ਖੇਤੀ ਬਿੱਲਾਂ ਵਿਰੁੱਧ ਧਰਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਬਣਾ ਦਿੱਤੀ ਵਾਟਰ ਪਰੂਫ ਸਟੇਜ, ਵੀਡੀਓ ਵਾਇਰਲ
ਖੇਤੀ ਬਿੱਲਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ । ਇਸ ਧਰਨੇ ਪ੍ਰਦਰਸ਼ਨ ਦੌਰਾਨ ਬੀਤੇ ਦਿਨੀਂ ਆਏ ਮੀਂਹ ਕਾਰਨ ਕਿਸਾਨਾਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਸਨ । ਜਿਸ ਕਾਰਨ ਕਿਸਾਨਾਂ ਦੀ ਮੁੱਖ ਸਟੇਜ ਵੀ ਖਰਾਬ ਹੋ ਗਈ ਸੀ ।ਪਰ ਹੁਣ ਪੱਕੀ ਸਟੇਜ ਬਣਾ ਦਿੱਤੀ ਗਈ ਹੈ ਤੇ ਲੋਹੇ ਦੀਆਂ ਚਾਦਰਾਂ ਦੇ ਨਾਲ ਵਧੀਆ ਸਟੇਜ ਤਿਆਰ ਕਰ ਦਿੱਤੀ ਗਈ ਹੈ ।
ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪੱਕੀ ਸਟੇਜ ਬਣਾ ਦਿੱਤੀ ਗਈ ਹੈ । ਹੁਣ ਮੀਂਹ, ਹਨੇਰੀ ਅਤੇ ਝੱਖੜ ਵੀ ਇਸ ਸਟੇਜ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ।
ਹੋਰ ਪੜ੍ਹੋ : ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦੇ ਸਮਰਥਨ ‘ਚ ਉੱਤਰੇ ਫ਼ਿਲਮਕਾਰ ਰਾਜੀਵ ਨੇ ਅਵਾਰਡ ਵਾਪਸੀ ਦਾ ਕੀਤਾ ਐਲਾਨ
ਦੱਸ ਦਈਏ ਕਿ ਅੱਠਵੇਂ ਦੌਰ ਦੀ ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਕਿਸਾਨ ਅਤੇ ਸਰਕਾਰ ਵਿਚਾਲੇ ਤਲਖੀਆਂ ਵਧੀਆਂ ਹਨ।
ਕਿਸਾਨਾਂ ਨੇ ਸਾਫ ਕੀਤਾ ਹੋਇਆ ਹੈ ਕਿ ਉਹ ਕਾਨੂੰਨ ਰੱਦ ਹੋਣ ਤੋਂ ਬਿਨਾਂ ਵਾਪਸ ਨਹੀਂ ਜਾਣਗੇ ਅਤੇ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਕੜਕਦੀ ਠੰਢ ਵਿੱਚ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹੋਏ ਹਨ।
View this post on Instagram