ਵਿਰਲਾਪ ਕਰਦੀ ਔਰਤ ਨੇ ਆਪਣੇ ਆਪ ਨੂੰ ਦੱਸਿਆ ਦਿਲੀਪ ਕੁਮਾਰ ਦੀ ਰਿਸ਼ਤੇਦਾਰ, ਘਰ ’ਚ ਨਹੀਂ ਦਿੱਤੀ ਐਂਟਰੀ, ਵੀਡੀਓ ਵਾਇਰਲ
ਦਿਲੀਪ ਕੁਮਾਰ ਦਾ ਅੱਜ ਦਿਹਾਂਤ ਹੋ ਗਿਆ ਹੈ । ਦਿਲੀਪ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਾਲੇ ਕੱਪੜਿਆਂ ਵਿੱਚ ਇੱਕ ਔਰਤ ਦਿਲੀਪ ਕੁਮਾਰ ਦੇ ਘਰ ਦੇ ਬਾਹਰ ਖੜੀ ਦਿਖਾਈ ਦੇ ਰਹੀ ਹੈ ।
Pic Courtesy: Instagram
ਹੋਰ ਪੜ੍ਹੋ :
ਕਰਮਜੀਤ ਅਨਮੋਲ ਨੇ ਮਾਂ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ
Pic Courtesy: Instagram
ਇਹ ਔਰਤ ਦੇ ਹੱਥ ਵਿੱਚ ਇੱਕ ਕਾਲੇ ਰੰਗ ਦਾ ਪਰਸ ਹੈ ਤੇ ਉਸ ਨੇ ਕਾਲੇ ਰੰਗ ਦਾ ਮਾਸਕ ਵੀ ਲਗਾਇਆ ਹੋਇਆ ਹੈ । ਇਹ ਔਰਤ ਜੋਰ ਜੋਰ ਦੀ ਰੋਂਦੀ ਹੋਈ ਦਿਖਾਈ ਦੇ ਰਹੀ ਹੈ ।ਪੁਲਿਸ ਵਾਲੇ ਉਸ ਨੇ ਆਲੇ ਦੁਆਲੇ ਖੜੇ ਹੋ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ।
ਇਸ ਵੀਡੀਓ ਨੂੰ ਕੈਪਸ਼ਨ ਦਿਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ‘ਇਹ ਔਰਤ ਆਪਣੇ ਆਪ ਨੂੰ ਦਿਲੀਪ ਕੁਮਾਰ ਦਾ ਰਿਸ਼ਤੇਦਾਰ ਕਹਿ ਰਹੀ ਹੈ’ ਪੁਲਿਸ ਵਾਲੇ ਉਸ ਨੂੰ ਵਾਪਿਸ ਜਾਣ ਲਈ ਕਹਿ ਰਹੇ ਹਨ । ਇਹ ਔਰਤ ਕੌਣ ਹੈ ਤੇ ਦਿਲੀਪ ਕੁਮਾਰ ਦੇ ਦਿਹਾਂਤ ਤੇ ਏਨਾਂ ਕਿਉਂ ਵਿਲਕ ਰਹੀ ਹੈ ਇਹ ਵੱਡਾ ਸਵਾਲ ਹੈ ।
View this post on Instagram
View this post on Instagram