ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕਾ ਨੇ ਪਤੀ ਲਈ ਲਿਖੇ ਆਪਣੇ ਦਿਲ ਦੇ ਜਜ਼ਬਾਤ
ਗੁਰਲੇਜ ਅਖਤਰ (Gurlej Akhtar) ਅਤੇ ਕੁਲਵਿੰਦਰ ਕੈਲੀ ਦੀ ਅੱਜ ਵੈਡਿੰਗ ਐਨੀਵਰਸਰੀ ਹੈ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਪਤੀ ਕੁਲਵਿੰਦਰ ਕੈਲੀ ਦੇ ਨਾਲ ਬਹੁਤ ਹੀ ਪਿਆਰੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਵੈਡਿੰਗ ਐਨੀਵਰਸਰੀ ਦੀਆਂ ਵਧਾਈਆਂ ਦਿੱਤੀਆਂ ਹਨ । ਇਸ ਦੇ ਨਾਲ ਹੀ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਵੀ ਸਾਂਝਾ ਕੀਤਾ ਹੈ ।ਗਾਇਕਾ ਨੇ ਲਿਖਿਆ ‘ਮੈਂ ਬੜੀ ਖੁਸ਼ਕਿਸਮਤ ਹਾਂ ਕਿ ਮੈਨੂੰ ਤੁਹਾਡੇ ਵਰਗਾ ਪਤੀ ਮਿਲਿਆ ਹੈ।
Image Source : Instagram
ਹੋਰ ਪੜ੍ਹੋ : ਭਾਰਤੀ ਸਿੰਘ ਦਾ ਆਪਣੇ ਪੁੱਤਰ ਗੋਲਾ ਦੇ ਨਾਲ ਵੀਡੀਓ ਹੋ ਰਿਹਾ ਵਾਇਰਲ, ਗੋਲਾ ਦੇ ਹੱਥਾਂ ਪੈਰਾਂ ਦਾ ਲਿਆ ਪਹਿਲਾ ਇਮਪ੍ਰੈਸ਼ਨ
ਮੇਰਾ ਖਿਆਲ ਰੱਖਣ ਅਤੇ ਪਿਆਰ ਕਰਨ ਵਾਲਾ। ਤੁਸੀਂ ਮੈਨੂੰ ਖ਼ੂਬਸੂਰਤ, ਸੁਰੱਖਿਅਤ ਅਤੇ ਖਿਆਲ ਰੱਖਣ ਦਾ ਅਹਿਸਾਸ ਕਰਵਾਉਂਦੇ ਹੋ। ਤੁਸੀ ਮੈਨੂੰ ਇੱਕ ਬਿਹਤਰੀਨ ਵਿਅਕਤੀ ਬਣਾਉਂਦੇ ਹੋ, ਮੈਂ ਤੁਹਾਡੇ ਬਿਨ੍ਹਾਂ ਜ਼ਿੰਦਗੀ ਨਹੀਂ ਜਿਉੇਣਾ ਚਾਹੁੰਦੀ।ਹੁਣ ਤੱਕ ਦੇ ਸਭ ਤੋਂ ਵਧੀਆ ਪਤੀ ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ!ਇਸ ਤੋਂ ਇਲਾਵਾ ਗਾਇਕਾ ਨੇ ਇਸ ਪੋਸਟ ਰਾਹੀਂ ਪਤੀ ਦੇ ਲਈ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ ।
Image Source : Instagram
ਹੋਰ ਪੜ੍ਹੋ : ਤੁਨੀਸ਼ਾ ਸ਼ਰਮਾ ਤੋਂ ਬਾਅਦ 22 ਸਾਲਾਂ ਦੀ ਸੋਸ਼ਲ ਮੀਡੀਆ ਸਟਾਰ ਲੀਨਾ ਨਾਗਵੰਸ਼ੀ ਨੇ ਕੀਤੀ ਖੁਦਕੁਸ਼ੀ
ਅੱਜ ਉਨ੍ਹਾਂ ਦੀ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਅੱਜ ਅਸੀਂ ਤੁਹਾਨੁੰ ਦੋਵਾਂ ਦੀ ਲਵ ਸਟੋਰੀ ਦੇ ਬਾਰੇ ਦੱਸਾਂਗੇ । ਪੀਟੀਸੀ ਦੇ ਇੱਕ ਸ਼ੋਅ ‘ਚ ਗੁਰਲੇਜ ਅਖਤਰ ਨੇ ਖੁਲਾਸਾ ਕੀਤਾ ਸੀ ਕਿ ਇੱਕ ਵਾਰ ਦੋਵੇਂ ਵਿਦੇਸ਼ ‘ਚ ਪਰਫਾਰਮ ਕਰਨ ਗਏ ਸਨ । ਇੱਥੇ ਹੀ ਦੋਵਾਂ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਹੋਈ ਸੀ ।
Image Source : Instagram
ਇਸੇ ਸ਼ੋਅ ਦੇ ਦੌਰਾਨ ਦੋਵਾਂ ਨੇ ਇੱਕ ਦੂਜੇ ਦੇ ਨਾਲ ਫੋਨ ਨੰਬਰ ਐਕਸਚੇਂਜ ਕੀਤੇ ਅਤੇ ਫੋਨ ‘ਤੇ ਹੀ ਦੋਵੇਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਲੱਗ ਪਏ । ਜਿਸ ਤੋਂ ਬਾਅਦ ਗੱਲਬਾਤ ਦਾ ਇਹ ਸਿਲਸਿਲਾ ਅੱਗੇ ਵਧਿਆ ਅਤੇ ਦੋਵਾਂ ਵਿਚਕਾਰ ਪਿਆਰ ਹੋਇਆ ।ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਆਪਣੀ ਜ਼ਿੰਦਗੀ ਦਾ ਹਮਸਫ਼ਰ ਬਨਾਉਣ ਦਾ ਫੈਸਲਾ ਕਰ ਲਿਆ ਸੀ । ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ ਅਤੇ ਦੋਵਾਂ ਦੇ ਘਰ ਇੱਕ ਪਿਆਰਾ ਜਿਹਾ ਬੇਟਾ ਦਾਨਵੀਰ ਹੋਇਆ ।ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ
View this post on Instagram