹੇ ਹਨ। ਕੁਝ ਨੇ ਤਾਂ ਹਰਨਾਜ਼ ਨੂੰ ਮੋਟੀ, ਭੈਂਸ ਤੱਕ ਕਹਿ ਦਿੱਤਾ ਹੈ। ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦਾ ਮਾਣ ਵਧਾਉਣ ਵਾਲੀ 21 ਸਾਲਾਂ ਮੁਟਿਆਰ ਹਰਨਾਜ਼ ਸੰਧੂ ਨੂੰ ਇਵੇਂ ਟ੍ਰੋਲ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ : ਪ੍ਰਿੰਸ ਕੰਵਲਜੀਤ ਨੇ ਸਾਂਝਾ ਕੀਤਾ ਆਪਣੀ ਫ਼ਿਲਮ ‘ਚੇਤਾ ਸਿੰਘ’ ਦਾ ਪੋਸਟਰ, ਜਾਣੋ ਕਿਹੜੇ-ਕਿਹੜੇ ਕਲਾਕਾਰ ਹੋਣਗੇ ਇਸ ਫ਼ਿਲਮ ‘ਚ ਸ਼ਾਮਿਲ
ਹਰਨਾਜ਼ ਨੇ ਦੱਸਿਆ ਸੀ ਕਿ celiac disease ਜਿਸ ਕਰਕੇ ਉਨ੍ਹਾਂ ਨੂੰ ਵਜ਼ਨ ਸਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਸ ਦਈਏ ਇਹ ਬਿਮਾਰੀ ਦੇ ਪੀੜਤ ਲੋਕਾਂ ਨੂੰ ਆਟੇ ਤੋਂ ਐਲਰਜ਼ੀ ਹੁੰਦੀ ਹੈ।
ਦੱਸ ਦਈਏ ਇੱਕ ਲੰਬੇ ਅਰਸੇ ਤੋਂ ਬਾਅਦ ‘Miss Universe 2021’ ਦਾ ਖਿਤਾਬ ਇੰਡੀਆ ਆਇਆ, ਜਿਸ ਨੂੰ ਪੰਜਾਬ ਦੀ ਹਰਨਾਜ਼ ਸੰਧੂ (Harnaaz Sandhu ) Miss Universe 2021 ਬਣਕੇ ਲੈ ਕੇ ਆਈ । ਸਾਲ 2000 ਵਿੱਚ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ ਜਿਸ ਤੋਂ 21 ਸਾਲ ਬਾਅਦ ਦੇ ਲੰਬੇ ਅਰਸੇ ਤੋਂ ਬਾਅਦ ਤਾਜ ਇੰਡੀਆ ਕੋਲ ਆਇਆ ਹੈ।
View this post on Instagram