ਟੀਵੀ ਇੰਡਸਟਰੀ ਦਾ ਪ੍ਰਸਿੱਧ ਅਦਾਕਾਰ ਕਰਣ ਮਹਿਰਾ ਗ੍ਰਿਫਤਾਰ, ਪਤਨੀ ਨਾਲ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ

Reported by: PTC Punjabi Desk | Edited by: Shaminder  |  June 01st 2021 11:44 AM |  Updated: June 01st 2021 11:44 AM

ਟੀਵੀ ਇੰਡਸਟਰੀ ਦਾ ਪ੍ਰਸਿੱਧ ਅਦਾਕਾਰ ਕਰਣ ਮਹਿਰਾ ਗ੍ਰਿਫਤਾਰ, ਪਤਨੀ ਨਾਲ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ

ਟੀਵੀ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਕਰਣ ਮਹਿਰਾ ਦੇ ਵਿਵਾਦਾਂ ‘ਚ ਘਿਰ ਚੁੱਕੇ ਹਨ। ਉਨ੍ਹਾਂ ਦੀ ਪਤਨੀ ਨਾਲ ਉਨ੍ਹਾਂ ਦ ਅਣਬਣ ਚੱਲ ਰਹੀ ਸੀ । ਜਿਸ ਤੋਂ ਬਾਅਦ ਕਰਣ ਦੀ ਰੀਅਲ ਲਾਈਫ ‘ਚ ਕੁਝ ਵੀ ਠੀਕ ਨਹੀਂ ਸੀ ਚੱਲ

ਰਿਹਾ । ਹੁਣ ਕਰਣ ਮਹਿਰਾ ਨੂੰ ਮੁੰਬਈ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ । ਕਰਣ ਮਹਿਰਾ ਨੂੰ ਪਤਨੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ‘ਚ ਗ੍ਰਿਫਤਾਰ ਕੀਤਾ ਗਿਆ ਹੈ ।

Karan Image From Karan Mehra's Instagram

ਹੋਰ ਪੜ੍ਹੋ : ਪਿਤਾ ਦੀ ਮੌਤ ਤੋਂ ਬਾਅਦ ਸੰਭਾਵਨਾ ਸੇਠ ਨੇ ਹਸਪਤਾਲ ਨੂੰ ਭੇਜਿਆ ਨੋਟਿਸ, ਇਲਾਜ਼ ਵਿੱਚ ਲਾਪਰਵਾਹੀ ਕਰਨ ਦਾ ਲਗਾਇਆ ਇਲਜ਼ਾਮ 

karan Image From Karan Mehra's Instagram

ਇਸ ਖ਼ਬਰ ਦੀ ਪੁਸ਼ਟੀ  ਨਿਊਜ਼ ਏਜੰਸੀ ਏਐੱਨਆਈ ਵੱਲੋਂ ਕੀਤੀ ਗਈ ਹੈ । ਜਾਣਕਾਰੀ ਮੁਤਾਬਕ ਨਿਸ਼ਾ ਨੇ ਕਰਨ ਖਿਲਾਫ਼ ਮੁੰਬਈ ਦੇ ਗੋਰੇਗਾਓਂ 'ਚ ਕੇਸ ਦਰਜ ਕਰਵਾਇਆ ਹੈ ਜਿਸ ਦੇ ਆਧਾਰ 'ਤੇ ਪੁਲਿਸ ਨੇ ਕਰਨ ਨੂੰ ਗ੍ਰਿਫ਼ਤਾਰ ਕੀਤਾ ਹੈ।  ਖਬਰ ਦੀ ਮੰਨੀਏ ਤਾਂ ਕਰਨ ਤੇ ਨਿਸ਼ਾ ਵਿਚਕਾਰ 31 ਮਈ ਨੂੰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਜਿਸ ਤੋਂ ਬਾਅਦ ਅਦਾਕਾਰ ਨੇ ਗੁੱਸੇ ਵਿਚ ਪਤਨੀ ਨੂੰ ਏਨਾ ਕੁੱਟਿਆ ਕਿ ਉਸਦੇ ਮੱਥੇ 'ਤੇ ਟਾਂਕੇ ਲੱਗੇ ਹਨ।

Karan Mehra Image From Karan Mehra's Instagram

ਨਿਸ਼ਾ ਨੇ ਕਰਨ ਖਿਲਾਫ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਹੈ।ਤੁਹਾਨੂੰ ਦੱਸ ਦੇਈਏ ਕਿ ਕਰਨ ਮਹਿਰਾ ਤੇ ਨਿਸ਼ਾ ਰਾਵਲ ਨੂੰ ਟੀਵੀ ਇੰਡਸਟਰੀ ਦਾ ਸਭ ਤੋਂ ਕੂਲ ਐਂਡ ਲਵਲੀ ਕਪਲ ਮੰਨਿਆ ਜਾਂਦਾ ਹੈ।

ਦੋਵਾਂ ਵਿਚਕਾਰ ਕਾਫੀ ਚੰਗੀ ਬਾਂਡਿੰਗ ਨਜ਼ਰ ਆਉਂਦੀ ਹੈ ਫਿਰ ਚਾਹੇ ਉਹ ਆਨਸਕ੍ਰੀਨ ਹੋਵੇ ਜਾਂ ਆਫਸਕ੍ਰੀਨ।  ਤੁਹਾਨੂੰ ਦੱਸ ਦੇਈਏ ਕਿ ਨਿਸ਼ਾ ਤੇ ਕਰਨ ਦੇ ਵਿਆਹ ਨੂੰ8 ਸਾਲ ਪੂਰੇ ਹੋ ਚੁੱਕੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network