ਪੀਟੀਸੀ ਪੰਜਾਬੀ 'ਤੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ 'ਚ ਇਸ ਵਾਰ ਵੇਖੋ ਫਿਲਮ 'ਬੰਬੂਕਾਟ'

Reported by: PTC Punjabi Desk | Edited by: Shaminder  |  November 19th 2018 11:35 AM |  Updated: November 19th 2018 11:35 AM

ਪੀਟੀਸੀ ਪੰਜਾਬੀ 'ਤੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ 'ਚ ਇਸ ਵਾਰ ਵੇਖੋ ਫਿਲਮ 'ਬੰਬੂਕਾਟ'

ਪਾਲੀਵੁੱਡ 'ਚ ਫਿਲਮ 'ਅੰਗਰੇਜ਼' ਨਾਲ ਆਪਣੇ ਫਿਲਮੀ  ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਸ਼ਹੂਰ ਗਾਇਕ ਐਮੀ ਵਿਰਕ ਦੂਜੀ ਵਾਰ ਫਿਲਮ 'ਬੰਬੂਕਾਟ' ਚ ਨਜ਼ਰ ਆਏ ਸੀ ਤੇ ਇਹ ਫਿਲਮ ਸੁਪਰ ਹਿੱਟ ਰਹੀ ਸੀ।ਇਸ ਵਾਰ ਪੀਟੀਸੀ ਪੰਜਾਬੀ 'ਤੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ 'ਚ ਇਸ ਵਾਰ ਪੰਜਾਬੀ ਮੂਵੀ 'ਬੰਬੂਕਾਟ' ਦਿਖਾਈ ਜਾਵੇਗੀ ।  ਜੀ ਹਾਂ 25 ਨਵੰਬਰ ਦਿਨ ਐਤਵਰ ਨੂੰ ਪੀਟੀਸੀ ਪੰਜਾਬੀ ਤੇ ਬੰਬੂਕਾਟ ਦੀ ਧਮਕ ਚਾਰੇ ਪਾਸੇ ਗੂੰਜੇਗੀ।

ਹੋਰ ਵੇਖੋ : ਸੱਚੇ ਦੋਸਤਾਂ ਦੀ ਗੱਲ ਕਰਦਾ ਹੈ ਐਮੀ ਵਿਰਕ ਦਾ ਨਵਾਂ ਗੀਤ “ਬੈਕਗਰਾਊਂਡ”

 world premier on ptc
world premier on ptc

25ਨਵੰਬਰ ਨੂੰ ਦੁਪਹਿਰ 12:30 ਵਜੇ ਅਤੇ ਰਾਤ 8:30 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ਵੇਖਣਾ ਨਾ ਭੁੱਲਣਾ ਫਿਲਮ ਬੰਬੂਕਾਟ ਦਾ ਵਰਲਡ ਪ੍ਰੀਮੀਅਰ।  ਦੱਸ ਦੇਈਏ ਇਹ ਫਿਲਮ 29 ਜੁਲਾਈ, 2016 ਵਿੱਚ ਸੰਸਾਰ ਭਰ ਦੇ ਪਰਦਿਆਂ ਉੱਪਰ ਰਿਲੀਜ਼ ਹੋਈ ਸੀ  ਤੇ ਇਸ ਮੂਵੀ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲਿਆ ਸੀ। ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਐਮੀ ਵਿਰਕ ਦੀ ਬਤੌਰ ਹੀਰੋ ਇਹ ਪਹਿਲੀ ਫਿਲਮ ਸੀ।

ਹੋਰ ਵੇਖੋ : ‘ਬੰਬੂਕਾਟ’ ਤੋਂ ਬਾਅਦ ‘ਕਿਸਮਤ’ ‘ਚ ਕਿਸਮਤ ਆਜ਼ਮਾ ਰਹੇ ਨੇ ਐਮੀ ਵਿਰਕ

ਇਸ ਤੋਂ ਪਹਿਲਾਂ ਉਹ ਪੰਜਾਬੀ ਫਿਲਮ 'ਅੰਗਰੇਜ਼' ਚ ਪੰਜਾਬੀ ਗਾਇਕ ਅਮਰਿੰਦਰ ਗਿੱਲ ਦੇ ਨਾਲ ਨਜ਼ਰ ਆਏ ਸੀ।  ਬੰਬੂਕਾਟ 'ਚ ਐਮੀ ਵਿਰਕ ਮੁੱਖ ਕਿਰਦਾਰ 'ਚ ਨਜ਼ਰ ਆਏ ਸੀ। ਇਸ ਤੋਂ ਇਲਾਵਾ ਕਾਮੇਡੀ ਅਦਾਕਾਰ ਬਿੰਨੂ ਢਿੱਲਂ, ਸਿਮੀ ਚਹਿਲ ਤੇ ਸ਼ੀਤਲ ਠਾਕੁਰ ਵੀ ਮੁੱਖ ਕਿਰਦਾਰਾਂ 'ਚ ਸ਼ਾਮਿਲ ਸਨ। ਬੰਬੂਕਾਟ ਇੱਕ ਪੰਜਾਬੀ ਫ਼ਿਲਮ ਹੈ ਜਿਸ ਨੂੰ ਪੰਕਜ ਬੱਤਰਾ ਨੇ ਨਿਰਦੇਸ਼ਤ ਕੀਤਾ।

ਹੋਰ ਵੇਖੋ : ਨਰਗਿਸ ਫਾਖਰੀ ਨੇ ਕਰਵਾਇਆ ਫੋਟੋਸ਼ੂਟ, ਦੇਖੋ ਤਸਵੀਰਾਂ

 

ਇਸ ਫ਼ਿਲਮ ਨੂੰ ਜੱਸ ਗਰੇਵਾਲ ਨੇ ਲਿਖਿਆ ਸੀ। ਇਸ ਫਿਲਮ ਦੀ ਕਹਾਣੀ ਦੋ ਸਕੀਆਂ ਭੈਣਾਂ ਸੱਮੀ ਅਤੇ ਪੱਕੋ ਦੀ ਹੈ। ਇਸ ਫਿਲਮ 'ਚ ਅਮੀਰ ਤੇ ਗਰੀਬੀ ਦੇ ਵਿਸ਼ੇ ਨੂੰ ਪੇਸ਼ ਕੀਤਾ ਗਿਆ ਹੈ।ਸੋ 'ਬੰਬੂਕਾਟ' ਮੂਵੀ ਨੂੰ ਦੇਖੋ ਵਰਲਡ ਦੇ ਨੰਬਰ ੧ ਪੰਜਾਬੀ ਚੈਨਲ ਪੀਟੀਸੀ ਪੰਜਾਬੀ 'ਤੇ , ਇਸ ਦੇ ਨਾਲ ਹੀ ਦਰਸ਼ਕ ਸੌਖੇ ਜੇ ਸਵਾਲਾਂ ਦਾ ਸਵਾਬ ਦੇ ਕੇ ਜਿੱਤ ਸਕਦੇ ਨੇ ਗਿਫਟ ਹੈਪਰ।ਇਸ ਫਿਲਮ 'ਚ ਬਰੇਕ ਦੇ ਦੌਰਾਨ ਤੁਹਾਨੂੰ  ਦਿਖਾਈਆਂ ਜਾਣਗੀਆਂ ਕਈ ਰੋਚਕ ਗੱਲਾਂ ਅਤੇ ਆਖਰੀ ਬਰੇਕ 'ਚ ਤੁਹਾਨੂੰ ਇਸ ਚੋਂ ਪੁੱਛੇ ਜਾਣਗੇ ਸਵਾਲ ਅਤੇ ਇਨ੍ਹਾਂ ਸਵਾਲਾਂ ਦਾ ਸਹੀ ਜਵਾਬ ਦੇਚ ਵਾਲੇ ਨੂੰ ਮਿਲੇਗਾ ਗਿਫਟ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network