ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਦੇ ਗੀਤ 'ਤੇ ਕੀਤਾ ਮਜ਼ੇਦਾਰ ਡਾਂਸ ਜਿਸ ਨੂੰ ਵੇਖ ਸ਼ਰਮਾਈ ਅਦਾਕਾਰਾ, ਵੇਖੋ ਵੀਡੀਓ
Vicky Kaushal dancing on Katrina Kaif's song: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਵੀ ਦੋਹਾਂ ਨੂੰ ਇੱਕਠੇ ਦੇਖਣ ਲਈ ਬੇਤਾਬ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਕਲਿੱਪ ਸਾਹਮਣੇ ਆਈ ਹੈ, ਜਿਸ 'ਚ ਵਿੱਕੀ ਕੌਸ਼ਲ ਪਤਨੀ ਕੈਟਰੀਨਾ ਦੀ ਫ਼ਿਲਮ ਦੇ ਇੱਕ ਗੀਤ 'ਤੇ ਮਜ਼ੇਦਾਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
Image Source : Instagram
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਵਿੱਕੀ ਕੌਸ਼ਲ ਦੇ ਇੱਕ ਫੈਨ ਕਲੱਬ ਪੇਜ਼ ਵੱਲੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਵਿੱਕੀ ਕੌਸ਼ਲ ਨੂੰ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਜਦਕਿ ਦੂਜੇ ਪਾਸੇ ਕੈਟਰੀਨਾ ਆਪਣੇ ਦੋਸਤਾਂ ਨਾਲ ਆਪਣੇ ਪਤੀ ਦੀ ਪਰਫਾਰਮੈਂਸ ਦਾ ਆਨੰਦ ਲੈ ਰਹੀ ਹੈ। ਕਲਿੱਪ 'ਚ ਵਿੱਕੀ ਕੌਸ਼ਲ ਤੇ ਅਭਿਨੇਤਰੀ ਸ਼ਰਵਰੀ ਵਾਘ ਨਾਲ ਡਾਂਸ ਕਰ ਰਹੇ ਹੈ ਅਤੇਲ ਇਸ ਦੌਰਾਨ ਕੈਟਰੀਨਾ ਸ਼ਰਮਾਉਂਦੀ ਹੋਈ ਨਜ਼ਰ ਆ ਰਹੀ ਹੈ।
Image Source : Instagram
ਦਰਅਸਲ, ਇਹ ਥ੍ਰੋਬੈਕ ਵੀਡੀਓ ਕੈਟਰੀਨਾ ਕੈਫ ਦੇ ਜਨਮਦਿਨ ਦੀ ਹੈ ਜਦੋਂ ਵਿੱਕੀ ਨੇ ਆਪਣੀ ਪਤਨੀ ਲਈ ਉਸ ਦੇ ਹੀ ਗੀਤ 'ਤੇ ਕਰੀਬ 45 ਮਿੰਟ ਤੱਕ ਡਾਂਸ ਕੀਤਾ। ਕੈਟਰੀਨਾ ਆਪਣੇ ਪਤੀ ਦਾ ਜ਼ਬਰਦਸਤ ਡਾਂਸ ਦੇਖ ਕੇ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਦੋਵਾਂ ਦੀ ਇਸ ਕਲਿੱਪ ਨੂੰ ਦੇਖ ਕੇ ਪ੍ਰਸ਼ੰਸਕ ਵੀ ਪਿਆਰ ਦੀ ਵਰਖਾ ਕਰ ਰਹੇ ਹਨ।
Image Source : Instagram
ਹੋਰ ਪੜ੍ਹੋ: 1100 ਕਿਲੋਮੀਟਰ ਸਾਈਕਲ ਚਲਾ ਕੇ ਸਲਮਾਨ ਖ਼ਾਨ ਨੂੰ ਮਿਲਣ ਪੁਜਾ ਫੈਨ, ਭਾਈਜਾਨ ਨੇ ਲਗਾਇਆ ਗਲੇ
ਦੱਸ ਦਈਏ ਕਿ ਨਵੇਂ ਸਾਲ ਦੇ ਮੌਕੇ 'ਤੇ ਇਸ ਜੋੜੇ ਨੂੰ ਰਾਜਸਥਾਨ 'ਚ ਛੁੱਟੀਆਂ ਬਿਤਾਉਂਦੇ ਦੇਖਿਆ ਗਿਆ ਸੀ। ਜੋੜੇ ਨੇ ਆਪਣੇ ਵਿਅਸਤ ਸ਼ੈਡਿਊਲ ਵਿੱਚੋਂ ਕੁਝ ਸਮਾਂ ਇੱਕ ਦੂਜੇ ਨਾਲ ਬਿਤਾਉਣ ਲਈ ਕੱਢਿਆ। ਇਸ ਦੌਰਾਨ ਕਪਲ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ, ਜਿਸ 'ਚ ਉਹ ਸੈਰ ਕਰਦੇ, ਸੂਰਜ ਸੈਟ ਦੇ ਨਾਲ ਕੁਦਰਤੀ ਨਜ਼ਾਰੇ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕੈਟ ਨੇ ਕੁਝ ਫੋਟੋਆਂ ਵੀ ਸ਼ੇਅਰ ਕੀਤੀਆਂ ਅਤੇ ਰਾਜਸਥਾਨ ਨੂੰ ਆਪਣੀ ਪਸੰਦੀਦਾ ਥਾਂ ਦੱਸਿਆ।
View this post on Instagram